ਮੰਗਾਂ ਨਾ ਮੰਨੇ ਜਾਣ ਤੱਕ ਬਰਗਾੜੀ ਮੋਰਚਾ ਜਾਰੀ ਰਹੇਗਾ : ਸਿਮਰਨਜੀਤ ਸਿੰਘ ਮਾਨ

ਬਰਗਾੜੀ ,3 ਜੁਲਾਈ (ਸਤਨਾਮ ਸਿੰਘ ਬੁਰਜ ਹਰੀਕਾ/ਮਨਪ੍ਰੀਤ ਸਿੰਘ) ‘ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਮੋਰਚਾ ਲੱਗੇ ਨੂੰ ਅੱਜ 32ਵਾਂ ਦਿਨ ਹੋ ਗਿਆ ਹੈ ਅਤੇ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਮੋਰਚਾ ਜਾਰੀ ਰਹੇਗਾ।’ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਨੇੜਲੇ ਪਿੰਡ ਲੰਭਵਾਲੀ ਵਿਖੇ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਹੈ ਅਤੇ ਸਾਨੂੰ ਉਮੀਦ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਦਾ ਫੈਸਲਾ ਜਲਦੀ ਕਰਨਗੇ। ਉਨਾਂ ਕਿਹਾ ਕਿ ਪਰੰਤੂ ਸਾਨੂੰ ਇੱਕ ਡਰ ਹੈ ਕਿ ਜੋ ਪੁਲਿਸ ਦਾ ਨਿਜ਼ਾਮ ਹੈ ਉਹ ਉਹੀ ਹੈ ਜਿਹੜਾ ਬਾਦਲ ਸਰਕਾਰ ਦਾ ਸੀ। ਉਨਾਂ ਕਿਹਾ ਕਿ ਇਹ ਸਾਰਾ ਕੁਝ ਬਾਦਲ ਸਰਕਾਰ ਨੇ ਕੀਤਾ ਹੈ। ਜਿੰਨਾਂ ਚਿਰ ਕੈਪਟਨ ਅਮਰਿੰਦਰ ਸਿੰਘ ਤੱਕੜੇ ਹੋ ਕੇ ਇਸ ਪੁਲਿਸ ਦੇ ਨਜ਼ਾਮ ਨੂੰ ਤੋੜਦੇ ਨਹੀਂ ਉਨਾਂ ਚਿਰ ਪੁਲਿਸ ਦਾ ਇੰਤਜਾਮ ਅਸਫਲ ਰਹੇਗਾ। ਉਨਾਂ ਕਿਹਾ ਕਿ ਉਹ ਪਹਿਲਾਂ ਵੀ ਬਰਗਾੜੀ ਮੋਰਚੇ ’ਚ ਕਾਫਲਿਆਂ ਸਮੇਤ ਪਹੁੰਚ ਚੁੱਕੇ ਹਨ। ਇਹ ਕਾਫਲਾ ਬਰਨਾਲਾ ਜਿਲਾ ਤੋਂ ਬਰਗਾੜੀ ਮੋਰਚੇ ਲਈ ਜਾ ਰਿਹਾ ਹੈ ਅਤੇ ਜਦੋਂ ਤੱਕ ਬਰਗਾੜੀ ਮੋਰਚਾ ਜਾਰੀ ਹੈ ਉਦੋਂ ਤੱਕ ਉਹ ਵੱਡੇ ਕਾਫਲਿਆਂ ਸਮੇਤ ਇੱਥੇ ਪਹੁੰਚਦੇ ਰਹਿਣਗੇ। ਇਸ ਮੌਕੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਗਦੀਪ ਸਿੰਘ ਭੁੱਲਰ, ਜੱਥੇਦਾਰ ਸੁਰਜੀਤ ਸਿੰਘ ਅਰਾਈਆਂ ਵਾਲਾ ਪ੍ਰਧਾਨ ਫਰੀਦਕੋਟ, ਇਕਬਾਲ ਸਿੰਘ ਬਰੀਵਾਲਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਜੱਥੇਦਾਰ ਬਲਦੇਵ ਸਿੰਘ ਸ੍ਰੀ ਮੁਕਤਸਰ ਸਾਹਿਬ, ਗੁਰਮੇਲ ਸਿੰਘ ਡੋਡ, ਗੁਰਜੰਟ ਸਿੰਘ ਕੱਟੂ ਪੀ.ਏ. ਮਾਨਸਾ, ਨਵਦੀਪ ਸਿੰਘ ਪੀ.ਏ. ਮਾਨ, ਜੱਥੇਦਾਰ ਰਣਜੀਤ ਸਿੰਘ ਸੰਘੇੜਾ ਪ੍ਰਧਾਨ ਬਰਨਾਲਾ, ਗੁਰਦੀਪ ਸਿੰਘ ਢੁੱਡੀ ਕੇ, ਕੁਲਵੰਤ ਸਿੰਘ ਬਾਜਾਖਾਨਾ, ਗੁਰਨੈਬ ਸਿੰਘ ਰਾਮਪੁਰਾ, ਮਾ. ਕਰਨੈਲ ਸਿੰਘ ਨਾਰੀ ਕੇ, ਬਹਾਦਰ ਸਿੰਘ ਭਸੌੜ, ਸ਼ਾਹਬਾਜ਼ ਸਿੰਘ ਡੱਸਕਾ, ਹਰਵਿੰਦਰ ਸਿੰਘ ਹਰੀਗੜ, ਮੇਜਰ ਸਿੰਘ ਪੰਧੇਰ, ਮਨਜੀਤ ਸਿੰਘ ਸੰਘੇੜਾ, ਨਛੱਤਰ ਸਿੰਘ ਸੰਘੇੜਾ, ਜੀਤ ਸਿੰਘ ਗਰੇਵਾਲ, ਓਂਕਾਰ ਸਿੰਘ ਬਰਾੜ, ਲਾਭ ਸਿੰਘ ਠੀਕਰੀਵਾਲ, ਗੁਰਮੀਤ ਸਿੰਘ ਅਤੇ ਗੁਰਲਾਲ ਸਿੰਘ ਦਬੜੀਖਾਨਾ ਆਦਿ ਹਾਜ਼ਰ ਸਨ।