ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ’ਚ ਚੱਲ ਰਿਹਾ ਇਨਸਾਫ ਮੋਰਚਾ ਅੱਜ 35ਵੇਂ ਦਿਨ ਵੀ ਰਿਹਾ ਜਾਰੀ,ਬਾਦਲ ਪਰਿਵਾਰ ਨੇ ਸ਼ੋ੍ਰਮਣੀ ਅਕਾਲੀ ਦਲ ਨੂੰ ਆਪਣੇ ਘਰ ਦੀ ਜੰਗੀਰ ਬਣਾ ਲਿਐ-ਅਜਨਾਲਾ

ਬਰਗਾੜੀ,5 ਜੁਲਾਈ (ਸਤਨਾਮ ਬੁਰਜਹਰੀਕੇ/ਮਨਪ੍ਰੀਤ ਸਿੰਘ ਬਰਗਾੜੀ) -  ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਦੀ ਅਨਾਜ ਮੰਡੀ ਵਿਖੇ ਚੱਲ ਰਿਹਾ ਇਨਸਾਫ ਮੋਰਚਾ ਅੱਜ 35ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਇਸ ਮੋਰਚੇ ਵਿੱਚ ਰੋਜਾਨਾਂ ਦੀ ਤਰਾਂ ਕੀਰਤਨੀ, ਰਾਗੀ, ਢਾਡੀ ਅਤੇ ਕਥਾ ਵਾਚਕਾਂ ਵੱਲੋਂ ਹਾਜ਼ਰ ਸੰਗਤਾਂ ਨੂੰ ਗੁਰੂ ਜਸ ਨਾਲ ਨਿਹਾਲ ਕੀਤਾ। ਅੱਜ ਅਮਰੀਕ ਸਿੰਘ ਅਜਨਾਲਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਹਮੇਸ਼ਾ ਆਪਣੇ ਗੁਰੂ ਦਾ ਹੁੰਦਾ ਹੈ ਅਤੇ ਦਰ-ਦਰ ’ਤੇ ਨਹੀਂ ਜਾਂਦਾ ਅਤੇ ਉਹ ਹਮੇਸ਼ਾ ਸਾਰਾ ਕੁਝ ਆਪਣੇ ਗੁਰੂ ਤੋਂ ਹੀ ਮੰਗਦਾ ਹੈ। ਉਨਾਂ ਕਿਹਾ ਕਿ ਜਿਹੜੇ ਆਪਣੇ ਗੁਰੂ ਤੋਂ ਬੇਮੁੱਖ ਹੋ ਜਾਂਦੇ ਹਨ ਜਾਂ ਮੁਸੀਬਤ ’ਚ ਗੁਰੂ ਨੂੰ ਛੱਡ ਜਾਂਦੇ ਹਨ ਅਜਿਹੇ ਵਿਅਕਤੀ ਇਸ ਧਰਤੀ ’ਤੇ ਬੋਝ ਹੁੰਦੇ ਹਨ ਅਤੇ ਉਹ ਜ਼ਿਆਦਾ ਦੇਰ ਇਸ ਧਰਤੀ ’ਤੇ ਨਹੀਂ ਰਹਿੰਦੇ। ਉਨਾਂ ਕਿਹਾ ਕਿ ਬਾਦਲ ਪਰਿਵਾਰ ਆਰ.ਐਸ.ਐਸ. ਦੇ ਇਸ਼ਾਰਿਆਂ ’ਤੇ ਚੱਲਦਾ ਹੈ ਅਤੇ ਉਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਸ਼ੋ੍ਰਮਣੀ ਅਕਾਲੀ ਦਲ ਬਣਾ ਕੇ ਆਪਣੀ ਘਰ ਦੀ ਜੰਗੀਰ ਬਣਾ ਲਿਆ ਹੈ। ਉਨਾਂ ਕਿਹਾ ਕਿ ਇਸ ਧਰਤੀ ’ਤੇ ਦੋ ਤਰਾਂ ਦੇ ਸਿੱਖ ਹਨ। ਜਿਹੜੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਜਾਂ ਮੁਲਾਜਮ ਹਨ ਉਹ ਬਾਦਲ ਦੇ ਸਿੱਖ ਹਨ ਅਤੇ ਜੋ ਇਸ ਮੋਰਚੇ ’ਚ ਸ਼ਾਮਿਲ ਹਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹੋ। ਉਨਾਂ ਕਿਹਾ ਕਿ ਇਹ ਬਾਦਲ ਨੂੰ ਆਪਣਾ ਗੁਰੂ ਅਤੇ ਆਪਣਾ ਪਿਤਾ ਮੰਨਦੇ ਹਨ। ਜੇਕਰ ਉਨਾਂ ਦੇ ਗੁਰੂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਹੁੰਦੇ ਤਾਂ ਅੱਜ 3 ਸਾਲ ਇੱਕ ਮਹੀਨਾ ਅਤੇ 5 ਦਿਨ ਹੋ ਚੁੱਕੇ ਹਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਨੂੰ, ਪਰੰਤੂ ਬਾਦਲ ਵੱਲੋਂ ਲਗਾਏ ਗਏ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ, ਰਾਗੀ ਅਤੇ ਪ੍ਰਚਾਰਕ ਨੇ ਬੇਅਦਬੀ ਦੇ ਸਬੰਧ ’ਚ ਇੱਕ ਵੀ ਬਿਆਨ ਨਹੀਂ ਦਿੱਤਾ। ਉਨਾਂ ਕਿਹਾ ਕਿ ਇੱਥੋਂ ਸਾਫ ਪਤਾ ਲੱਗਦਾ ਹੈ ਕਿ ਉਨਾਂ ਦਾ ਗੁਰੂ ਪ੍ਰਕਾਸ਼ ਬਾਦਲ ਹੈ, ਸ੍ਰੀ ਗੁਰੂ ਗੰ੍ਰਥ ਸਾਹਿਬ ਨਹੀਂ। ਉਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਕਹਿੰਦਾ ਸੀ ਕਿ ਉਨਾਂ ਨੂੰ ਪੰਜਾਬ ਦੀ ਧਰਤੀ ’ਤੇ ਕੀੜੀ ਤੁਰੀ ਫਿਰਦੀ ਵੀ ਨਜ਼ਰ ਆਉਂਦੀ ਹੈ ਪਰੰਤੂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਇੱਕ ਵੀ ਦੋਸ਼ੀ ਸੁਖਬੀਰ ਦੀ ਨਿਗਾ ’ਚ ਨਹੀਂ ਆਇਆ ਕਿਉਂ? ਅੰਤ ’ਚ ਉਨਾਂ ਬਰਗਾੜੀ ਮੋਰਚੇ ’ਚ ਪਹੁੰਚੀ ਸਮੂਹ ਸੰਗਤ ਦਾ ਧੰਨਵਾਦ ਕੀਤਾ। ਇਸ ਸਮੇਂ ਹਰਿਆਣਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਡਾ ਨੇ ਸੰਗਤਾਂ ਨੂੰ ਸੰਬਧਨ ਕਰਦਿਆਂ ਕਿਹਾ ਕਿ ਇਹ ਮੋਰਚਾ ਤਿੰਨ ਮੰਗਾਂ ਨੂੰ ਲੈ ਕੇ ਲਗਾਇਆ ਗਿਆ ਹੈ ਅਤੇ ਮੰਗਾਂ ਨਾ ਮੰਨੇ ਜਾਣ ਤੱਕ ਮੋਰਚਾ ਸ਼ਾਂਤਮਈ ਜਾਰੀ ਰਹੇਗਾ। ਇਸ ਸਮੇਂ ਵਿਧਾਇਕ ਮਾ. ਬਲਦੇਵ ਸਿੰਘ ਆਮ ਆਦਮੀ ਪਾਰਟੀ ਹਲਕਾ ਜੈਤੋ ਨੇ ਕਿਹਾ ਕਿ ਉਹ ਪੂਰੀ ਤਰਾਂ ਬਰਗਾੜੀ ਮੋਰਚੇ ਦੇ ਨਾਲ ਖੜੇ ਹਨ। ਇਸ ਮੌਕੇ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬੂਟਾ ਸਿੰਘ ਰਣਸੀਂਹ, ਲੱਖਾ ਸਿੰਘ ਸਧਾਣਾ, ਬਲਕਰਨ ਸਿੰਘ ਮੰਡ, ਮਨਵੀਰ ਸਿੰਘ ਮੰਡ, ਪਰਮਜੀਤ ਸਿੰਘ ਸਹੌਲੀ, ਗਿਆਨ ਸਿੰਘ ਮੰਡ, ਰਣਜੀਤ ਸਿੰਘ ਵਾਂਦਰ, ਬਹਾਦਰ ਸਿੰਘ ਬਹਿਬਲ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਛਿੰਦਰ ਸਿੰਘ ਸਤਰਾਣਾ ਵਾਲੇ, ਬਾਬਾ ਬਲਵੀਰ ਸਿੰਘ, ਭਾਈ ਅਮਨਦੀਪ ਸਿੰਘ ਬਾਜਾਖਾਨਾ, ਬਾਬਾ ਹਰਜੀਤ ਸਿੰਘ ਨਾਰੰਗਾਬਾਦ, ਬੀਬੀ ਨਰਿੰਦਰ ਕੌਰ, ਬੀਬੀ ਮਨਦੀਪ ਕੌਰ, ਭਾਈ ਪਰਮਜੀਤ ਸਿੰਘ ਯੂ.ਕੇ., ਬਾਬਾ ਬਲਕਾਰ ਸਿੰਘ ਭਾਗੂ, ਗਿਆਨੀ ਗੁਰਚੇਤ ਸਿੰਘ, ਬਾਬਾ ਅਰਜਨ ਸਿੰਘ, ਜਗਦੀਪ ਸਿੰਘ ਰੰਧਾਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਸੰਪਰਦਾਵਾਂ ਦੇ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ। ਇਸ ਮੌਕੇ ਗੁਰਸੇਵਕ ਸਿੰਘ ਜਵਾਹਰਕੇ, ਭਾਈ ਜਸਵਿੰਦਰ ਸਿੰਘ ਸਾਹੋਕੇ ਅਤੇ ਜਗਦੀਪ ਸਿੰਘ ਭੁੱਲਰ ਨੇ ਸਟੇਜ ਦੀ ਸੇਵਾ ਨਿਭਾਈ।

ਅੱਜ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਚੱਲ ਰਹੇ ਬਰਗਾੜੀ ਮੋਰਚੇ ਦੇ 35ਵੇਂ ਦਿਨ ਜੀ.ਟੀ.ਬੀ. ਇੰਸਟੀਚਿਊਟ ਬਰਗਾੜੀ ਨੇ ਸੰਗਤ ਦੇ ਸਹਿਯੋਗ ਨਾਲ ਕੇਲਿਆ ਦਾ ਲੰਗਰ ਲਗਾਇਆ ਗਿਆ। ਇਸ ਸਮੇਂ ਜਾਣਕਾਰੀ ਦਿੰਦਿਆਂ ਇੰਸਟੀਚਿਊਟ ਦੇ ਡਾਇਰੈਕਟਰ ਕੇ.ਪੀ. ਸਿੰਘ ਨੇ ਕਿਹਾ ਕਿ ਉਹ ਬਰਗਾੜੀ ਮੋਰਚਾ ਦਾ ਪੂਰਨ ਸਮੱਰਥਣ ਕਰਦੇ ਹਨ। ਇਸ ਸਮੇਂ ਬਲਜੀਤ ਸ਼ਰਮਾ, ਚੰਦਨ ਸ਼ਰਮਾ, ਜੱਸੀ ਧੀਰਾ, ਗੁਰਮੀਤ ਸੁੱਖਾ, ਭੱਟੀ, ਅੰਗਰੇਜ ਸਿੰਘ, ਬਲਜੀਤ ਸਿੰਘ, ਭਿੰਦਾ ਸਿੰਘ, ਦਵਿੰਦਰ ਸਿੰਘ, ਪਰਮਿੰਦਰ ਸਿੰਘ, ਹਰਜਿੰਦਰ ਸਿੰਘ, ਜੋਰਾ ਸਿੰਘ, ਲੱਖਾ ਸਿੰਘ, ਗੋਰਾ ਸਿੰਘ, ਦਰਸ਼ੀ ਸਿੰਘ, ਜੱਸਾ ਸਿੰਘ, ਬਲਵੀਰ ਸਿੰਘ, ਕੁਲਦੀਪ ਰਾਜ ਆਦਿ ਨੇ ਸਹਿਯੋਗ ਦਿੱਤਾ।