ਯੂਨੀਵਰਸਲ ਵੀਜ਼ਾ ਹੱਬ ਨੇ ਨਿਰਮਲ ਸਿੰਘ ਬਰਾੜ ਦਾ ਕਨੇਡਾ ਦਾ ਦੋ ਸਾਲ ਦਾ ਵਰਕ ਵੀਜ਼ਾ ਲਗਵਾਇਆ

ਮੋਗਾ,5 ਜੁਲਾਈ (ਜਸ਼ਨ)-ਮੋਗਾ ਦੇ ਦੋਸਾਝ ਰੋਡ ’ਤੇ ਸਥਿਤ ਯੂਨੀਵਰਸਲ ਵੀਜ਼ਾ ਹੱਬ ਮਾਲਵੇ ਦੀ ਜਾਣੀ ਪਹਿਚਾਣੀ ਇੰਮੀਗਰੇਸ਼ਨ ਸੰਸਥਾ ਹੈ ਜਿੱਥੇ ਵਿਦਿਆਰਥੀਆਂ ਦੇ ਵਿਦੇਸ਼ਾਂ ਵਿਚ ਪੜਨ ਅਤੇ ਵਿਦੇਸ਼ੀਂ ਕੰਮ ਕਰਨ ਦੇ ਇੱਛੁਕਾਂ ਦੇ ਵੀਜ਼ੇ ਵਧੀਆ ਤਰੀਕੇ ਨਾਲ ਲਗਵਾਏ ਜਾ ਰਹੇ ਹਨ । ਮੋਗਾ ਦੀ ਗਰੀਨ ਵੈਲੀ ਵਿਖੇ ਸਥਿਤ ਯੂਨੀਵਰਸਲ ਵੀਜ਼ਾ ਹੱਬ ਨੇ ਇਸ ਵਾਰ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਬਾਰੇਵਾਲਾ ਦੇ ਵਸਨੀਕ ਨਿਰਮਲ ਸਿੰਘ ਬਰਾੜ ਪੁੱਤਰ ਪਿ੍ਰਤਪਾਲ ਸਿੰਘ ਬਰਾੜ ਦਾ ਕਨੇਡਾ ਦਾ 2 ਸਾਲ ਦਾ ਖੇਤੀਬਾੜੀ ਵਰਕ ਵੀਜ਼ਾ ਲਗਵਾ ਕੇ ਦਿੱਤਾ ਹੈ। ਵੀਜ਼ਾ ਪ੍ਰਾਪਤ ਕਰਨ ਆਏ ਨਿਰਮਲ ਸਿੰਘ ਬਰਾੜ ਅਤੇ ਪਿ੍ਰਤਪਾਲ ਸਿੰਘ ਬਰਾੜ ਨੇ ਯੂਨੀਵਰਸਲ ਵੀਜ਼ਾ ਹੱਬ ਦਾ ਧੰਨਵਾਦ ਕੀਤਾ ਜਿਹਨਾਂ ਦੇ ਸਹੀ ਮਾਰਗ ਦਰਸ਼ਨ ਕਰਨ ਅਤੇ ਕਨੇਡਾ ਵੀਜ਼ੇ ਲਈ ਲਗਾਈ ਫ਼ਾਈਲ ਨੂੰ ਵਧੀਆ ਤਰੀਕੇ ਨਾਲ ਤਿਆਰ ਕਰਨ ਸਦਕਾ ਉਹਨਾਂ ਨੂੰ ਜਲਦੀ ਵੀਜ਼ਾ ਪ੍ਰਾਪਤ ਹੋਇਆ ਹੈ। ਵੀਜ਼ਾ ਸੌਂਪਣ ਮੌਕੇ ਡਾਇਟਰੈਕਟਰ ਕੁਲਦੀਪ ਸਿੰਘ ਤੋਂ ਇਲਾਵਾ ਦੀਪਮੋਹਨ ਸਿੰਘ,ਜਸਵਿੰਦਰ ਸਿੰਘ ਬੱਬੂ ਅਤੇ ਨਿਰਮਲ ਸਿੰਘ ਨਿੰਮਾ ਆਦਿ ਪਤਵੰਤੇ ਹਾਜ਼ਰ ਸਨ । ਡਾਇਟਰੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਸੰਸਥਾ ਦੇ ਮਿਹਨਤੀ ਸਟਾਫ਼ ਵਲੋਂ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਅਤੇ ਵਿਦੇਸ਼ਾਂ ਵਿਚ ਕੰਮ ਕਰਨ ਦੇ ਚਾਹਵਾਨ ਬਿਨੇਕਰਤਾਵਾਂ ਨੂੰ ਸਹੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ। ਸੰਸਥਾ ਦੇ ਡਾਇਟਰੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਯੂਨੀਵਰਸਲ ਵੀਜ਼ਾ ਹੱਬ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਅਤੇ ਰਜਿਸਟਰਡ ਸੰਸਥਾ ਹੈ ਜੋ ਆਪਣੀਆਂ ਬਿਹਤਰ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ। ਉੁਹਨਾਂ ਦੱਸਿਆ ਕਿ ਹੁਣ ਨਵੇਂ ਕਾਨੂੰਨਾਂ ਮੁਤਾਬਕ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿਚ ਮੁਹਾਰਤ ਹਾਸਲ ਕਰਨ ਲਈ 6 ਬੈਂਡ ਪ੍ਰਤੀ ਮੈਡੀੳੂਲ ਰੱਖੇ ਗਏ ਹਨ ਇਸ ਲਈ ਵਿਦਿਆਰਥੀ ਅਕਾਦਮਿਕ ਪੜਾਈ ਵਿਚ ਵਧੀਆ ਅੰਕ ਲੈਣ ਦੇ ਨਾਲ ਨਾਲ ਆਪਣੇ ਆਈਲੈਟਸ ਵਿਚ ਬੈਂਡ ਸਕੋਰ ਵਧਾਉਣ ਲਈ ਮਿਹਨਤ ਕਰਨ ਤਾਂ ਕਿ ਉਹਨਾਂ ਦਾ ਪ੍ਰੋਫਾਈਲ ਵਧੀਆ ਬਣ ਸਕੇ ਅਤੇ ਉਹ ਆਪਣੀਆਂ ਮਨਪਸੰਦ ਯੂਨੀਵਰਸੀਟੀਆਂ ਅਤੇ ਕਾਲਜਾਂ ਵਿਚ ਦਾਖਲਾ ਲੈ ਸਕਣ।