ਸਰਕਾਰੀ ਪੋਲੀਟੈਕਨਿਕ ਕਾਲਜ ਜੀ.ਟੀ.ਬੀ.ਗੜ੍ਹ ਵਿਖੇ ਪਾਣੀ ਦੀ ਬੱਚਤ ਲਈ ਫੁਆਰਾ ਸਿਸਟਮ ਕੀਤਾ ਸ਼ੁਰੂ

ਨੱਥੂਵਾਲਾ ਗਰਬੀ, 4 ਜੁਲਾਈ (ਪੱਤਰ ਪਰੇਰਕ)-“ਪਾਣੀ ਬਹੁਤ ਵੱਡਮੁੱਲੀ ਦਾਤ ਹੈ ਸਾਨੂੰ ਇਸ ਦੀ ਬੱਚਤ ਲਈ ਗੰਭੀਰ ਯਤਨ ਕਰਨੇ ਚਾਹੀਦੇ ਹਨ।“ ਇਨਾਂ੍ਹ  ਸ਼ਬਦਾਂ ਦਾ ਪ੍ਰਗਟਾਵਾ ਸਰਕਾਰੀ ਪੋਲੀਟੈਕਨਿਕ ਕਾਲਜ, ਗੁਰੂੁ ਤੇਗ ਬਹਾਦਰਗੜ੍ਹ ਜ਼ਿਲ੍ਹਾ ਮੋਗਾ ਵਿਖੇ ਕਾਲਜ ਦੇ ਪਿ੍ਰੰਸੀਪਲ ਸੁਰੇਸ਼ ਕੁਮਾਰ ਨੇ ਕਾਲਜ ਦੀ ਗਰਾਊਂਡ ਵਿੱਚ ਲਗਾਏ ਘਾਹ ਦੀ ਸਿੰਜਾਈ ਲਈ ਵਰਤੇ ਜਾ ਰਹੇ ਫੁਆਰੇ ਦਾ ਉਦਘਾਟਨ ਕਰਨ ਸਮੇਂ ਕਹੇ। ਉਨਾ੍ਹ ਕਿਹਾ ਕਿ ਜਿਸ ਤਰੀਕੇ ਨਾਲ ਧਰਤੀ ਹੇਠਲਾ ਪਾਣੀ ਬੜੀ ਤੇਜ਼ੀ ਨਾਲ ਹੇਠਾਂ ਨੂੰ ਜਾ ਰਿਹਾ ਹੈ ਇਹ ਬਹੁਤ ਚਿੰਤਾਜਨਕ ਗੱਲ ਹੈ ਸਾਨੂੰ ਸਾਰਿਆਂ ਨੂੰ ਇਸ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ ਅਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪਾਣੀ ਦੀ ਵਰਤੋਂ ਬਹੁਤ ਹੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਉਨਾ੍ਹ ਕਿਹਾ ਕਿ ਵਿਅਰਥ ਜਾ ਰਹੇ ਪਾਣੀ ਨੂੰ ਰੋਕਣਾ,ਪਾਣੀ ਨੂੰ ਦੁਬਾਰਾ ਸ਼ੁੱਧ ਕਰਕੇ ਵਰਤੋਂ ਵਿੱਚ ਲਿਆਉਣਾ,ਮੀਹ ਦੇ ਪਾਣੀ ਨੂੰ ਸਟੋਰ ਕਰਨਾ ਅਤੇ ਪਾਣੀ ਨੂੰ ਧਰਤੀ ਰੀਸਾਈਕਲ ਕਰਨ ਦੇ ਪ੍ਰਬੰਧ ਹੋਣੇ ਚਾਹੀਦੇ ਹਨ। ਇਸ ਮੌਕੇ ਤੇ ਪ੍ਰੋਗਰਾਮ ਅਫਸਰ ਬਲਵਿੰਦਰ ਸਿੰਘ ਦੌਲਤਪੁਰਾ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਘਰਾਂ ਵਿੱਚ ਪਾਣੀ ਦੀ ਬੱਚਤ ਕਰਨੀ ਸ਼ੁਰੂ ਕਰਨ ਅਤੇ ਹੋਰ ਲੋਕਾਂ ਨੂੰ ਵੀ ਇਸ ਪ੍ਰਤੀ ਸੁਚੇਤ ਕਰਨ। ਇਸ ਮੌਕੇ ਰਮਨ ਮੋਂਗਾ, ਸਰਬਜੀਤ ਸਿੰਘ, ਬਲਵਿੰਦਰ ਸਿੰਘ, ਰਣਜੀਤ ਸਿੰਘ, ਬਿਮਲ ਪ੍ਰਕਾਸ਼, ਕੁਲਵੰਤ ਸਿੰਘ ਆਦਿ ਸਟਾਫ ਮੈਂਬਰ ਹਾਜ਼ਰ ਸਨ।