ਮੀਰੀ ਪੀਰੀ ਦੇ ਸਿਧਾਂਤ ਨੇ ਸਿੱਖਾਂ ਨੂੰ ਰਾਜਨੀਤਿਕ ਹੱਕ ਦਿਵਾਏ - ਸੰਤ ਗੁਰਜੰਟ ਸਿੰਘ ਸਲ੍ਹੀਣੇ ਵਾਲੇ

ਨੱਥੂਵਾਲਾ ਗਰਬੀ, 4 ਜੁਲਾਈ (ਪੱਤਰ ਪਰੇਰਕ)-ਮੀਰੀ ਪੀਰੀ ਦੇ ਸਿਧਾਂਤ ਨੇ ਸਿੱਖਾਂ ਨੂੰ ਰਾਜਨੀਤਿਕ ਹੱਕ ਦਿਵਾਏ, ਇੰਨਾ੍ਹ ਸ਼ਬਦਾਂ ਦਾ ਪ੍ਰਗਟਾਵਾ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਸਲੀ੍ਹਣੇ ਵਾਲਿਆ ਨੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਲ੍ਹੀਣਾ (ਮੋਗਾ) ਵਿਖੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਅਤੇ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਨੂੰ ਸਪਰਪਿਤ ਸਮਾਗਮ ਦੌਰਾਨ ਸੰਗਤਾਂ ਨੂੰ ਪ੍ਰਵਚਨ ਕਰਦੇ ਹੋਏ ਕੀਤਾ। ਇਸ ਸਮੇ ਦੋ  ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਦਿਵਾਨ ਸਜਾਏ ਗਏ ,ਜਿਸ ਵਿੱਚ ਸੰਗਤਾਂ ਨੇ ਦੋ ਇਕੋਤਰੀਆਂ ਸ਼੍ਰੀ ਮੂਲ ਮੰਤਰ ਦੇ ਜਾਪ ਕੀਤੇ ਅਤੇ ਪੰਜ ਚੌਪਈ ਸਾਹਿਬ ਦੇ ਪਾਠ ਮਿਲ ਕੇ ਕੀਤੇ ਉਪਰੰਤ ਪਰਮਹੰਸ ਸੰਤ ਗੁਰਜੰਟ ਸਿੰਘ ਨੇ ਕਥਾ ਕਰਦਿਆਂ ਗੁਰੂ ਸਾਹਿਬ ਦੇ ਜਨਮ ,ਸਪੁੱਤਰੀ ‘ਤੇ ਸਹਿਜਾਦੇ,ਮੀਰੀ-ਪੀਰੀ  ਤੇਗਾਂ ਸਜਾਉਣੀਆਂ,ਸ਼੍ਰੀ ਅਕਾਲ ਤਖਤ ਸਾਹਿਬ ਦੀ ਰਚਨਾ,ਘੋੜੇ ‘ਤੇ ਸ਼ਸਤਰ, ਢਾਡੀਆਂ ਦਾ ਜਨਮ ,ਜਹਾਂਗੀਰ ਨਾਲ ਮੁਲਾਕਾਤ,ਸ਼ੇਰ ਦਾ ਸ਼ਿਕਾਰ, ਹਰਗੋਬਿੰਦਪੁਰਾ ਵਸਾਉਣਾ,ਸ਼ਾਹਜਹਾਂ ਦਾ ਬਾਜ਼ ਪਕੜਨਾ,ਦੁਸ਼ਾਲੇ ‘ਤੇ ਦਰਿਆਈ ਘੋੜੇ,ਗੁਰੁ ਜੀ  ਗਵਾਲੀਅਰ ਦੇ ਕਿਲੇ੍ਹ ਵਿੱਚ ,ਬਾਬਾ ਸ਼੍ਰੀ ਚੰਦ ਜੀ ਨਾਲ ਮਿਲਾਪ,ਸਹਿਬਜ਼ਾਦਾਂ ਅਟੱਲ ਰਾਏ ਜੀ,ਚੰਦੂ ਨੂੰ ਸ਼ਜਾ,ਗੁਰਦੁਆਰਿਆਂ ਦੀ ਸੇਵਾ,ਮਾਤਾ ਕੌਲਾਂ ਜੀ ,ਛੇਵੇ ਪਾਤਸ਼ਾਹ ਦਾ ਨਾਨਕ ਮੱਤੇ ਜਾਣਾ,ਬਾਬਾ ਗੁਰਦਿੱਤਾ ਜੀ ਅਤੇ ਹਰ ਰਾਏ ਜੀ ਨੂੰ ਗੁਰਗੱਦੀ ਦੇਣਾ ਤੱਕ ਦਾ ਸਾਰਾ ਇਤਿਹਾਸ ਸੰਗਤਾਂ ਨੂੰ ਸੁਣਾਇਆ। ਪਰਮਹੰਸ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਭਗਤ ਕਬੀਰ ਜੀ ਨੇ ਆਪਣਾ ਸਮੁੱਚਾ ਜੀਵਨ ਪ੍ਰਭੂ ਭਗਤੀ ਵਿੱਚ ਲੀਨ ਰੱਖਿਆ । ਉਨਾ੍ਹ ਦੀ ਬਾਣੀ ਗੁਰੁ ਗ੍ਰੰਥ ਸਾਹਿਬ ਵਿੱਚ ਦਰਜ ਹੋਣਾ ਬਹੁਤ ਵੱਡੀ ਗੱਲ ਹੈ। “ਕਹਤ ਕਬੀਰ ਸੁਨਹੁ ਰੇ ਪ੍ਰਾਨੀ ਛੋਡਹੁ ਮਨ ਕੇ ਭਰਮ। ਕੇਵਲ ਨਾਮੁ ਜਪਹੁ ਰੇ ਪ੍ਰਾਨੀ ਪਰਹੁ ਏਕ ਕੀ ਸਰਨਾਂ। ਉਨਾ੍ਹ ਨੇ ਸਾਨੂੰ ਮਨ ਦੇ ਭਰਮ ਛੱਡ ਕੇ ਕੇਵਲ ਇੱਕ ਪ੍ਰਮੇਸ਼ਰ ਦੀ ਸ਼ਰਨ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ।  ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਪ੍ਰਧਾਨ ਸ:ਮਹਿੰਦਰ ਸਿੰਘ ਰੋਮਾਣਾ ਨੇ ਕਿਹਾ ਕਿ ਅਜਿਹੇ ਸ਼ਹੀਦਾਂ ਦੇ ਸ਼ਹੀਦੀ ਸਥਾਨਾਂ ਤੇ ਗੁਰੂਆਂ ਅਤੇ ਭਗਤਾਂ ਦੇ ਦਿਹਾੜੇ ਮਨਾਉਣਾ ਸਿੱਖ ਕੌਮ ਨੂੰ ਚੜਦੀ ਕਲਾ ਵੱਲ ਲੈਜਾਣ ਦਾ ਵੱਡਾ ਉਪਰਾਲਾ ਹੈ। ਸਮਾਗਮ ਦੇ ਅੰਤ ਵਿੱਚ ਪਰਮਹੰਸ ਸੰਤ ਗੁਰਜੰਟ ਸਿੰਘ ਨੇ ਸਾਬਕਾ ਪ੍ਰਧਾਨ ਸ:ਮਹਿੰਦਰ ਸਿੰਘ ਰੋਮਾਣਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਸਾਬਕਾ ਮੰਤਰੀ ਜਥੇਦਾਰ ਹਰੀ ਸਿੰਘ ਜੀਰਾ,ਸਾਬਕਾ ਚੇਅਰਮੈਨ ਗੁਰਤੇਜ ਸਿੰਘ ਗਿੱਲ,ਬਾਬਾ ਬਲਵਿੰਦਰ ਸਿੰਘ ਰੋਡੇ,ਸੰਤਾਂ ਦੇ ਗੜਵਈ ਗਿਆਨੀ ਅਵਤਾਰ ਸਿੰਘ ਖੋਸਾ,ਨੰਬਰਦਾਰ ਜਗਜੀਤ ਸਿੰਘ ਖਾਈ,ਸਾਬਕਾ ਚੇਅਰਮੈਨ ਬਹਾਦਰ ਸਿੰਘ,ਕਰਨਲ ਸ਼ੇਰ ਸਿੰਘ, ਮਾਸਟਰ ਬਲਦੇਵ ਸਿੰਘ,ਜਗਸੀਰ ਸਿੰਘ ਸੈਕਟਰੀ,ਗੁਰਨਾਮ ਸਿੰਘ ਪ੍ਰਧਾਨ,ਐਕਸੀਅਨ ਸਹਿਣ ਲਾਲ,ਗੁਰਮੀਤ ਸਿੰਘ ਢਿੱਲੋਂ,ਲਵਪ੍ਰੀਤ ਸਿੰਘ,ਸੁਖਵਿੰਦਰ ਸਿੰਘ, ਹਰਦੀਪ ਸਿੰਘ,ਗੁਰਵਿੰਦਰ ਸਿੰਘ,ਜਗਵਿੰਦਰ ਸਿੰਘ,ਜਸਵਿੰਦਰ ਸਿੰਘ,ਪਰਮਜੀਤ ਸਿੰਘ,ਧਰਮਿੰਦਰ ਸਿੰਘ ਤੂਰ,ਬਲਵਿੰਦਰ ਸਿੰਘ ਨੈਸਲੇ,ਜਸਕਰਨ ਸਿੰਘ ਦੁੱਨੇਕੇ,ਮਨਜੋਤ ਸਿੰਘ ਢਿੱਲੋਂ,ਜਗਦੀਪ ਸਿੰਘ ਕਾਲੀਏਵਾਲਾ,ਮਨਦੀਪ ਸਿੰਘ ਨੱਥੂਵਾਲਾ,ਗੁਰਚਰਨ ਸਿੰਘ ਗੋਲਡੀ,ਲਖਵਿੰਦਰ ਸਿੰਘ ਖੋਸਾ,ਯਾਦਵਿੰਦਰ ਸਿੰਘ ਇੱਟਾਂਵਾਲੀ,ਜਗਜੀਤ ਸਿੰਘ ਖੋਸਾ ਕੋਟਲਾ, ਸ਼ੇਰਜੰਗ ਸਿੰਘ ਮਹੇਸ਼ਰੀ, ਸੁਖਜੀਤ ਸਿੰਘ ਤੂੰਬੜਭੰਨ, ਨਵਦੀਪ ਸਿੰਘ ਦੁੱਨੇਕੇ, ਦਲਜੀਤ ਸਿੰਘ ਇੱਟਾਂਵਾਲੀ,ਜਸਵੀਰ ਸਿੰਘ ਸਲੀਣਾ੍ਹ,ਆਰ. ਆਰ. ਬਾਂਸਲ, ਮਨਜਿੰਦਰ ਸਿੰਘ ਕੰੰਗ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।ਸਮਾਗਮ ਦੇ ਅੰਤ ਵਿੱਚ ਗੁਰੂ ਕਾ ਲੰਗਰ ਆਤੁੱਟ ਵਰਤਿਆ।