ਨਸ਼ਿਆਂ ਖਿਲਾਫ ਮੋਗਾ ਦੇ ਸਮਾਜ ਸੇਵੀਆਂ ਬਣਾਈ ਲੰਬੀ ਮਨੁੱਖੀ ਕੜੀ ,ਤਸਕਰਾਂ ਖਿਲਾਫ ਸਖਤ ਕਾਰਵਾਈ ਅਤੇ ਜਵਾਨੀ ਨੂੰ ਬਚਾਉਣ ਲਈ ਠੋਸ ਨੀਤੀ ਬਨਾਉਣ ਦੀ ਮੰਗ ਨੂੰ ਲੈ ਕੇ ਕੀਤਾ ਇਕਜੁਟਤਾ ਦਾ ਪ੍ਰਗਟਾਵਾ

ਮੋਗਾ 6 ਜੁਲਾਈ (ਜਸ਼ਨ) : ਮਰੋ ਜਾਂ ਵਿਰੋਧ ਕਰੋ ਮਿਸ਼ਨ ਦੇ ਤਹਿਤ ਅੱਜ ਮੋਗਾ ਜਿਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਨਸ਼ਿਆਂ ਦੇ ਤਸਕਰਾਂ ਖਿਲਾਫ ਸਖਤ ਕਾਰਵਾਈ  ਕਰਨ ਅਤੇ ਨਸ਼ਿਆਂ ਦੇ ਰਾਹਾਂ ਤੇ ਭਟਕ ਚੁੱਕੇ ਨੌਜਵਾਨਾਂ ਦੇ ਸੁਰੱਖਿਅਤ ਪੁਨਰਵਸੇਬੇ ਅਤੇ ਤੰਦਰੁਸਤ ਭਵਿੱਖ ਦੀ ਮੰਗ ਨੂੰ ਲੈ ਕੇ ਨੇਚਰ ਪਾਰਕ ਮੋਗਾ ਵਿੱਚ ਵਿਸ਼ਾਲ ਇਕੱਤਰਤਾ ਕੀਤੀ, ਜਿਸ ਵਿੱਚ ਮੋਗਾ ਜਿਲੇ ਦੀਆਂ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ, ਮੁਲਾਜ਼ਮ, ਮਜਦੂਰ ਅਤੇ ਕਿਸਾਨ ਜੱਥੇਬੰਦੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ । ਇਸ ਮੋਕੇ ਆਪਣੇ ਸੰਬੋਧਨ ਦੌਰਾਨ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ, ਹਰਭਜਨ ਬਹੋਨਾ, ਗੁਰਸੇਵਕ ਸੰਨਿਆਸੀ, ਗੁਰਨਾਮ ਲਵਲੀ, ਅਮਰੀਕ ਆਰਸਨ, ਪਰਮਜੀਤ ਖਾਲਸਾ, ਦੀਪਕ ਕੌੜਾ, ਹਰਸ਼ ਗੋਇਲ, ਰਿਸ਼ੂ ਅੱਗਰਵਾਲ, ਭਰਤ ਗੁਪਤਾ, ਨਿਰਮਲ ਸਿੰਘ ਮੀਨੀਆ, ਐਸ.ਕੇ. ਬਾਂਸਲ, ਦੀਪਕ ਕੋਛੜ, ਹਰਮੀਤ ਸਿੰਘ ਖਾਲਸਾ, ਨਵੀਨ ਸਿੰਗਲਾ,  ਆਦੇਸ਼ ਸਹਿਗਲ, ਜਸਵਿੰਦਰ ਸਿੰਘ, ਨਰੇਸ਼ ਬੋਹਤ, ਗੁਰਪ੍ੀਤ ਸਚਦੇਵਾ, ਹਰਨੇਕ ਸਿੰਘ ਰੋਡੇ, ਲਕਸ਼ਮੀ ਚੰਦਰ, ਵਿਪਨ ਹਾਂਡਾ, ਨੀਰਜ਼ ਬਠਲਾ, ਸੁਖਜਿੰਦਰ ਸਿੰਘ ਮਹੇਸਰੀ, ਹਰਦਿਆਲ ਸਿੰਘ, ਗੋਕਲ ਚੰਦ ਬੁੱਘੀਪੁਰਾ, ਹਰਜਿੰਦਰ ਚੁਗਾਵਾਂ, ਦਵਿੰਦਰਜੀਤ ਸਿੰਘ ਗਿੱਲ ਅਤੇ ਰਮਨਦੀਪ ਬਰਾੜ ਆਦਿ ਨੇ ਇੱਕਸੁਰ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿੱਚੋਂ ਸਭ ਤਰਾਂ ਦੇ ਨਸ਼ਿਆਂ ਨੂੰ ਜੜੋਂ ਖਤਮ ਕੀਤਾ ਜਾਵੇ ਅਤੇ ਨਸ਼ਿਆਂ ਦੇ ਵੱਡੇ ਤਸਕਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਨਸ਼ਿਆਂ ਦਾ ਸੇਵਨ ਕਰਨ ਵਾਲੇ ਨੌਜਵਾਨਾਂ ਨੂੰ ਫੜ ਕੇ ਜੇਲਾਂ ਵਿੱਚ ਸੁੱਟਿਆ ਜਾ ਰਿਹਾ ਹੈ, ਜਿੱਥੋਂ ਉਹ ਵੱਡੇ ਤਸਕਰ ਬਣ ਕੇ ਬਾਹਰ ਆ ਰਹੇ ਹਨ, ਕਿਉਂਕਿ ਜੇਲਾਂ ਦੇ ਅੰਦਰ ਉਹਨਾਂ ਨੂੰ ਸੁਧਾਰਨ ਲਈ ਕੋਈ ਪ੍ਭਾਵਸ਼ਾਲੀ ਪ੍ੋਗਰਾਮ ਨਹੀਂ ਚਲਾਇਆ ਜਾ ਰਿਹਾ । ਉਹਨਾਂ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਨਸ਼ਿਆਂ ਦੇ ਰਾਹ ਪੈ ਚੁੱਕੇ ਨੌਜਵਾਨਾਂ ਨੂੰ ਸਹੀ ਰਸਤੇ ਤੇ ਵਾਪਿਸ ਲਿਆਉਣ ਲਈ ਨਸ਼ਾ ਛੁਡਾਊ ਕੇਂਦਰਾਂ ਨੂੰ ਹਾਈਟੈਕ ਕੀਤਾ ਜਾਵੇ, ਉਥੇ ਸਟਾਫ ਪੂਰਾ ਕੀਤਾ ਜਾਵੇ, ਵੱਖਰੇ ਡਾਕਟਰਾਂ ਦੀ ਭਰਤੀ ਕੀਤੀ ਜਾਵੇ, ਨੌਜਵਾਨਾਂ ਨੂੰ ਕੇਂਦਰਾਂ ਅੰਦਰ ਕਿੱਤਾਮੁਖੀ ਸਿਖਲਾਈ ਦੇ ਕੇ ਬਾਹਰ ਆਉਣ ਤੇ ਬੈਂਕਾਂ ਦੀ ਸਹਾਇਤਾ ਨਾਲ ਉਹਨਾਂ ਦੇ ਰੁਜਗਾਰ ਸ਼ੁਰੂ ਕਰਵਾਏ ਜਾਣ, ਸਮਾਜ ਸੇਵੀ ਸੰਸਥਾਵਾਂ ਨੂੰ ਨੌਜਵਾਨਾਂ ਨੂੰ ਸਮਝਾਉਣ ਲਈ ਕੌਂਸਲਰ ਮੁਹੱਈਆ ਕਰਵਾਏ ਜਾਣ ਅਤੇ ਭਟਕੇ ਹੋਏ ਨੌਜਵਾਨਾਂ ਨੂੰ ਨਸ਼ੇੜੀ ਕਹਿਣ ਦੀ ਬਜਾਏ ਦਿਮਾਗੀ ਮਰੀਜ ਸਮਝ ਕੇ ਪਿਆਰ ਨਾਲ ਨਸ਼ਾ ਛੁਡਵਾਉਣ ਲਈ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇ । ਉਹਨਾਂ ਪ੍ਾਈਵੇਟ ਨਸ਼ਾ ਛੁਡਾਊ ਕੇਂਦਰਾਂ ਵੱਲੋਂ ਵਸੂਲੀਆਂ ਜਾ ਰਹੀਆਂ ਮੋਟੀਆਂ ਦੀ ਵੀ ਨਜਰਸਾਨੀ ਕਰਨ ਦੀ ਮੰਗ ਕੀਤੀ । ਸਾਹਿਤਕਾਰ ਬਲਦੇਵ ਕੋਰੋਟਾਣਵੀ ਅਤੇ ਅਮਰ ਸੂਫੀ ਨੇ ਪੰਜਾਬ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਹੋ ਰਹੇ ਜਵਾਨੀ ਦੇ ਘਾਣ ਦਾ ਜਿਕਰ ਕਰਦਿਆਂ ਭਟਕੇ ਹੋਏ ਨੌਜਵਾਨਾਂ ਨੂੰ ਘਰ ਵਾਪਿਸ ਮੁੜਨ ਦੀ ਅਪੀਲ ਕੀਤੀ, ਜਿੱਥੇ ਉਹਨਾਂ ਦੇ ਮਾਪੇ, ਭੈਣ, ਭਰਾ, ਪਤਨੀ ਅਤੇ ਬੱਚੇ ਉਹਨਾਂ ਨੂੰ ਕਲਾਵੇ ਵਿੱਚ ਲੈਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ।  