ਪਿੰਡ ਭਲੂਰ ਦੇ ਨੌਜਵਾਨਾਂ ਨੇ ਨਸ਼ੇ ਦੇ ਸੌਦਾਗਰਾਂ ਵਿਰੁੱਧ ਵਜਾਇਆ ਬਿਗਲ,ਪਿੰਡ ਵਿੱਚ ਸ਼ਰੇਆਮ ਵਿਕਦਾ ਹੈ ਨਸ਼ਾ,ਨਸ਼ੇ ਵੇਚਣ ਵਾਲਿਆਂ ਨੂੰ ਕੀਤੀ ਤਾੜਨਾ

ਨੱਥੂਵਾਲਾ ਗਰਬੀ , 4 ਜੁਲਾਈ (ਪੱਤਰ ਪਰੇਰਕ)-ਪੰਜਾਬ ਵਿੱਚ ਵੱਗਦੇ ਨਸ਼ੇ ਦੇ ਦਰਿਆਂ ਨੂੰ ਠੱਲ ਪਾਉਣ ਵਾਸਤੇ ਸਮੇ ਦੀਆਂ ਸਰਕਾਰਾਂ ਭਾਵੇ ਬੁਰੀ ਤਰਾ ਨਕਾਰਾ ਹੋ ਚੁੱਕੀਆਂ ਹਨ ਪਰ ਹੁਣ ਇਸ ਨੂੰ ਰੋਕਣ ਵਾਸਤੇ ਪਿੰਡਾਂ ਦੇ ਲੋਕ ਖਾਸ ਕਰ ਨੌਜਵਾਨ ਖੁਦ ਅੱਗੇ ਆ ਰਹੇ ਰਹੇ ਹਨ ਇਸ ਦੀ ਉਦਾਹਰਨ ਹੈ ਪਿੰਡ ਭਲੂਰ ਵਿਖੇ ਨਸ਼ੇ ਨੂੰ ਰੋਕਣ ਵਾਸਤੇ ਨੌਜਵਾਨਾਂ ਦਾ ਅੱਗੇ ਆਉਣਾ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਭਲੂਰ ਦੇ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਇਕੱਤਰ ਹੋ ਮੀਟਿੰਗ ਕੀਤੀ।ਮੀਟਿੰਗ ਦੌਰਾਨ ਪਿੰਡ ਵਿੱਚ ਵਿਕਦੇ ਵੱਡੀ ਪੱਧਰ ਤੇ ਚਿੱਟੇ ਅਤੇ ਮੈਡੀਕਲ ਨਸ਼ੇ ਤੇ ਜਿੱਥੇ ਚਿੰਤਾਂ ਜਾਹਿਰ ਕੀਤੀ ਗਈ ਉੱਥੇ ਹੀ ਨਸ਼ੇ ਵੇਚਣ ਵਾਲਿਆਂ ਨੂੰ ਸਖਤ ਤਾੜਨਾ ਵੀ ਕੀਤੀ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਨਹੀ ਤਾਂ ਮਜਬੂਰਨ ਪਿੰਡ ਵਾਸੀਆਂ ਨੂੰ ਕਾਨੂੰਨ ਹੱਥ ਵਿੱਚ ਲੈਣਾ ਪਵੇਗਾ ਅਤੇ ਇਸ ਮੌਕੇ ਜੋ ਵੀ ਨੁਕਸਾਨ ਹੋਵੇਗਾ ਉਸ ਦੇ ਜੁਮੇਵਾਰ ਖੁਦ ਨਸ਼ਾ ਵੇਚਣ ਵਾਲੇ ਹੋਣਗੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਭਲੂਰ ਵਿੱਚ ਚਿੱਟਾ ਅਤੇ ਮੈਡੀਕਲ ਨਸ਼ਾ ਸ਼ਰੇਆਮ ਵਿਕਦਾ ਹੈ ਹੁਣ ਤੱਕ ਚਾਰ ਨੌਜਵਾਨ ਇਸ ਦਾ ਸ਼ਿਕਾਰ ਹੋ ਕੇ ਸੰਸਾਰ ਤੋਂ ਜਾ ਚੁੱਕੇ ਹਨ। ਇਸ ਮੌਕੇ ਤੇ ਇਕੱਤਰ ਨੌਜਵਾਨਾਂ ਨੇ ਪਿੰਡ ਵਾਸੀਆਂ ,ਗ੍ਰਾਮ ਪੰਚਾਇਤ,ਸਾਰੇ ਕਲੱਬਾਂ ,ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਮੈਂਬਰਾਂ,ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਆਦਿ ਨੂੰ ਅਪੀਲ ਕੀਤੀ ਕਿ ਉਹ ਰਾਜਨੀਤੀ  ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡ ਵਿੱਚੋਂ ਨਸ਼ਾਂ ਖਤਮ ਕਰਨ ਵਾਸਤੇ ਅੱਗੇ ਆਉਣ ਅਤੇ ਜੋ ਨੌਜਵਾਨ ਨਸ਼ੇ ਦੀ ਗਿ੍ਰਫਤ ਵਿੱਚ ਆ ਚੁੱਕੇ ਹਨ ਉਨਾ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਝਿਜਕ ਆਪਣੇ ਨੌਜਵਾਨਾਂ ਦਾ ਨਸ਼ਾ ਛੁੜਵਾਉਣ ਵਾਸਤੇ ਸਾਥ ਦੇਣ। ਇਸ ਸਮੇਂ ਜਿਲਾ ਪ੍ਰਸ਼ਾਸ਼ਨ ਨੂੰ ਵੀ ਅਪੀਲ ਕੀਤੀ ਕਿ ਉਹ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਦੀ ਮਦਦ ਕਰਨ। ਇਹ ਵੀ ਫੈਸਲਾ ਕੀਤਾ ਗਿਆ ਕਿ ਪਿੰਡ ਦਾ ਜੋ ਵੀ ਆਦਮੀ ਜਾਂ ਲੀਡਰ ਨਸ਼ੇ ਦੇ ਵਪਾਰੀਆਂ ਦੀ ਮਦਦ ਕਰੇਗਾ ਜਾਂ ਉਹਨਾਂ ਦੀ ਪੁਲਿਸ ਕੋਲ ਸ਼ਿਫਾਰਸ਼ ਕਰੇਗਾ ਤਾਂ ਉਸ ਦਾ ਵੀ ਪਿੰਡ ਪੱਧਰ ਤੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਪਿੰਡ ਦੇ ਪਤਵੰਤੇ ਅਤੇ ਨੌਜਵਾਨ ਹਾਜ਼ਰ ਸਨ।