‘ਆਪ’ ਵੱਲੋਂ ਧਰਮਕੋਟ ਵਿਖੇ ‘ਮਰੋ ਜਾਂ ਵਿਰੋਧ ਕਰੋ’ ਤਹਿਤ ਕੱਢੀ ਰੈਲੀ,ਨਸ਼ਾ ਤਸਕਰੀ ਦੀ ਰੋਕ ਲਈ ਲੋਕਾਂ ਦੀ ਸੋਚ ਦਾ ਇਕ ਹੋਣਾ ਜ਼ਰੂਰੀ- ਸਦਰਪੁਰਾ

ਧਰਮਕੋਟ,8 ਜੁਲਾਈ (ਸਤਨਾਮ ਸਿੰਘ ਘਾਰੂ)- ਬੇਸ਼ੱਕ ਸਰਕਾਰ ਲੋਕਾਂ ਦੇ ਰੋਹ ਨੂੰ ਦੇਖਦਿਆਂ ਨਿੱਤ ਨਵੇਂ ਫੈਸਲੇ ਲੈ ਰਹੀ ਹੈ ਪ੍ਰੰਤੂ ਹਾਲੇ ਤੱਕ ਜ਼ਮੀਨੀ ਪੱਧਰ ਤੇ ਇਸ ਦਾ ਕੋਈ ਅਸਰ ਨਹੀਂ ਹੋਇਆ ਅਤੇ ਨਸ਼ਾ ਤਸਕਰੀ ਦੀ ਰੋਕ ਲਈ ਲੋਕਾਂ ਦੀ ਸੋਚ ਦਾ ਇਕ ਹੋਣਾ ਜਰੂਰੀ, ਇਕ ਹੋ ਕੇ ਡਟਣ ਦੀ ਲੋੜ ਹੈ। ਇਹਨਾਂ ਵਿਚਾਰਾਂ ਦੀ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਧਰਮਕੋਟ ਇੰਚਾਰਜ ਅਤੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਪ੍ਰਧਾਨ ਪੀ ਡੀ ਐਫ ਏ ਨੇ ਧਰਮਕੋਟ ਵਿਖੇ ‘ਮਰੋ ਜਾਂ ਵਿਰੋਧ ਕਰੋ’ ਤਹਿਤ ਕੱਢੀ ਰੈਲੀ ਦੌਰਾਨ ਇਕੱਤਰਤਾ ਨੂੰ ਸਬੋਧਨ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਬੇਸ਼ੱਕ ਇਸ ਭਖਦੇ ਮਸਲੇ ਦੌਰਾਨ ਸਰਕਾਰ ਸਖਤ ਕਦਮ ਚੁੱਕਣ ਦਾ ਐਲਾਨ ਕਰ ਰਹੀ ਹੈ ਪ੍ਰੰਤੂ ਇਸ ਦੇ ਬਾਵਜੂਦ ਵੀ ਨਸ਼ੇ ਨਾਲ ਨੌਜਵਾਨਾਂ ਦੀ ਮੌਤ ਦੇ ਮਾਮਲੇ ਸਾਹਮਣੇ ਆ ਰਹੇ, ਜਿਸ ਤੋਂ ਸਾਫ ਜਾਹਰ ਹੈ ਕਿ ਸਰਕਾਰ ਇਸ ਮਸਲੇ ਸਬੰਧੀ ਗੰਭੀਰ ਨਹੀਂ ਹੈ। ਉਪਰੰਤ ਇਕੱਤਰ ਪਾਰਟੀ ਆਗੂਆਂ ਅਤੇ ਵਲੰਟੀਅਰਾਂ ਵੱਲੋਂ ਨਸ਼ੇ ਖਿਲਾਫ ਜਾਗਰੂਕ ਕਰਦੇ ਬੈਂਨਰਾਂ ਨਾਲ ਕਸਬਾ ਧਰਮਕੋਟ ਦੇ ਵੱਖ ਵੱਖ ਹਿੱਸਿਆਂ ਵਿਚ ਰੈਲੀ ਕੱਢੀ ਗਈ ਅਤੇ ਨਸ਼ੇ ਦੇ ਬੁਰੇ ਪ੍ਰਭਾਵਾਂ ਸਬੰਧੀ ਨੌਜਵਾਨਾਂ ਨੂੰ ਜਾਗਰੂਤ ਕੀਤਾ ਗਿਆ। ਇਸ ਮੌਕੇ ਨਸੀਬ ਬਾਵਾ ਜ਼ਿਲਾ ਪ੍ਰਧਾਨ, ਨਵਦੀਪ ਸਿੰਘ ਸੰਘਾ, ਅਮਨ ਰੱਖੜਾ, ਅਮਿਤ ਪੁਰੀ, ਗੁਰਬਖਸ਼ ਸਿੰਘ ਬਾਜੇਕੇ, ਲਛਮਣ ਸਿੰਘ ਸਿੱਧੂ, ਅਮਨ ਪੰਡੋਰੀ, ਗੁਰਚਰਨ ਸਿੰਘ ਤਖਤੂਵਾਲਾ, ਬਾਬੂ ਭਿੰਡਰ, ਪ੍ਰਦੀਪ ਸਿੰਘ ਸੰਧੂ, ਸਿਮਰਜੀਤ ਸਿੰਘ ਸੰਧੂ, ਸਤਨਾਮ ਸਿੰਘ, ਦਵਿੰਦਰ ਮਹਿਰੋਂ, ਕੁਲਦੀਪ ਸੰਗਲਾ, ਮਾਸਟਰ ਸੰਤੋਖ ਸਿੰਘ ਤਲਵੰਡੀ ਮੱਲੀਆਂ, ਨਿਰਭੈ ਸਿੰਘ ਖਾਲਸਾ, ਰਜਿੰਦਰ ਸਿੰਘ ਖਹਿਰਾ, ਬਖਤੌਰ ਸਿੰਘ, ਪਾਲਾ ਕੜਿਆਲ, ਮਨਜੀਤ ਮੌਜਗੜ, ਡਾ. ਸੰਦੀਪ, ਮਨਜਿੰਦਰ ਕਿਸ਼ਨਪੁਰਾ, ਵਿਕਰਮ ਸਿੰਘ ਕਿਲੀ, ਰਣਜੀਤ ਸਿੰਘ ਖੋਸਾ, ਬਲਦੇਵ ਬਲਖੰਡੀ, ਸੋਨੂੰ ਖੇਲਾ, ਕੇਵਲ ਸਿੰਘ, ਰਾਜਵੀਰ ਸਿੰਘ, ਮਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਵਲੰਟੀਅਰ ਹਾਜ਼ਰ ਸਨ।