ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦਿਨ ਦਹਾੜੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ

ਫਿਰੋਜ਼ਪੁਰ,5 ਜੁਲਾਈ (ਪੰਕਜ ਕੁਮਾਰ)-ਫਿਰੋਜ਼ਪੁਰ ਵਿਖੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਦਿਨ ਦਿਹਾੜੇ ਲੁੱਟ  ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਇੱਕ ਵਿਅਕਤੀ ਕੋਲੋਂ 1 ਲੱਖ 44 ਹਜਾਰ ਰੁਪਏ ਲੁੱਟ  ਲਏ।  ਲੁਟੇਰਿਆਂ  ਦੇ ਹੌਸਲੇ ਐਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਦਿਨ  ਦਿਹਾੜੇ ਹੀ ਬੇਖੋਫ ਹੋ ਕੇ ਲੁੱਟ ਵਰਗੀਆ ਘਟਨਾਵਾਂ ਨੂੰ ਸ਼ਰੇਆਮ ਅੰਜਾਮ ਦੇਣ ਵਿੱਚ ਲੱਗੇ ਹੋਏ ਹਨ, ਜਿਸਦੇ ਨਾਲ ਆਮ ਜਨਤਾ ਪ੍ਰੇਸ਼ਾਨ ਹੈ ਅਤੇ ਪੁਲਿਸ ਕੇਵਲ ਘਟਨਾ ਤੋਂ ਬਾਅਦ ਖਾਨਾਪੂਰਤੀ ਕਰਦਿਆ ਹੱਥ ਮੱਲਦੀ ਹੀ ਰਹਿ ਜਾਂਦੀ ਹੈ । ਅਜਿਹਾ ਹੀ ਦਿਨ ਦਿਹਾੜੇ ਲੁੱਟ ਹੋ ਜਾਣ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਸਰਹੱਦੀ ਜ਼ਿਲਾ ਫਿਰੋਜ਼ਪੁਰ ਤੋਂ ਜਿੱਥੇ ਕਿ ਸ਼ਹਿਰ ਵਿਚ ਅਨਿਲ ਬਾਗੀ ਰੋਡ  ਦੇ ਨਜ਼ਦੀਕ ਕੇਂਦਰੀ ਜੇਲ  ਦੇ ਪਿੱਛੇ ਬਣੀ ਪੁੱਡਾ ਕਲੋਨੀ ਵਿੱਚ ਇੱਕ ਮੋਟਰਸਾਇਕਲ ਉੱਤੇ ਜਾ ਰਹੇ ਸਖਸ਼ ਕੋਲੋਂ  ਦੋ ਅਗਿਆਤ ਮੋਟਰਸਾਇਕਲ ਸਵਾਰ ਨੌਜਵਾਨ ਲੁਟੇਰਿਆਂ  ਨੇ ਪਿਸਟਲ ਦੀ  ਨੋਕ ਤੇ  ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਇਆ ਪੀੜਤ ਵਿਅਕਤੀ ਕੋਲੋਂ 1 ਲੱਖ 44 ਹਜਾਰ ਰੁਪਏ ਦੀ ਨਗਦੀ ਦੀ ਲੁੱਟ ਕਰਕੇ  ਮੌਕੇ ਤੋਂ  ਫਰਾਰ ਹੋ ਗਏ । ਇਸ ਘਟਨਾ  ਮਗਰੋਂ  ਆਸਪਾਸ  ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਘਟਨਾ ਵਾਲੀ ਥਾਂ ਤੇ ਮੌਜੂਦ ਪੀੜਤ ਵਿਅਕਤੀ ਪੰਕਜ ਚੋਪੜਾ  ਨੇ ਦੱਸਿਆ ਕਿ ਉਹ ਵੱਖ ਵੱਖ ਸ਼ੋਅਰੂਮਾਂ ਤੋਂ  ਪੈਸੇ ਇੱਕਠੇ ਕਰਕੇ ਬੈਂਕ ਵਿੱਚ ਜਮਾਂ ਕਰਵਾਉਣ ਲਈ ਜਾ ਰਿਹਾ ਸੀ ।  ਉਸ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਇਕਲ ਉੱਤੇ ਬਾਗੀ ਹਸਪਤਾਲ ਦੀ ਤਰਫ਼ੋਂ ਨਵੀ ਬਣੀ ਪੁਡਾ ਕਲੋਨੀ ਤੋਂ ਜਾ ਰਿਹਾ ਸੀ  ਉਦੋਂ ਹੀ ਪਿੱਛੋਂ ਮੋਟਰਸਾਇਕਲ ਉੱਤੇ ਆਏ ਦੋ ਅਗਿਆਤ ਨੌਜਵਾਨਾਂ ਨੇ ਉਨਾਂ ਦੇ ਮੋਢਿਆਂ ਤੇ ਟੰਗੇ  ਬੈਗ ਨੂੰ  ਪਿੱਛੇ ਝਪਟਾ ਮਾਰਿਆ ਜਿਸਦੇ ਮਗਰੋਂ ਉਹਨਾਂ ਪਿਸਟਲ ਕੱਢਕੇ ਪਿਸਟਲ ਦੀ ਨੋਕ ਤੇ ਉਸ ਕੋਲੋ 1 ਲੱਖ 44 ਹਜਾਰ ਰੁਪਏ ਲੁੱਟ ਕੇ ਫਰਾਰ ਹੋ ਗਏ।  ਇਸ ਵਾਰਦਾਤ ਮੌਕੇ ਘਟਨਾ ਵਾਲੀ ਥਾਂ ਕੋਲ ਨੇੜੇ ਹੀ ਇਕ ਕੁਲਚੇ ਵਾਲੀ ਰੇੜੀ ਉੱਤੇ ਕੁਲਚੇ ਖਾ ਰਹੇ ਸਕਿਊਰਟੀ ਗਾਰਡ ਦੀ ਨੌਕਰੀ ਕਰਨ ਵਾਲੇ ਇੰਦਰਜੀਤ ਨਾਮ  ਦੇ ਚਸ਼ਮਦੀਦ ਨੌਜਵਾਨ ਨੇ ਇਸ ਘਟਨਾ ਨੂੰ ਦੂਰੋਂ ਆਪਣੀ ਅੱਖੀਂ ਵੇਖਿਆ ਜਿਸਦਾ ਕਹਿਣਾ ਸੀ ਕਿ ਦੋ ਮੋਟਰਸਾਇਕਲ ਸਵਾਰ ਲੁਟੇਰਿਆਂ ਨੇ ਦਿਨ ਦਿਹਾੜੇ ਪਿਸਟਲ  ਦੀ ਨੋਕ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ।