ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਮੋਰਚਾ 37ਵੇਂ ਦਿਨ ’ਚ ਸ਼ਾਮਲ,ਲੋਕ ਵਹੀਰਾਂ ਘੱਤ ਕੇ ਬਰਗਾੜੀ ਮੋਰਚੇ ’ਚ ਪਹੁੰਚ ਰਹੇ ਨੇ : ਦਾਦੂਵਾਲ

ਬਰਗਾੜੀ 8 ਜੁਲਾਈ (ਮਨਪ੍ਰੀਤ ਸਿੰਘ ਬਰਗਾੜੀ, ਸਤਨਾਮ ਸਿੰਘ ਬੁਰਜ ਹਰੀਕਾ) -ਜਥੇਦਾਰ ਭਾਈ ਧਿਆਨ ਸਿੰਘ ਮੰਡ ਪਿਛਲੇ 37 ਦਿਨਾਂ ਤੋਂ ਦਿਨ ਰਾਤ ਲਗਾਤਾਰ ਮੋਰਚੇ ’ਤੇ ਬੇਠੈ ਹਨ, ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਵੀ ਮੋਰਚੇ ਵਿੱਚ ਪੂਰਾ ਸਮਾਂ ਦੇ ਰਹੇ ਹਨ। ਇਸ ਤੋਂ ਇਲਾਵਾ ਕੱਲ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਜਿਲਾ ਮੋਗਾ ਤੋਂ ਕਾਰਾਂ ਅਤੇ ਮੋਟਰ-ਸਾਈਕਲਾਂ ਦੇ ਵੱਡੇ ਕਾਫਲੇ ਸਮੇਤ ਬਰਗਾੜੀ ਮੋਰਚੇ ’ਚ ਪਹੁੰਚੇ। ਇਸ ਸਮੇਂ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨਕਲਾਬ ’ਚ ਹਮੇਸ਼ਾ ਸਿੱਖਾਂ ਨੇ ਪਹਿਲ ਦੇ ਆਧਾਰ ’ਤੇ ਯੋਗਦਾਨ ਪਾਇਆ ਹੈ ਅਤੇ ਜੁਲਮ ਦੇ ਵਿਰੁੱਧ ਬਗਾਵਤ ਸਿੱਖਾਂ ਦੇ ਖੂਨ ’ਚ ਹੈ। ਜੱਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸਰਕਾਰਾਂ ਨੂੰ ਹੁਣ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਹਰ ਧਰਮ ਦੇ ਲੋਕ ਵਹੀਰਾਂ ਘੱਤ ਕੇ ਬਰਗਾੜੀ ਮੋਰਚੇ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰ ਰਹੇ ਹਨ। ਉਨਾਂ ਕਿਹਾ ਕਿ ਇਨਸਾਫ ਜਲਦੀ ਕਰ ਦੇਵੇ ਲਟਕਾਵੇ ਨਾ, ਦੋਸ਼ੀਆਂ ਨੂੰ ਫੜ ਕੇ ਸਲਾਖਾਂ ਪਿੱਛੇ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ। ਗੁਰੂ ਕੇ ਲੰਗਰਾਂ ਦੀ ਸੇਵਾ ਪੱਕੀ ਸੇਵਾ ਕਰਨ ਵਾਲੇ ਸੇਵਾਦਾਰਾਂ ਵਲੋਂ ਲਗਾਤਾਰ ਜਾਰੀ ਰਹੀ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਸਾਰੇ ਜਥੇਦਾਰਾਂ ਵਲੋਂ ਆਏ ਸੰਤ ਮਹਾਂਪੁਰਸ਼ਾਂ ਪੰਥਕ ਆਗੂਆਂ ਸਿੱਖ ਸੰਗਤਾਂ ਦਾ ਸੰਬੋਧਨ ਹੋਕੇ ਧੰਨਵਾਦ ਕੀਤਾ। ਇਸ ਮੌਕੇ ਜਸਪਿੰਦਰ ਸਿੰਘ ਡੱਲੇਵਾਲ, ਗੁਰਦੁਆਰਾ ਸਿੰਘ ਸਭਾ ਯੂ.ਕੇ. ਗੁਰੂ ਕੇ ਲੰਗਰ ਲਈ ਸੇਵਾ ਭੇਜੀ। ਇਸ ਮੌਕੇ ਭਾਈ ਅਵਤਾਰ ਸਿੰਘ ਜੱਥੇ ਸਮੇਤ, ਅਕਾਲੀ ਦਲ ਅੰਮਿ੍ਰਤਸਰ, ਪੰਥਕ ਲਹਿਰ ਦਾਦੂ ਸਾਹਿਬ, ਗੁਰਦੁਆਰਾ ਕੌਲਸਰ ਬਰਗਾੜੀ, ਡੇਰਾ ਬਾਬਾ ਰਾਮ ਪ੍ਰਕਾਸ਼ ਬਰਗਾੜੀ, ਸਰਪੰਚ ਗੁਰਚਰਨ ਸਿੰਘ ਚੀਦਾ, ਮੁਸਲਮਾਨ ਭਾਈਚਾਰੇ ਵੱਲੋਂ ਮਲੇਰਕੋਟਲੇ ਤੋਂ ਮੁਹੰਮਦ ਫਰੂਕ ਕਾਫਲੇ ਸਮੇਤ ਜੱਥੇ ਬਰਗਾੜੀ ਮੋਰਚੇ ’ਚ ਪਹੁੰਚੇ। ਅਮਰੀਕਾ, ਕੈਨੇਡਾ, ਜਰਮਨ, ਫਰਾਂਸ, ਇੰਗਲੈਂਡ, ਬੈਲਜ਼ੀਅਮ, ਇਟਲੀ, ਡੁਬਈ, ਆਸਟ੍ਰੇਲੀਆ, ਨਿਊਜੀਲੈਂਡ ਵੱਲੋਂ ਬਰਗਾੜੀ ਮੋਰਚੇ ਦਾ ਹਰ ਪੱਖ ਤੋਂ ਸਮੱਰਥਣ ਕੀਤਾ ਗਿਆ। ਇਸ ਮੌਕੇ ਜਗਦੀਪ ਸਿੰਘ ਭੁੱਲਰ, ਜਸਵਿੰਦਰ ਸਿੰਘ ਸਾਹੋਕੇ ਅਤੇ ਗੁਰਸੇਵਕ ਸਿੰਘ ਜਵਾਹਰਕੇ ਵੱਲੋਂ ਸਟੇਜ ਸਕੱਤਰ ਦੇ ਫਰਜ ਅਦਾ ਕੀਤੇ ਗਏ। ਇਸ ਮੌਕੇ ਗੁਰਦੀਪ ਸਿੰਘ ਬਠਿੰਡਾ, ਪਰਮਜੀਤ ਸਿੰਘ ਸਹੌਲੀ, ਜਸਬੀਰ ਸਿੰਘ ਖੰਡੂਰ, ਸੁਖਪਾਲ ਸਿੰਘ ਬਰਗਾੜੀ, ਰਣਜੀਤ ਸਿੰਘ ਵਾਂਦਰ, ਬੋਹੜ ਸਿੰਘ ਭੁੱਟੀਵਾਲਾ, ਸੁਖਦੇਵ ਸਿੰਘ ਡੱਲੇਵਾਲਾ, ਜਸਬੀਰ ਸਿੰਘ ਪੱਖੀ, ਬਲਕਰਨ ਸਿੰਘ, ਗਿਆਨ ਸਿੰਘ ਮੰਡ, ਕੁਲਵੰਤ ਸਿੰੰਘ ਮਾਸ਼ੀਕੇ, ਰਣਧੀਰ ਸਿੰਘ ਦਕੋਹਾ, ਓਕਾਂਰ ਸਿੰਘ ਡੀਂਗਰੀਆਂ, ਸੁਖਰਾਜ ਸਿੰਘ ਨਿਆਮੀਵਾਲਾ, ਸਰਬਜੀਤ ਸਿੰਘ ਗੱਤਕਾ ਕੋਚ ਸੇਵਾ ਆਦਿ ਹਾਜ਼ਰ ਸਨ।