ਐੱਨ ਆਰ ਆਈ ਬਲਦੇਵ ਸਿੰਘ ਸਮਰਾ ਅਤੇ ਬਿੱਕਰ ਸਿੰਘ ਤੂਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਨੂੰ 70,000 ਰੁਪਏ ਦੀ ਰਾਸ਼ੀ ਦਾਨ

ਮੋਗਾ 4 ਜੁਲਾਈ  (ਜਸ਼ਨ): ਐੱਨ ਆਰ ਆਈ ਬਲਦੇਵ ਸਿੰਘ ਸਮਰਾ ਅਤੇ  ਬਿੱਕਰ ਸਿੰਘ ਤੂਰ ਵੱਲੋਂ 70,000 ਰੁਪਏ ਦੀ ਰਾਸ਼ੀ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਨੂੰ ਜਨਰੇਟਰ ਅਤੇ ਹੋਰ ਕੰਮਾਂ ਲਈ ਦਾਨ ਦਿੱਤੀ ਗਈ। ਇਸ ਮੌਕੇ ਭੋਲਾ ਸਿੰਘ ਤੂਰ, ਗੁਰਦਾਸ ਸਿੰਘ ਤੂਰ, ਮਨਜਿੰਦਰ ਸਿੰਘ ਮਨੀ ਯੂਥ ਆਗੂ ਅਤੇ ਪੰਚ ਬਲਦੇਵ ਸਿੰਘ ਹਾਜ਼ਰ ਸਨ। ਇਸ ਮੌਕੇ ਮੈਡਮ ਜਤਿੰਦਰ ਕੌਰ ਸਕੂਲ ਮੁਖੀ ,ਸਤਵਿੰਦਰ ਕੌਰ, ਸਤਵੰਤ ਕੌਰ, ਕਿਰਨਦੀਪ ਕੌਰ, ਭੁਪਿੰਦਰ ਕੌਰ, ਸਿਲਕੀ ਰਾਣੀ, ਮਨਜੀਤ ਸਿੰਘ ਅਤੇ ਸੁਖਦੀਪ ਸਿੰਘ ਹਾਜ਼ਰ ਸਨ। ਜ਼ਿਕਰਯੋਗ ਹੈ ਕਿ 70,000 ਦੀ ਰਾਸ਼ੀ ਵਿਚੋਂ 50 ਹਜ਼ਾਰ ਰੁਪਏ ਦਾ ਜਨਰੇਟਰ ਖ੍ਰੀਦਿਆ ਜਾਣਾ ਹੈ, ਜਦਕਿ ਵੀਹ ਹਜ਼ਾਰ ਰੁਪਏ ਸਕੂਲ ਦੇ ਹੋਰ ਵਿਕਾਸ ਲਈ ਖਰਚੇ ਜਾਣਗੇ। ਇਸ ਮੌਕੇ ਬਲਦੇਵ ਸਿੰਘ ਸਮਰਾ ਅਤੇ ਬਿੱਕਰ ਸਿੰਘ ਤੂਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਇਹ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਇਨਾਂ ਨੂੰ ਸਰਕਾਰੀ ਸਕੂਲਾਂ ਵਿਚ ਸਿੱਖਿਅਤ ਕਰਨ ਲਈ ਸਾਜ਼ਗਾਰ ਮਾਹੌਲ ਮੁਹੱਈਆ ਕਰਵਾਉਣਾ ਹਰ ਪੰਜਾਬੀ ਦਾ ਮੁੱਢਲਾ ਫਰਜ਼ ਹੈ ਤਾਂ ਕਿ ਪੰਜਾਬ ਦੇ ਬੱਚੇ ਸਮੇਂ ਦੇ ਹਾਣੀ ਬਣ ਕੇ ਮੁਕਾਬਲੇ ਦੇ ਯੁੱਗ ਵਿਚ ਉਚੇਰੀਆਂ ਮੰਜ਼ਿਲਾਂ ਸਰ ਕਰ ਸਕਣ। ਉਨਾਂ ਸਿੱਖਿਆ ਵਿਭਾਗ ਤੋਂ ਆਏ ਜਿਲਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ ਅਤੇ ਉੱਪ ਜਿਲਾ ਸਿੱਖਿਆ ਅਫਸਰ 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