ਇਸ ਮੌਕੇ ਮੁਲਾਜ਼ਮ ਆਗੂ ਕੁਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਨੂੰ ਪਹਿਲਾਂ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਸੀ ਪਰ ਉਲਟਾ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਉਣ ਦੇ ਹੁਕਮ ਜਾਰੀ ਕਰਕੇ ਇਸ ਮੁਹਿੰਮ ਨੂੰ ਲੀਹ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲੋਕ ਲਹਿਰਾਂ ਦਾ ਫਾਇਦਾ ਉਠਾ ਕੇ ਸਰਕਾਰੀ ਖਜਾਨਾ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਤੋਂ ਬਾਅਦ ਸੈਂਕੜਿਆਂ ਦੀ ਗਿਣਤੀ ਵਿੱਚ ਹਾਜਰ ਲੋਕਾਂ ਵੱਲੋਂ ਇੱਕ ਲੰਬੀ ਮਨੁੱਖੀ ਚੇਨ ਬਣਾ ਕੇ ਨਸ਼ਿਆਂ ਦੇ ਖਾਤਮੇ ਲਈ ਇਕਜੁਟਤਾ ਦਾ ਪ੍ਗਟਾਵਾ ਕੀਤਾ ਗਿਆ । ਇਸ ਦੌਰਾਨ ਸਮਾਜ ਸੇਵੀਆਂ ਨੇ ਆਪਣੇ ਹੱਥਾਂ ਵਿੱਚ ਨਸ਼ਿਆਂ ਪ੍ਤੀ ਜਾਗਰੂਕ ਕਰਦੇ ਹੋਏ ਬੈਨਰ, ਪੋਸਟਰ ਫੜੇ ਹੋਏ ਸਨ ਤੇ ਮੋਢਿਆਂ ਤੇ ਕਾਲੇ ਬਿੱਲੇ ਲਗਾਏ ਹੋਏ ਸਨ ਅਤੇ ਹੱਥਾਂ ਵਿੱਚ ਜਗਦੀਆਂ ਹੋਈਆਂ ਮੋਮਬੱਤੀਆਂ ਫੜੀਆਂ ਹੋਈਆਂ ਸਨ । ਇਸ ਮੋਕੇ ਸੋਨੂੰ ਖੇਲਾ, ਵਰਿੰਦਰ ਭੇਖਾ, ਰਣਜੀਤ ਟੱਕਰ, ਕੇਵਲ ਕਿ੍ਸ਼ਨ,  ਬਲਵਿੰਦਰ ਸਿੰਘ ਰੋਡੇ, ਮੋਨਿਕਾ ਰਾਾਣੀ, ਬਲਦੇਵ ਸਿੰਘ ਕਾਰਪੇਂਟਰ, ਸੁਖਚੈਨ ਸਿੰਘ ਰਾਮੂਵਾਲੀਆ, ਰੀਮਾ ਰਾਣੀ ਕਾਂਗਰਸ ਆਗੂ, ਵਿੱਕੀ ਮਹੇਸਰੀ ਅਤੇ ਪੂਰੀ ਇਪਟਾ ਟੀਮ ਮੋਗਾ, ਪ੍ੀਤਦੇਵ ਸੋਢੀ, ਦਲਜਿੰਦਰ ਕੌਰ, ਰਾਜਿੰਦਰ ਰਿਆੜ, ਤੀਰਥ ਚੜਿੱਕ, ਹਰਪ੍ੀਤ ਖੀਵਾ, ਨਵੀਨ ਸਿੰਗਲਾ, ਰਸ਼ਪਾਲ ਸ਼ੋਸਣ, ਗੁਰਪ੍ੀਤ ਸਿੰਘ, ਜਗਦੀਸ਼ ਸ਼ਰਮਾ, ਰਣਜੀਤ ਟੱਕਰ, ਜਗਸੀਰ ਸਿੰਘ ਲਾਲ, ਹੰਸ ਰਾਜ ਮਦਾਨ, ਰਵੀਦੀਪ ਸਿੰਘ ਦਾਰਾਪੁਰ, ਸੁਖਦੇਵ ਸਿੰਘ ਪੁਰਬਾ, ਸੇਵਕ ਸਿੰਘ, ਵਰਿੰਦਰ ਭਿੰਡਰ, ਸੁਖਦੇਵ ਸਿੰਘ ਬਰਾੜ, ਇਕਬਾਲ ਖੋਸਾ, ਜਗਤਾਰ ਜਾਨੀਆ, ਹਰਭਿੰਦਰ ਜਾਨੀਆਂ, ਪਿ੍ਆਵਰਤ ਗੁਪਤਾ, ਸੁਖਵੀਰ ਸੰਘਾ, ਵਿਕਾਸ ਅਰੋੜਾ, ਸਮੀਰ ਅਰੋੜਾ, ਸੁਖਮੰਦਰ ਸਿੰਘ ਹਨੀ ਮੰਗਾ ਆਦਿ ਤੋਂ ਇਲਾਵਾ ਬਹੁਤ ਵੱਡੀ ਗਿਣਤੀ ਵਿੱਚ ਲੋਕ ਹਾਜ਼