ਮੋਦੀ ਨੇ ਕਿਸਾਨਾਂ ਦੀ ਬਾਂਹ ਫੜ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ -ਬੂਟਾ ਸਿੰਘ ਦੌਲਤਪੁਰਾ

ਮੋਗਾ, 5 ਜੁਲਾਈ (ਜਸ਼ਨ)- ਜ਼ਿਲਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਦੌਲਤਪੁਰਾ ਦਾ ਆਖਣਾ ਹੈ ਕਿ ਕਿਸਾਨ ਭਰਾਵਾਂ ਵੱਲੋਂ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਵੱਲੋਂ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ , ਕੇਂਦਰ ਸਰਕਾਰ, ਸਮੁੱਚੀ ਕੈਬਨਿਟ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਸਾਰੇ ਐਮ.ਪੀ. ਸਾਹਿਬਾਨਾਂ ਦਾ ਧੰਨਵਾਦ ਕਰਦਾ ਹਾਂ, ਜਿਨਾਂ ਨੇ ਇਤਿਹਾਸਿਕ ਫੈਸਲਾ ਕਰਕੇ ਨਾ ਸਿਰਫ਼ ਝੋਨੇ ਦਾ ਰੇਟ 200 ਰੁਪਏ ਵਧਾਇਆ ਸਗੋਂ ਹੋਰ 14 ਫਸਲਾਂ ਤੇ ਕਪਾਹ ਵਗੈਰਾ ਫਸਲਾਂ ਦੇ ਰੇਟ ਵਧਾਏ ਹਨ। ਉਹਨਾਂ ਕਿਹਾ ਕਿ  ਇਸ ਫੈਸਲੇ ਨਾਲ ਪੰਜਾਬ ਤੇ ਦੇਸ਼ ਦੇ ਕਿਸਾਨਾਂ ਵਿਚ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ। ਅੱਜ ਜਰੂਰਤ ਸੀ ਕਿਸਾਨਾਂ ਦੀ ਬਾਂਹ ਫੜਨ ਦੀ ਜੋ ਮੋਦੀ ਨੇ ਫਰਜ਼ ਨਿਭਾਇਆ ਹੈ । ਬੂਟਾ ਸਿੰਘ ਦੌਲਤਪੁਰਾ ਨੇ  ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਪੰਜਾਬ ਵਿਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤੁਰੰਤ ਲਾਗੂ ਕੀਤੀ ਜਾਵੇ, ਕਿਉਂਕਿ ਬਹੁਤ ਸਾਰੀਆਂ ਕੁਦਰਤੀ ਆਫਤਾਂ ਦੀ ਬਹੁਤ ਵੱਡੀ ਮਾਰ ਕਿਸਾਨੀ ਅਤੇ ਫਸਲਾਂ ਤੇ ਪੈ ਰਹੀ ਹੈ। ਇਸ ਕਰਕੇ ਤੁਰੰਤ ਫਸਲੀ ਬੀਮਾ ਯੋਜਨਾ ਲਾਗੂ ਕਰਕੇ ਕਿਸਾਨੀ ਨੂੰ ਹੋਰ ਸਹਾਰਾ ਦਿੱਤਾ ਜਾਵੇ।