ਵਿਸ਼ਵ ਅਬਾਦੀ ਦਿਵਸ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ

ਮੋਗਾ,6 ਜੁਲਾਈ (ਜਸ਼ਨ) : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਵਿਸ਼ਵ ਅਬਾਦੀ ਦਿਵਸ ਸਬੰਧੀ ਮਨਾਉਣ ਸਬੰਧੀ ਜਾਗਰੂਕਤਾ ਕਰਨ ਦੇ ਆਦੇਸ਼ ਜਾਰੀ ਕੀਤੇ ਹਨ ਇਸੇ ਦੌਰਾਨ ਹੀ ਪੂਰੇ ਪੰਜਾਬ ਅੰਦਰ ਵਿਸ਼ਵ ਅਬਾਦੀ ਦਿਵਸ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਥਾਂ ਥਾਂ ਤੇ ਵੱਧਦੀ ਅਬਾਦੀ ਦੇ ਨੁਕਸਾਨ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਕੜੀ ਦੌਰਾਨ ਸਿਵਲ ਸਰਜਨ ਮੋਗਾ ਡਾ ਸੁਸੀਲ ਜੈਨ ਦੀ ਅਗਵਾਈ ਹੇਠ ਜਿਲੇ ਅੰਦਰ ਸਿਹਤ ਵਿਭਾਗ ਦੇ ਮੀਡੀਆ ਵਿੰਗ ਵੱਲੋਂ ਵੀ ਜਾਗਰੂਕਤਾ ਮੁਹਿੰਮ ਅਰੰਭੀ ਗਈ ਹੈ ਜਿਸ ਦੌਰਾਨ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ ਕਿ੍ਰਸ਼ਨਾ ਸ਼ਰਮਾ ਅਤੇ ਜਿਲਾ ਬੀ ਸੀ ਸੀ ਮੀਡੀਆ ਕੋਆਰਡੀਨੇਟਰ ਅੰਮਿ੍ਰਤ ਸ਼ਰਮਾ ਨੇ ਆਪਣੀ ਟੀਮ ਸਮੇਤ ਬਹੋਨਾ ਚੌਕ ਕੋਟਕਪੂਰਾ ਰੋੜ ਤੇ ਝੁਗੀਆ ਅਤੇ ਨਾਲ ਲੱਗਦੇ ਸਲੱਮ ਖੇਤਰ ਦੇ ਲੋਕਾਂ ਨੂੰ ਜਾਗਰੂਕ ਕੀਤਾ ਇਸ ਮੌਕੇ ਮੈਡਮ ਕਿ੍ਰਸ਼ਨਾ ਸ਼ਰਮਾ ਨੇ ਦੱਸਿਆ ਕਿ ਹੈ ਵੱਧਦੀ ਅਬਾਦੀ ਨਾਲ ਸਮਾਜ ਅੰਦਰ ਮਾੜੇ ਪ੍ਰਭਾਵ ਪੈਦੇ ਹੁੰਦੇ ਹਨ ਅਤੇ ਇਸ ਨਾਲ ਸਹੂਲਤਾ ਦੀ ਘਾਟ ਵੀ ਪੈਦਾ ਹੋ ਸਕਦੀ ਹੈ ਵੱਧਦੀ ਅਬਾਦੀ ਨਾਲ ਭਗੋਲਿਕ , ਆਰਥਿਕ ਅਤੇ ਮਨੁੱਖੀ ਸਰੀਰ  ਤੇ ਇਸ ਤੇ ਮਾੜਾ ਅਸਰ ਪੈਦਾ ਹੈ। ਇਸ ਮੌਕੇ ਮੈਡਮ ਸ਼ਰਮਾ ਨੇ ਇਕਤਰ ਹੋਈਆ ਔਰਤਾ ਨਾਲ ਪਰਿਵਾਰ ਨਿਯੋਜਨ ਤੇ ਵਿਚਾਰ ਚਰਚਾ ਕੀਤੀ ਅਤੇ ਆਪਣਾ ਪਰਿਵਾਰ ਸੀਮਤ ਰੱਖਣ ਬਾਰੇ ਕਿਹਾ ਅਤੇ ਸਰਕਾਰ ਦੇ ਅੰਤਰਾ ਪ੍ਰੋਗਰਾਮ ਬਾਰੇ ਦੱਸਿਆ ਕਿ ਜਿਲਾ ਹਸਪਤਾਲ ਵਿੱਚ ਇਕ ਟੀਕਾਕਰਨ ਹੁੰਦਾ ਹੈ ਜਿਸ ਨਾਲ ਔਰਤ ਤਿੰਨ ਮਹੀਨੇ ਤੱਕ ਗਰਭ ਧਾਰਨ ਕਰਨ ਤੋਂ ਸੁਰਖਿਅਤ ਰਹਿ ਸਕਦੀ ਹੈ ਅਤੇ ਨਲ ਬੰਧੀ ਅਤੇ ਨਸਬੰਧੀ ਬਾਰੇ ਵੀ ਜਾਣਕਾਰੀ ਦਿਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਲੇ ਦੇ ਹਰ ਬਲਾਕ ਅਤੇ ਸਬ ਸੈਟਰ ਪੱਧਰ ਤੇ ਸਿਹਤ ਵਿਭਾਗ ਦੇ ਕਰਮਚਾਰੀਆ ਵੱਲੋਂ ਜਾਗਰੂਕਤਾ ਕਰਨ ਦੇ ਉਪਰਾਲੇ ਕੀਤੇ ਜਾ ਰਹ ਹਨ ਤਾਂ ਜੋ ਅਸੀ ਵੱਧਦੀ ਅਬਾਦੀ ਤੇ ਕੰਟਰੋਲ ਕਰਕੇ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।