ਨਸ਼ਿਆਂ ਦੇ ਕੋਹੜ ਤੋਂ ਮੁਕਤੀ ਲਈ ਇਸ ਨੂੰ ਕੌਮੀ ਆਫਤ ਵਾਂਗ ਨਜਿੱਠੋ-ਗੁਰਭਜਨ ਗਿੱਲ

ਲੁਧਿਆਣਾ 6 ਜੁਲਾਈ (ਪੱਤਰ ਪਰੇਰਕ)-ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਤੇ ਨਸ਼ਾਖੋਰੀ ਵਿਰੁੱਧ ਪੂਰੀ ਉਮਰ ਕਰਮਸ਼ੀਲ ਰਹੇ ਲੇਖਕ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਭਾਵੇਂ ਨਸ਼ਾਖੋਰੀ ਵਿਸ਼ਵ ਵਿਆਪੀ ਵਰਤਾਰਾ ਹੈ ਪਰ ਪੰਜਾਬ ਚ ਹੁਣ ਕੁਦਰਤੀ ਨਸ਼ਿਆਂ ਤੋਂ ਰਸਾਇਣਕ ਨਸ਼ਿਆਂ ਤੀਕ ਦਾ ਸਫਰ ਹੀ ਅਸਲ ‘ਚ ਤੁਰੰਤ ਮੌਤਾਂ ਦਾ ਸਫਰ ਬਣਿਆ ਹੈ। ਉਨ੍ਹਾਂ ਅੱਜ ਆਪਣੇ ਗ੍ਰਹਿ ਵਿਖੇ ਕਲਾਕਾਰਾਂ, ਬੁੱਧੀਜੀਵੀਆਂ ਤੇ ਲੇਖਕਾਂ ਦੀ ਸੰਖੇਪ ਪਰ ਪ੍ਰਭਾਵਂਸਾਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਵਾਨੀ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਘੜੀ ਪਲ ਦੇ ਹੁਲਾਰੇ ਤੇ ਖੁਮਾਰੀ ਅੱਗੇ ਮੌਤ  ਮੂੰਹ ਅੱਡੀ ਖੜੀ ਹੈ, ਨਸ਼ਾ ਕਰਨ ਵਾਲੇ ਨੂੰ ਇਲਮ ਹੋਣ ਦੇ ਬਾਵਜੂਦ ਨਸ਼ਾ ਪ੍ਰਧਾਨ ਪ੍ਰੋ:  ਰਵਿੰਦਰ ਭੱਠਲ ਨੇ ਕਿਹਾ ਕਿ ਨਸ਼ਾ ਮੁਕਤੀ ਲਈ ਵੱਖ ਵੱਖ ਸਮੇਂ ਦੀਆਂ ਸਰਕਾਰਾਂ ਦੀ ਢਿੱਲੀ ਪਹੁੰਚ ਵੱਡੇ ਨਸ਼ਾ ਕਾਰੋਬਾਰ ਨੂੰ ਜਨਮ ਦੇ ਚੁਕੀ ਹੈ,ਜਿੰਨ੍ਹਾਂ ਨੇ ਰੋਕਣਾ ਸੀ, ਉਹ ਹੀ ਹੌਲੀ ਹੌਲੀ ਕਾਲੀਆਂ ਭੇਡਾਂ ਚ ਸ਼ਾਮਿਲ ਹੋ ਰਹੇ ਨੇ। ਉੱਘੇ ਲੋਕ ਗਾਇਕ ਸੁਰਿੰਦਰ ਛਿੰਦਾ ਤੇ ਜਸਬੀਰ ਜੱਸੀ ਗੁਰਦਾਸਪੁਰੀ ਨੇ ਕਿਹਾ ਕਿ ਮਾਵਾਂ ,ਧੀਆਂ, ਭੈਣਾਂ ਦੇ ਵਿਰਲਾਪ ਨੇ ਹੁਣ ਸਭ ਧਿਰਾਂ ਨੂੰ ਹਲੂਣ ਜਗਾਇਆ ਹੈ, ਪਰ ਡਰ ਮਾਰਦਾ ਹੈ ਕਿ ਇਹ ਸਾਰਾ ਕੁਝ ਅਖਬਾਰੀ ਸੁਰਖੀਆਂ ਤੀਕ ਨਾ ਰਹਿ ਜਾਵੇ, ਸਗੋਂ ਨਿਰੰਤਰ ਪਹਿਰੇਦਾਰੀ ਨਾਲ ਪੱਕਾ ਬਾਨਣੂੰ ਬੱਝੇ। ਇਸ ਲਈ ਸਭ ਨੂੰ ਲਗਾਤਾਰ ਜਾਗਣਾ ਪਵੇਗਾ। ਪ੍ਰੋ: ਗਿੱਲ ਨੇ ਕਿਹਾ ਕਿ ਸਰਵੇਖਣ ਦੱਸਦਾ ਹੈ ਕਿ ਨਸ਼ੇ ਦੀ ਹੋਮ ਡਲਿਵਰੀ ਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਹੋ ਚੁਕੇ ਹਨ, ਜੋ ਹੋਰ ਵੀ ਖਤਰਨਾਕ ਵਰਤਾਰਾ ਹੈ।  ਸਾਫ ਨੀਅਤ ਤੇ ਸਪੱਸ਼ਟ ਨੀਤੀ ਹੋਵੇ ਤਾਂ ਇਸਨੂੰ ਸਭ ਧਿਰਾਂ ਦੇ ਸਹਿਯੋਗ ਨਾਲ ਨਜਿੱਠਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵਣਜਾਰਿਆਂ ਦੀ ਸਮੁੱਚੀ ਜਾਇਦਾਦ ਕੁਰਕ ਕਰਕੇ ਰਾਜ ਸਰਕਾਰ ਕੋਲ ਚਲੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਜਾਂ ਤਾਂ ਜੇਲ੍ਹ ਚ ਸੜੇ ਜਾਂ ਭੁੱਖਾ ਮਰੇ। ਵੱਡੀਆਂ ਸਿਆਸੀ ਤੇ ਸੱਤਾਵਾਨ ਮੱਛੀਆਂ ਨੂੰ ਹੱਥ ਪਾਏ ਬਿਨਾਂ ਸਹੀ ਨਤੀਜੇ ਨਹੀਂ ਮਿਲਣੇ। ਨਿੱਕੀਆਂ ਮੱਛੀਆਂ ਆਪੇ ਮਰ ਜਾਣਗੀਆਂ।  ਜਸਬੀਰ ਜੱਸੀ ਨੇ ਕਿਹਾ ਕਿ ਹੁਣ ਇਸਨੂੰ ਕੌਮੀ ਆਫਤ ਵਾਂਗ ਨਜਿੱਠਣ ਦੀ ਲੋੜ ਹੈ। ਉਨ੍ਹਾਂ ਇਸ ਮੌਕੇ ਗੁਰਭਜਨ ਗਿੱਲ ਦਾ ਨਸ਼ਿਆਂ ਖਿਲਾਫ ਲਿਖਿਆ ਗੀਤ ਵੀ ਸੋਸ਼ਲ ਮੀਡੀਆ ਤੇ ਯੂ ਟਿਊਬ ਤੇ ਲੋਕ ਅਰਪਨ ਕੀਤਾ। ਇਸ ਮੌਕੇ ਗੁਰਭਜਨ  ਗਿੱਲ ਪਰਿਵਾਰ ਵੱਲੋਂ ‘ਪੁੱਤ ਪੰਜ ਦਰਿਆਵਾਂ ਦੇ’ ‘ਭਲਾ ਕਿਉਂ ਨਸ਼ਿਆਂ ਜੋਗੇ ਰਹਿ ਗਏ’ ਅਤੇ ‘ਮਾਏ ਵਰਜ ਨੀ ਪੁੱਤਰਾਂ ਨੂੰ ,ਇਹ ਤਾਂ ਰਾਹ ਸਿਵਿਆਂ ਦੇ ਪੈ ਗਏ ਪੁਸਤਕਾਂ ਦਾ ਸੈੱਟ ਭੇਂਟ ਕੀਤਾ ਗਿਆ।