‘ਹਿੰਦ ਸਮਾਚਾਰ ਗਰੁੱਪ’ ਵਲੋਂ ਲੋਕਾਂ ਨੂੰ ਸਿਹਤਯਾਬ ਕਰਨ ਦਾ ਵੱਡਾ ਉਪਰਾਲਾ,ਸ੍ਰੀਮਤੀ ਸਵਦੇਸ਼ ਚੋਪੜਾ ਨੂੰ ਸਮਰਪਿਤ ਮੈਡੀਕਲ ਕੈਂਪ 7 ਜੁਲਾਈ ਨੂੰ

ਮੋਗਾ, 5 ਜੁਲਾਈ (ਜਸ਼ਨ) - ਕੁਦਰਤੀ ਆਫਤਾਂ ਕਾਰਨ ਲੀਹ ਤੋਂ ਉਤਰੀ ਪੀੜਤ ਲੋਕਾਂ ਦੀ ਜ਼ਿੰਦਗੀ ਦੀ ਤੋਰ ਨੂੰ ਸੰਵਾਰਨ, ਅੱਤਵਾਦ ਪੀੜਤ ਪਰਿਵਾਰਾਂ ਦੀ ਰੋਜੀ ਰੋਟੀ ਲਈ ਰੁਜਗਾਰ ਦੇ ਸਾਧਨ ਉਪਲਬੱਧ ਕਰਵਾਉਣ ਅਤੇ ਬੇਸਹਾਰੇ ਲੋਕਾਂ ਨੂੰ ਸੇਵਾ ਸਮਿਤੀਆਂ ਦੇ ਜ਼ਰੀਏ ਰਾਸ਼ਨ ਮੁਹੱਈਆ ਕਰਵਾਉਣ ਵਾਲੇ ਹਿੰਦ ਸਮਾਚਾਰ ਗਰੁੱਪ (ਪੰਜਾਬ ਕੇਸਰੀ, ਜਗਬਾਣੀ, ਨਵੋਦਿਆ ਟਾਈਮਜ) ਜਲੰਧਰ ਵਲੋਂ ਹੁਣ ਮੈਡੀਕਲ ਕੈਂਪਾਂ ਦੇ ਆਯੋਜਨ ਰਾਹੀਂ ਲੋਕਾਂ ਨੂੰ ਸਿਹਤਯਾਬ ਕਰਨ ਦਾ ਉਪਰਾਲਾ ਆਰੰਭਿਆ ਗਿਆ। ਉਕਤ ਮੁਫਤ ਮੈਡੀਕਲ ਕੈਂਪ ਅਦਾਰੇ ਦੇ ਮੁੱਖ ਸੰਪਾਦਕ ਪਦਮ ਸ੍ਰੀ ਵਿਜੈ ਕੁਮਾਰ ਚੋਪੜਾ ਜੀ ਦੀ ਮਰਹੂਮ ਪਤਨੀ ਸ੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਕੀਤੇ ਜਾ ਰਹੇ ਹਨ। ਮੋਗਾ ਜ਼ਿਲੇ ਦੇ ਕਸਬਾ ਅਜੀਤਵਾਲ ਵਿਖੇ 7 ਜੁਲਾਈ ਦਿਨ ਸ਼ਨੀਵਾਰ ਨੂੰ ਵੱਖ-ਵੱਖ ਰੋਗਾਂ ਦੀ ਜਾਂਚ ਅਤੇ ਇਲਾਜ ਸਬੰਧੀ ਹੋਲੀ ਹਾਰਟ ਪਬਲਿਕ ਸਕੂਲ ਵਿਖੇ ਜ਼ਿਲਾ ਸਬ ਦਫਤਰ ਦੇ ਇੰਚਾਰਜ ਗੋਪੀ ਰਾੳੂਕੇ ਦੀ ਅਗਵਾਈ ’ਚ ਲਗਾਏ ਜਾ ਰਹੇ ਵਿਸ਼ਾਲ ਅਤੇ ਮੁਫਤ ਕੈਂਪ ਦੀਆਂ ਤਿਆਰੀਆਂ ਸੰਬੰਧੀ ਅੱਜ ਇੱਕ ਵਿਸ਼ੇਸ਼ ਮੀਟਿੰਗ ਹੋਈ। ਜਿਸ ‘ਚ ਮੋਗਾ ਜਿਲਾ ਦੇ ਵੱਖ-ਵੱਖ ਪੱਤਰਕਾਰਾਂ ਨੇ ਭਾਰੀ ਗਿਣਤੀ ‘ਚ ਸ਼ਿਰਕਤ ਕੀਤੀ ਅਤੇ ਕੈਂਪ ਦੀਆਂ ਤਿਆਰੀਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ। ਕੈਂਪ ਦੇ ਪ੍ਰਬੰਧਕ ਸ੍ਰੀ ਰਾੳੂਕੇ ਨੇ ਦੱਸਿਆ ਕਿ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਨਿਰੰਤਰ ਚੱਲਣ ਵਾਲੇ ਇਸ ਕੈਂਪ ਦੌਰਾਨ ਦਿੱਲੀ ਹਾਰਟ ਇੰਸਟੀਚਿੳੂਟ ਅਤੇ ਬਹੁ ਵਿਸ਼ੇਸ਼ਤਾਈ ਹਸਪਤਾਲ ਮੋਗਾ ਦੇ ਮਾਹਿਰ ਡਾ. ਨਰੇਸ਼ ਗੋਇਲ, ਡਾ. ਸੋਨੂੰ ਸ਼ਰਮਾ, ਆਮ ਅਤੇ ਜਨਰਲ ਬਿਮਾਰੀਆਂ ਦੇ ਮਾਹਿਰ ਡਾ. ਮੋਹਿਤ ਗੋਇਲ, ਕੰਨ ਨੱਕ ਅਤੇ ਗਲੇ ਦੇ ਮਾਹਿਰ ਡਾ. ਸ਼ਸੀਰ ਜੈਨ, ਅੱਖਾਂ ਦੇ ਰੋਗਾ ਦੇ ਮਾਹਰ ਡਾਕਟਰ. ਡਾ ਰਸ਼ਮੀ ਮਲਹੋਤਰਾ ਅਤੇ ਹੱਡੀਆ ਅਤੇ ਜੋੜਾ ਦੇ ਮਾਹਰ ਡਾ. ਮੁਨੀਸ਼ ਗੁਪਤਾ ਡਾਕਟਰ ਦਿਲ, ਨੱਕ, ਕੰਨ, ਗਲੇ, ਅੱਖਾਂ ਅਤੇ ਹੱਡੀਆਂ ਦੇ ਰੋਗਾਂ ਨਾਲ ਪੀੜਤ ਮਰੀਜ਼ਾਂ ਦੀ ਮੁਕੰਮਲ ਜਾਂਚ ਕਰਕੇ ਮੁਫਤ ਦਵਾਈਆਂ ਦੇਣਗੇ ਅਤੇ ਈ.ਸੀ.ਜੀ., ਸ਼ੁਗਰ, ਬਲਡ ਟੈਸਟ ਵੀ ਮੁਫਤ ਕੀਤੇ ਜਾਣਗੇ। ਉਨਾਂ ਅੱਗੇ ਦੱਸਿਆ ਕਿ ਇਸਤੋਂ ਇਲਾਵਾ ਕੈਂਪ ਵਿਚ ਪੰਜਾਬ ‘ਚ ਦਿਨ ਪ੍ਰਤੀਦਿਨ ਵੱਧ ਰਹੀ ਕੈਂਸਰ ਦੀ ਬੀਮਾਰੀ ਨੂੰ ਨਕੇਲ ਪਾਉਣ ਲਈ ਵਿਸ਼ਵ ਪੱਧਰ ਤੇ ਹੰਭਲਾ ਮਾਰ ਰਹੀ ਵਰਲਡ ਕੈਂਸਰ ਕੇਅਰ ਵਲੋਂ ਸੰਸਥਾ ਦੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਆਪਣੀਆਂ ਆਧੁਨਿਕ ਤਕਨੀਕ ਨਾਲ ਲੈਸ ਮੁਫਤ ਬੱਸਾਂ ਭੇਜਕਰ ਮਰੀਜਾਂ ਦੀ ਮੈਮੋਗ੍ਰਾਫੀ ਵੀ ਕੀਤੀ ਜਾਵੇਗੀ ਅਤੇ ਕੈਂਸਰ ਦੀ ਬੀਮਾਰੀ ਦੇ ਲਛਣ ਅਤੇ ਬਚਾਅ ਪ੍ਰਤੀ ਜਾਗਰੂਕ ਕੀਤਾ ਜਾਵੇਗੀ। ਉਨਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ‘ਚ ਸ਼ਿਰਕਤ ਕਰਕੇ ਆਪਣਾ ਚੈਕਅਪ ਕਰਵਾਉਣ ਅਤੇ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ।

ਇਸਤੋਂ ਇਲਾਵਾ ਅੱਜ ਕੈਂਪ ਸਬੰਧੀ ਬਾਘਾਪੁਰਾਣਾ ਦੀ ਬਾਬਾ ਬੰਤ ਸਿੰਘ ਵੈਲਫੇਅਰ ਕਲੱਬ ਨੇ ਜ਼ਰੂਰਤਮੰਦ ਮਰੀਜ਼ਾਂ ਨੂੰ ਸੁੂਚੀਬੱਧ ਕਰਨ ਲਈ ਅੱਜ ਬੂਹੇ-ਬੂਹੇ ਤੇ ਦਸਤਕ ਵੀ ਦਿੱਤੀ। ਇਸ ਮੌਕੇ ਪ੍ਰਬੰਧਕ ਅਤੇ ਸਹਿ ਪ੍ਰਬੰਧਕ ਓ.ਪੀ.ਅਜ਼ਾਦ, ਡਾ. ਸੰਦੀਪ ਸ਼ਰਮਾ, ਸੰਜੀਵ ਬੱਬਰ, ਗਗਨਦੀਪ ਮਿੱਤਲ, ਹਰੀ ਓਮ ਮਿੱਤਲ, ਸੰਜੀਵ ਸੂਦ, ਬਲਵਿੰਦਰ ਬਿੰਦਾ, ਕਪਿਲ ਕਪੂਰ, ਪਰਦਮਨ ਸਿੰਘ ਭੱਟੀ, ਨਵੀਨ ਕੁਮਾਰ, ਕਸ਼ਿਸ ਸਿੰਗਲਾ ਅਤੇ ਰਣਜੀਤ ਬਾਵਾ ਹਾਜ਼ਰ ਸਨ।