ਮਾੳੂਂਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀ ਮਨਜੀਤ ਸਿੰਘ ਨੇ ਪੀਪ ਸਾਈਟ ਏਅਰ ਰਾਈਫਲ ਮਡਿੳੂਲ ’ਚ ਹਾਸਲ ਕੀਤਾ ਗੋਲਡ ਮੈੇਡਲ

ਮੋਗਾ,8 ਜੁਲਾਈ (ਜਸ਼ਨ)-ਮਾੳੂਂਟ ਲਿਟਰਾ ਜ਼ੀ ਸਕੂਲ ਵੱਲੋਂ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸੀਅਤ ਦੇ ਨਿਰਮਾਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਉਸ ਸਮੇਂ ਬੂਰ ਪਿਆ, ਜਦੋਂ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਮਨਜੀਤ ਸਿੰਘ ਨੇ ਮੋਗਾ ਵਿਖੇ ਹੋਏ ਪੀਪ ਸਾਈਟ ਏਅਰ ਰਾਈਫਲ ਮਡਿੳੂਲ ਵਿਚੋਂ ਗੋਲਡ ਮੈੇਡਲ ਹਾਸਲ ਕੀਤਾ। ਜਿਲਾ ਪੱਧਰੀ ਏਅਰ ਰਾਈਫਲ ਅਤੇ ਏਅਰ ਪਿਸਟਲ ਨਿਸ਼ਾਨੇਬਾਜੀ ਮੁਕਾਬਲੇ ਜਿਲਾ ਰਾਈਫਲ ਸ਼ੂਟਿੰਗ ਐਸੋਸੀਏੇਸ਼ਨ ਮੋਗਾ ਵੱਲੋਂ ਕਰਵਾਏ ਗਏ। ਇਸ ਮੌਕੇ ਸ਼੍ਰੀ ਅਸ਼ੋਕ ਗੁਪਤਾ ਚੇਅਰਮੈਨ, ਸਕੂਲ ਡਾਇਰੈਕਟਰ ਅਨੁਜ ਗੁਪਤਾ ਅਤੇ ਡਾਿੲਰੈਕਟਰ ਗੌਰਵ ਗੁਪਤਾ ਨੇ ਮਨਜੀਤ ਸਿੰਘ ਦੇੇ ਗੋਲਡ ਮੈਡਲ ਹਾਸਲ ਕਰਨ ਤੇ  ਖੁਸ਼ੀ ਪ੍ਰਗਟ ਕਰਦਿਆਂ ਆਖਿਆ ਕਿ ਪਿ੍ਰੰ:: ਨਿਰਮਲ ਧਾਰੀ , ਸਟਾਫ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਸਦਕਾ ਮਾੳੂਂਟ ਲਿਟਰਾ ਜ਼ੀ ਸਕੂਲ ਹਮੇਸ਼ਾਂ ਹਰ ਖੇੇੇਤਰ ਵਿਚ ਪਹਿਲਾਂ ਦੀ ਤਰਾਂ ਝੰਡੇੇ ਬੁਲੰਦ ਰੱੱਖੇਗਾ।