ਖੇਤੀਬਾੜੀ ਸਭਾਵਾਂ ਦੇ ਬੇਜ਼ਮੀਨੇ ਮੈਂਬਰਾਂ ਦੀ ਕਰਜ਼ਾ ਮੁਆਫੀ ਲਈ ਕਾਂਗਰਸੀ ਵਿਧਾਇਕਾਂ ਦਾ ਵਫਦ ਸਹਿਕਾਰਤਾ ਮੰਤਰੀ ਨੂੰ ਮਿਲਿਆ

ਚੰਡੀਗੜ, 3 ਜੁਲਾਈ(ਜਸ਼ਨ)-ਖੇਤੀਬਾੜੀ ਸਭਾਵਾਂ ਦੇ ਬੇਜ਼ਮੀਨੇ ਮੈਂਬਰਾਂ ਦੀ ਕਰਜ਼ਾ ਮੁਆਫੀ ਦੀ ਮੰਗ ਨੂੰ ਲੈ ਕੇ ਅੱਜ ਕਾਂਗਰਸੀ ਵਿਧਾਇਕਾਂ ਦਾ ਵਫਦ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲਿਆ। ਵਫਦ ਨੇ ਮੰਗ ਕੀਤੀ ਕਿ ਸਭਾਵਾਂ ਦੇ ਬੇਜ਼ਮੀਨੇ ਮੈਂਬਰ ਜਿਨਾਂ ਨੇ 25 ਹਜ਼ਾਰ ਰੁਪਏ ਤੱਕ ਕਰਜ਼ਾ ਲਿਆ ਗਿਆ ਹੈ, ਨੂੰ ਵੀ ਰਾਹਤ ਦਿੰਦਿਆਂ ਇਹ ਕਰਜ਼ਾ ਮੁਆਫ ਕੀਤਾ ਜਾਵੇ। ਸ. ਰੰਧਾਵਾ ਨੇ ਕਾਂਗਰਸੀ ਵਿਧਾਇਕਾਂ ਦੇ ਵਫਦ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਸਬੰਧੀ ਪੂਰੀ ਘੋਖ ਕਰ ਕੇ ਪੂਰਾ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਰੱਖਣਗੇ। ਵਫਦ ਨੇ ਸਹਿਕਾਰਤਾ ਮੰਤਰੀ ਨਾਲ ਮੁਲਾਕਾਤ ਕਰਦਿਆਂ ਪਹਿਲਾਂ ਇਸ ਗੱਲ ਲਈ ਵਧਾਈ ਅਤੇ ਧੰਨਵਾਦ ਕੀਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਦਰਮਿਆਨੇ ਅਤੇ ਛੋਟੇ ਕਿਸਾਨਾਂ ਦੇ 2 ਲੱਖ ਰੁਪਏ ਤੱਕ ਕਰਜ਼ੇ ਮੁਆਫ ਕੀਤੇ ਗਏ ਜੋ ਕਿ ਇਤਿਹਾਸਕ ਫੈਸਲਾ ਸੀ। ਉਨਾਂ ਸਹਿਕਾਰਤਾ ਮੰਤਰੀ ਕੋਲ ਮੰਗ ਰੱਖੀ ਕਿ ਜਿਹੜੇ ਖੇਤੀਬਾੜੀ ਸਭਾਵਾਂ ਦੇ ਬੇਜ਼ਮੀਨੇ/ਐਸ.ਸੀ./ਐਸ.ਟੀ./ਬੀ.ਸੀ. ਮੈਂਬਰਾਂ ਨੇ 25 ਹਜ਼ਾਰ ਰੁਪਏ ਤੱਕ ਕਰਜ਼ੇ ਲਏ ਹਨ, ਉਨਾਂ ਦੇ ਕਰਜ਼ੇ ਮੁਆਫ ਕੀਤੇ ਜਾਣ। ਸ.ਰੰਧਾਵਾ ਨੇ ਵਫਦ ਦੀ ਗੱਲ ਗੰਭੀਰਤਾ ਨਾਲ ਸੁਣੀ ਅਤੇ ਉਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਾਰੇ ਮਾਮਲੇ ਦੀ ਘੋਖ ਕਰ ਕੇ ਇਸ ਦੇ ਸਕਰਾਤਮਕ ਹੱਲ ਲਈ ਇਹ ਮਾਮਲਾ ਮੁੱਖ ਮੰਤਰੀ ਜੀ ਕੋਲ ਲੈ ਕੇ ਜਾਣਗੇ। ਕਾਂਗਰਸੀ ਵਿਧਾਇਕਾਂ ਦੇ ਵਫਦ ਵਿੱਚ ਸ.ਗੁਰਕੀਰਤ ਸਿੰਘ ਕੋਟਲੀ, ਸ. ਨਵਤੇਜ ਸਿੰਘ ਚੀਮਾ, ਸ.ਲਖਵੀਰ ਸਿੰਘ ਲੱਖਾ, ਸ.ਗੁਰਪ੍ਰੀਤ ਸਿੰਘ ਜੀ.ਪੀ., ਸ.ਹਰਪ੍ਰਤਾਪ ਸਿੰਘ ਅਜਨਾਲਾ, ਸ.ਸੁਖਪਾਲ ਸਿੰਘ ਭੁੱਲਰ, ਸ.ਦਲਵੀਰ ਸਿੰਘ ਗੋਲਡੀ, ਸ.ਹਰਮਿੰਦਰ ਸਿੰਘ ਗਿੱਲ, ਸ.ਬਰਿੰਦਰਜੀਤ ਸਿੰਘ ਪਾਹੜਾ, ਸ੍ਰੀ ਧਰਮਵੀਰ ਅਗਨੀਹੋਤਰੀ ਤੇ ਸਾਬਕਾ ਵਿਧਾਇਕ ਸ੍ਰੀ ਜੋਗਿੰਦਰ ਸਿੰਘ ਜਿੰਦੂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਹਿਕਾਰੀ ਸੈਲ ਦੇ ਚੇਅਰਮੈਨ ਸ. ਭੁਪਿੰਦਰ ਸਿੰਘ ਅਤੇ ਜ਼ਿਲਾ ਕਾਂਗਰਸ ਕਮੇਟੀ ਅੰਮਿ੍ਰਤਸਰ (ਦਿਹਾਤੀ) ਦੇ ਪ੍ਰਧਾਨ ਸ. ਭਗਵੰਤ ਪਾਲ ਸਿੰਘ ਸੱਚਰ ਵੀ ਸ਼ਾਮਲ ਸਨ।