‘ਮਰੋ ਜਾਂ ਵਿਰੋਧ ਕਰੋ’ ਦੇ ਸਮਰਥਨ ਵਿਚ ਸਰਾਫਾ ਬਜ਼ਾਰ ਨੇ ਲਗਾਈਆਂ ਪੱਕੀਆਂ ਕਾਲੀਆਂ ਝੰਡੀਆਂ

ਮੋਗਾ, 6 ਜੁਲਾਈ (ਗੁਰਦੀਪ ਸਿੰਘ) : ‘ਮਰੋ ਜਾਂ ਵਿਰੋਧ ਕਰੋ’ ਮਿਸ਼ਨ ਦੇ ਤਹਿਤ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਵਾਲੀਆਂ ਜੱਥੇਬੰਦੀਆਂ ਦੇ ਉਪਰਾਲੇ ਦੀ ਹਮਾਇਤ ਕਰਦਿਆਂ ਸਵਰਨਕਾਰ ਸੰਘ ਸਰਾਫਾ ਬਾਜ਼ਾਰ ਦੇ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ, ਰਾਜਪੂਤ ਸਭਾ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਧੁੰਨਾ ਅਤੇ ਯੂਥ ਆਗੂ ਸੁਖਚੈਨ ਸਿੰਘ ਰਾਮੂੰਵਾਲੀਆ ਦੀ ਅਗਵਾਈ ਹੇਠ ਸਮੂਹ ਸਰਾਫਾ ਬਜਾਰ ਵੱਲੋਂ ਨਸ਼ਿਆਂ ਖਿਲਾਫ ‘ਮਰੋ ਜਾਂ ਵਿਰੋਧ ਕਰੋੋ’ ਦਾ ਸਮਰਥਨ ਕਰਦੇ ਹੋਏ ਸਾਰੀਆਂ ਦੁਕਾਨਾਂ ਅੱਗੇ ਪੱਕੀਆਂ ਕਾਲੀਆਂ ਝੰਡੀਆਂ ਲਗਾਉਣ ਦਾ ਫੈਸਲਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ, ਸ਼ਮਸ਼ੇਰ ਸਿੰਘ ਧੁੰਨਾ, ਯਸ਼ਪਾਲ ਪਾਲੀ ਅਤੇ ਸੁਖਚੈਨ ਰਾਮੂੰਵਾਲੀਆ ਨੇ ਦੱਸਿਆ ਕਿ ਜਦੋਂ ਤੱਕ ਖਤਮ ਹੋ ਰਹੀ ਜਵਾਨੀ ਨੂੰ ਬਚਾਉਣ ਲਈ ਅਤੇ ਨਸ਼ਿਆਂ ਖਿਲਾਫ ਸਰਕਾਰ ਕੋਈ ਠੋਸ ਕਦਮ ਨਹੀਂ ਚੁੱਕਦੀ, ਉਦੋਂ ਤੱਕ ਅਸੀਂ ਲਹਿਰ ‘ਮਰੋ ਜਾਂ ਵਿਰੋਧ ਕਰੋ’ ਦਾ ਪੂਰਨ ਸਮਰਥਨ ਕਰਦੇ ਹੋਏ ਕਾਲੀਆਂ ਝੰਡੀਆਂ ਲਗਾ ਕੇ ਵਿਰੋਧ ਜ਼ਾਹਰ ਕਰਦੇ ਰਹਾਂਗੇ। ਨਸ਼ਿਆਂ ਖਿਲਾਫ ਸਵਰਨਕਾਰ ਭਾਈਚਾਰੇ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਲੋਕਾਂ ਨੂੰ ਨਸ਼ਿਆਂ ਖਿਲਾਫ ਇਕ ਪਲੇਟਫਾਰਮ ’ਤੇ ਇਕੱਠਾ ਕਰਕੇ ਲੋਕ ਲਹਿਰ ਉਸਾਰੀ ਜਾ ਸਕੇ। ਖ਼ਜ਼ਾਨਚੀ ਰਾਜ ਕੁਮਾਰ ਬਿੱਲਾ, ਸੋਹਣ ਸਿੰਘ, ਸੰਜੀਵ ਕੁਮਾਰ ਗੀਟਾ, ਜਸਪਾਲ ਸਿੰਘ ਧੰੁਨਾ ਅਤੇ ਅਮਰਜੀਤ ਸਿੰਘ ਕਲਕੱਤਾ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਨਸ਼ਿਆਂ ਖਿਲਾਫ ਅੱਤਵਾਦ ਦੀ ਹਨੇਰੀ ਲੋਕਾਂ ਨੂੰ ਬਰਬਾਦ ਕਰ ਰਹੀ ਹੈ, ਨੌਜਵਾਨ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਹਨ। ਅੱਜ ਨਸ਼ਾਖੋਰੀ ਦੇ ਵੱਧਦੇ ਰੁਝਾਨ ਵੱਲ ਨਿਗਾ ਮਾਰੀ ਜਾਵੇ ਤਾਂ ਨੌਜਵਾਨ ਨਸ਼ਿਆਂ ਦੀ ਗਿ੍ਰਫਤ ਵਿਚ ਬੁਰੀ ਤਰਾਂ ਫਸ ਚੁੱਕੇ ਹਨ ਅਤੇ ਸਰਕਾਰਾਂ ਆਪਣੀ ਜਿੰਮੇਵਾਰੀ ਨਿਭਾਉਣ ਵਿਚ ਅਸਫਲ ਸਾਬਤ ਹੋ ਰਹੀਆਂ ਹਨ। ਲੋੜ ਹੈ ਸਮਾਜ ਸੇਵੀ ਸੰਸਥਾਵਾਂ ਨੂੰ ਜਾਗਦੇ ਰਹਿਣ ਦੀ। ਇਸ ਮੌਕੇ ਉਨਾਂ ਨਾਲ ਚਮਕੌਰ ਸਿੰਘ ਭਿੰਡਰ, ਜਗਦੇਵ ਸਿੰਘ ਖਾਲਸਾ, ਬਿੱਟੂ ਭੰਮ, ਬੱਬੂ ਕੌੜਾ, ਗਗਨਦੀਪ ਸਿੰਘ, ਮਨਦੀਪ ਸਿੰਘ, ਵਿਜੈ ਕੰਡਾ, ਰਾਜੂ ਸਦਿਓੜਾ, ਬਬਲੂ ਸਦਿਓੜਾ, ਜਗਦੇਵ ਸਿੰਘ ਕੋਕਰੀ ਵਾਲੇ, ਰੋਹਿਤ ਸਿੰਗਲਾ, ਰਾਜੀਵ ਪਲਤਾ, ਲਖਵਿੰਦਰ ਮੱਟੂ, ਮੋਹਨ ਜਿੳੂਲਰਜ਼, ਕੁਲਵੰਤ ਸਦਿਓੜਾ, ਦਲੀਪ ਸਿੰਘ, ਜਸਵੀਰ ਸਿੰਘ ਫਤਹਿਗੜ, ਪਰਮਿੰਦਰ ਵਿੱਕੀ, ਖੇਮ ਸਿੰਘ, ਹਰਜੀਤ ਰਾਣਾ, ਸੋਨੂੰ ਕੜਵਲ, ਰਿੰਕਾ ਕੜਵਲ, ਰਾਕੇਸ਼ ਭੱਲਾ, ਦੀਪਾ ਜੌੜਾ, ਪ੍ਰੀਤਮ ਕੰਡਾ, ਮਨਜੀਤ ਝੰਡੇਵਾਲਾ, ਲਾਡੀ, ਪਾਲੀ ਲੋਪੋ, ਬਿੱਟਾ ਬਜਾਨੀਆ, ਕੁਲਦੀਪ ਟਿੰਮੀ, ਹਰਵਿੰਦਰ ਸਿੰਘ ਜੱਜੀ, ਮਨਜਿੰਦਰ ਸਿੰਘ ਜਿੰਦਰ, ਗਣਪਤੀ ਜਿੳੂਲਰਜ਼ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਸ਼ਾ ਵਿਰੋਧੀ ਸੰਸਥਾਵਾਂ ਹਾਜ਼ਰ ਸਨ।