ਨਸ਼ਿਆਂ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਨ ਲਈ ਅਨਮੋਲ ਯੋਗ ਸੇਵਾ ਸਮਿਤੀ ਮੋਗਾ ਵਲੋਂ ਰੈਲੀ ਦਾ ਆਯੋਜਨ

ਮੋਗਾ, 3 ਜੁਲਾਈ (ਜਸ਼ਨ): ਨਸ਼ਿਆਂ ਦੇ ਨੁਕਸਾਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਨਮੋਲ ਯੋਗ ਸੇਵਾ ਸਮਿਤੀ ਮੋਗਾ ਵਲੋਂ ਵਿਸ਼ਾਲ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਰੈਲੀ ਸੇਖਾਂ ਵਾਲਾ ਚੌਂਕ ਤੋਂ ਹੁੰਦੇ ਹੋਏ ਦੇਵ ਹੋਟਲ ਨੇੜੇ, ਪ੍ਰਤਾਪ ਰੋਡ ਗਲੀ ਨੰਬਰ 1 ਰਾਹੀ, ਗੀਤਾ ਭਵਨ ਨੇੜੇ ਕਸ਼ਮੀਰੀ ਪਾਰਕ ਕੋਲ ਸਮਾਪਤ ਹੋਈ। ਇਸ ਮੌਕੇ ਤੇ ਸਮਿਤੀ ਦੇ ਪ੍ਰਧਾਨ ਅਨਮੋਲ ਸ਼ਰਮਾ, ਉਪਪ੍ਰਧਾਨ ਰੇਨੂੰ ਸਿੰਗਲਾ, ਜੁਆਇੰਟ ਸਕੱਤਰ ਅਮਿ੍ਰਤ ਸ਼ਰਮਾ, ਜਰਨਲ ਸਕੱਤਰ ਸੀ.ਏ. ਸੋਨਾਲੀ ਸਿੰਗਲਾ, ਸਲਾਹਕਾਰ ਪ੍ਰੀਤੀ ਪੱਬੀ, ਕੈਸ਼ੀਅਰ ਰਜਨੀ ਗੁਪਤਾ, ਜੁਆਇੰਟ ਕੈਸ਼ੀਅਰ ਸੋਨੂੰ ਸਚਦੇਵਾ, ਮਨੀਸ਼ ਤਾਇਲ ਮੈਂਬਰ ਆਦਿ ਨੇ ਕਿਹਾ ਕਿ ਨਸ਼ਾ ਅਜਿਹੀ ਭੈੜੀ ਲਾਹਨਤ ਹੈ ਜਿਸਨੇ ਬਹੁਤ ਸਾਰੇ ਘਰ ਬਰਬਾਦ ਕਰਕੇ ਰੱਖ ਦਿੱਤੇ ਹਨ ਅਤੇ ਪੰਜਾਬ ਦੀ ਜਵਾਨੀ ਵੀ ਖ਼ਤਰੇ ਵਿੱਚ ਪਾ ਦਿੱਤੀ ਹੈ ਅਤੇ ਜੇਕਰ ਸਮਾਂ ਰਹਿੰਦੇ ਹੀ ਨਸ਼ੇ ਨੂੰ ਠੱਲ ਨਾ ਪਾਈ ਗਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਨਸ਼ਾ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਜਾਵੇਗਾ। ਉਨਾਂ ਕਿਹਾ ਕਿ ਯੋਗ ਅਜਿਹਾ ਸਾਧਨ ਹੈ ਜੋ ਮਨੁੱਖ ਨੂੰ ਸ਼ਰੀਰਕ ਅਤੇ ਮਾਨਸਿਕ ਤੰਦਰੁਸਤੀ ਪ੍ਰਦਾਨ ਕਰਦਾ ਹੈ ਅਤੇ ਨਸ਼ੇ ਨੂੰ ਰੋਕਣ ਲਈ ਸਰਕਾਰ ਨੂੰ ਯੋਗ ਦੇ ਪ੍ਰਚਾਰ ਲਈ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ। ਇਸ ਰੈਲੀ ਵਿੱਚ ਦੋ ਪਹੀਆਂ ਵਾਹਨਾਂ ਤੇ ਸਵਾਰ ਹੋ ਕੇ ਕਾਲੀਆਂ ਪੱਟੀਆਂ ਬੰਨ ਕੇ ਨਸ਼ੇ ਦੇ ਵਿਰੋਧ ਵਿੱਚ ਰੈਲੀ ਕੱਢੀ ਗਈ, ਤਾਂਕਿ ਲੋਕ ਨਸ਼ੇ ਦੇ ਨੁਕਸਾਨਾਂ ਬਾਰੇ ਜਾਗਰੂਕ ਹੋ ਸਕਣ। ਸਮਿਤੀ ਦੇ ਸਮੂਹ ਮੈਂਬਰਾਂ ਨੇ ਕਿਹਾ ਕਿ ਨਸ਼ੇ ਨੂੰ ਖ਼ਤਮ ਕਰਨ ਲਈ ਸਾਨੂੰ ਸਭ ਨੂੰ ਇੱਕਜੁਟ ਹੋ ਕੇ ਨਸ਼ੇ ਦੇ ਖਿਲਾਫ਼ ਹੱਲਾ ਬੋਲਣਾ ਚਾਹੀਦਾ ਹੈ, ਕਿਉਕਿ ਇਕੱਲੀ ਸਰਕਾਰ ਹੀਂ ਨਹੀਂ ਬਲਕਿ ਸਾਡੀ ਸਭ ਦੀ ਜਿੰਮੇਵਾਰੀ ਹੈ ਕਿ ਨਸ਼ੇ ਨੂੰ ਜੜੋ ਖ਼ਤਮ ਕਰਨ ਲਈ ਆਪਣਾ ਸਹਿਯੋਗ ਦੇਈਏ। ਇਸ ਮੌਕੇ ਤੇ ਬੱਚਿਆਂ ਦੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ ਤਾਂਕਿ ਉਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾ ਬਾਰੇ ਹੁਣ ਤੋਂ ਹੀ ਜਾਣਕਾਰੀ ਮਿਲ ਸਕੇ। ਸਮਿਤੀ ਤੇ ਸਮੂਹ ਮੈਂਬਰਾਂ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਕੇ ਤੇ ਸਮਿਤੀ ਤੇ ਸਮੂਹ ਮੈਂਬਰਾਂ ਨੇ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਦਰਸ਼ਨਾ ਸਿੰਗਲਾ, ਬਬੀਤਾ, ਮੋਨਿਕਾ ਮਹਾਜਨ, ਸਰਿਧੂ, ਵੀਨਾ ਬਾਂਸਲ, ਨਿਸ਼ਾ, ਬੰਧਨਾ ਜਿੰਦਲ, ਲਤਾ ਗੋਇਲ, ਨਰੇਸ਼ ਸੂਦ, ਰੂਚਿਕਾ, ਸ਼ੁਸ਼ਮਾ ਤਾਇਲ, ਸ਼ੈਲੀ ਸਿੰਗਲਾ(ਸਹਿਯੋਗ ਸ਼ਿਸ਼ਿਕਾ) , ਨੀਲੂ ਜਿੰਦਲ, ਸੁਦੇਸ਼ ਕੋਛੜ, ਧਰਮਿੰਦਰ ਪਾਲ, ਨੀਤੂ, ਮੋਹਨ, ਨੇਹਾ ਜਿੰਦਲ, ਅਨੀਤਾ, ਮੋਨਿਕਾ, ਸੁਮਨ, ਅਛਰਾ ਅਹੂਜਾ, ਮੋਨਿਕਾ, ਸਰਿਤਾ ਸੰਜਨਾ, ਸੋਨੀਅ ਅੱਗਰਵਾਲ, ਗੁਰਪ੍ਰੀਤ (ਸਹਿਯੋਗ ਸ਼ਿਸ਼ਿਕਾ),ਡੇਜੀ ਸਚਦੇਵਾ, ਸੋਨੀ ਆਦਿ ਦਾ ਧੰਨਵਾਦ ਕੀਤਾ।