ਨਸ਼ਿਆਂ ਦੇ ਖਿਲਾਫ ਸ਼ਹਿਰ ਦੀਆਂ ਸਮੂਹ ਜੱਥੇਬੰਦੀਆਂ ਨੇ ਕੀਤਾ ਸੰਘਰਸ਼ ਦਾ ਐਲਾਨ,ਮਰੋ ਜਾਂ ਵਿਰੋੋਧ ਕਰੋ ਨਸ਼ਾ ਵਿਰੋਧੀ ਰੈਲੀ ਵਿਚ ਉਮੜੇ ਸ਼ਹਿਰ ਨਿਵਾਸੀ

ਮੋਗਾ, 3 ਜੁਲਾਈ (ਜਸ਼ਨ)-ਪੰਜਾਬ ਵਿਚ ਤੇਜ਼ੀ ਨਾਲ ਵੱਧ ਰਹੇ ਸਫੈਦ ਨਸ਼ੇ ਨਾਲ ਹੋ ਰਹੀਆਂ ਨੌਜਵਾਨਾਂ ਦੀ ਮੌਤਾਂ ਦੇ ਖਿਲਾਫ ਅੱਜ ਮੋਗਾ ਵਿਖੇ ਸਮੂਹ ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਨੇ ਇਕ ਨਵੀਂ ਮਿਸਾਲ ਪੇਸ਼ ਕਰਦੇ ਹੋਏ ਇਕ ਮੰਚ ਤੇ ਇਕੱਠੇ ਹੋ ਕੇ ਸ਼ਹਿਰ ਵਿਚ ਸਫੈਦ ਨਸ਼ੇ ਦੇ ਖਿਲਾਫ ਮੋਰਚਾ ਖੋਲਦਿਆਂ ਵੱਡੀ ਗਿਣਤੀ ਵਿਚ ਰੋਸ ਰੈਲੀ ਕੱਢਦਿਆਂ ਨਸ਼ੇ ਦੇ ਖਿਲਾਫ ਸੰਘਰਸ਼ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਸ਼ਹਿਰ ਦੇ ਸਮੂਹ ਸੰਗਠਨ ਸਥਾਨਕ ਚੌਂਕ ਮਜੀਠੀਆ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੇ ਬਾਹਰ ਇਕੱਠੇ ਹੋਏ, ਜਿਥੇ ਸਮੂਹ ਸੰਸਥਾਵਾਂ ਨੇ ਇਕਜੁੱਟਤਾ ਨਾਲ ਨਸ਼ਿਆਂ ਦੇ ਖਿਲਾਫ ਲੜਨ ਦਾ ਪ੍ਰਣ ਲਿਆ। ਇਹ ਰੈਲੀ ਮਜੀਠੀਆ ਚੌਂਕ ਤੋਂ ਸ਼ੁਰੂ ਹੁੰਦੇ ਹੋਏ ਪੁਰਾਣਾ ਮੋਗਾ, ਮੇਨ ਬਾਜ਼ਾਰ, ਆਰੀਆ ਸਕੂਲ ਰੋਡ, ਨਿੳੂ ਟਾੳੂਨ, ਪ੍ਰਤਾਪ ਰੋਡ, ਸ਼ਾਮ ਲਾਲ ਚੌਂਕ, ਰੇਲਵੇ ਰੋਡ ਤੋਂ ਹੁੰਦੀ ਹੋਈ ਭਾਰਤ ਮਾਤਾ ਮੰਦਰ ਦੇ ਬਾਹਰ ਆ ਕੇ ਸਮਾਪਤ ਹੋਈ। ਰੈਲੀ ਵਿਖੇ ਸਮੂਹ ਸੰਸਥਾਵਾਂ ਨੇ ਨਸ਼ਿਆਂ ਦੇ ਖਿਲਾਫ ਇਕਜੁੱਟਤਾ ਦਾ ਸੰਦੇਸ਼ ਦਿੰਦੇ ਹੋਏ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਦੇ ਲਈ ਨਾਅਰੇਬਾਜੀ ਕੀਤੀ। ਇਸ ਮੌਕੇ ਬੋਲਦਿਆਂ ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਅਤੇ ਸਿੱਖਿਆ ਪ੍ਰੋਵੋਾਈਡਰ ਯੂਨੀਅਨ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਘਾਰੂ ਨੇ ਕਿਹਾ ਕਿ ਅਧਿਆਪਕ ਵਰਗ ਹਮੇਸ਼ਾਂ ਸਮਾਜਿਕ ਬੁਰਾਈਆਂ ਅਤੇ ਕੁਰੀਤੀਆਂ ਦੇ ਵਿਰੁੱਧ ਸਮਾਜ ਦੀ ਅਗਵਾਈ ਕਰਨ ਦੇ ਲਈ ਅੱਗੇ ਰਹੇਗਾ। ਉਨਾਂ ਕਿਹਾ ਕਿ ਅੱਜ ਪੰਜਾਬ ਦੀ ਨੌਜਵਾਨ ਪੀੜੀ ਨਸ਼ਿਆਂ ਵਿਚ ਬੁਰੀ ਤਰਾਂ ਜਕੜ ਚੁੱਕੀ ਹੈ। ਇਸ ਨੂੰ ਬੰਦ ਕਰਵਾਉਣ ਵਿਚ ਸਰਕਾਰ ਪੂਰੀ ਤਰਾਂ ਫੇਲ ਹੋਈ ਹੈ। ਉਨਾਂ ਕਿਹਾ ਕਿ ਅੱਜ ਸਮਾਜ ਨੂੰ ਇਕਜੁੱਟ ਹੋੋਕੇ ਨਸ਼ਿਆਂ ਖਿਲਾਫ ਲੜਨ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਮੋਗਾ ਵਾਸੀਆਂ ਵੱਲੋਂ ਇਕਜੁੱਟਤਾ ਨਾਲ ਕੱਢੀ ਗਈ ਨਸ਼ਾ ਵਿਰੋਧੀ ਰੈਲੀ ਸਮਾਜ ਦੇ ਲਈ ਇਕ ਮਿਸਾਲ ਹੈ। ਉਨਾਂ ਕਿਹਾ ਕਿ ਅੱਜ ਦੂਸਰਿਆਂ ਦੇ ਬੱਚਿਆਂ ਨੂੰ ਵੀ ਨਸ਼ਿਆਂ ਦੀ ਅੱਗ ਵਿਚ ਧਕੇਲਣ ਵਾਲਿਆਂ ਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਇਕ ਦਿਨ ਇਸ ਅੱਗ ਦੀ ਚਪੇਟ ਵਿਚ ਨਸ਼ਾ ਕਰਨ ਵਾਲਿਆਂ ਦੇ ਘਰ ਵੀ ਪਹੁੰਚ ਸਕਦੀ ਹੈ। ਸਮੂਹ ਸੰਸਥਾਵਾਂ ਨੇ ਕਿਹਾ ਕਿ ਜਲਦ ਹੀ ਮੋਗਾ ਵਿਖੇ ਨਸ਼ਿਆਂ ਦੇ ਖਿਲਾਫ 11 ਹਜ਼ਾਰ ਹਸਤਾਖਰ ਮੁਹਿੰਮ ਚਲਾਈ ਜਾਵੇਗੀ। ਇਸ ਹਸਤਾਖਰ ਦੀ ਲਿਸਟ ਨੂੰ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਵਿਧਾਇਕਾਂ, ਪ੍ਰਸ਼ਾਸ਼ਨਿਕ ਅਕਿਕਾਰੀਆਂ ਤੱਕ ਪਹੁੰਚਾਇਆ ਜਾਵੇਗਾ ਤਾਂ ਕਿ ਪੰਜਾਬ ਵਿਚ ਨਸ਼ਿਆਂ ਦੀ ਲਤ ਨੂੰ ਖਤਮ ਕੀਤਾ ਜਾ ਸਕੇ। ਇਸ ਮੌਕੇ ਪ੍ਰਾਈਵੇਟ ਬੱਸ ਉਪਰੇਟਰ ਯੂਨੀਅਨ ਅਤੇ ਖੱਤਰੀ ਸਭਾ ਮੋਗਾ ਪੰਜਾਬ ਦੇ ਪ੍ਰਧਾਨ ਨਰੋਤਮ ਪੁਰੀ, ਰਾਜੂ ਪ੍ਰਧਾਨ, ਰਾਕੇਸ਼ ਸਿਤਾਰਾ, ਿਸ਼ਨ ਤਾਇਲ, ਦੀਪਕ ਕੌੜਾ, ਰਾਜੇਸ਼ ਅਰੋੜਾਂ, ਡਾ. ਕਮਲ ਸ਼ਰਮਾ, ਗਗਨ ਨੋਹਰੀਆ, ਅਨਮੋਲ ਸ਼ਰਮਾ, ਹਰਸ਼ ਗੋਇਲ, ਵੀ.ਪੀ.ਸੇਠੀ, ਪਿ੍ਰਆਵਰਤ ਗੁਪਤਾ, ਹਰਪ੍ਰੀਤ ਸਿੰਘ ਸਹਿਗਲ, ਆਦੇਸ਼ ਸਹਿਗਲ, ਰੁਪੇਸ਼ ਗੋਇਲ, ਰੋਹਿਤ ਜਿੰਦਲ, ਹਰਸ਼ ਬਾਂਸਲ, ਮੋਹਿਤ ਧਵਨ, ਮੁਨੀਸ ਤਾਇਲ, ਵਰਿੰਦਰ ਕੁਮਾਰ, ਗੌਰਵ ਗਰਗ, ਮੰਗਤ ਗੋਇਲ, ਵਿਨੀਤ ਸਾਗਰ, ਸੰਜੀਵ ਨਰੂਲਾ, ਸੰਜੀਵ ਗਰੋਵਰ, ਰਜਿੰਦਰ ਛਾਬੜਾ, ਸੁਖਦੀਪ ਸਿੰਘ, ਵਰਿੰਦਰ ਕੁਮਾਰ, ਬੂਟਾ ਸਿੰਘ, ਰਜਨੀਸ਼, ਰਮੇਸ਼ ਖੁਰਾਣਾ, ਰਜਿੰਦਰ ਸਿੰਘ, ਦਲੀਪ ਸਿੰਘ, ਆਸ਼ੀਸ਼ ਸ਼ਰਮਾ, ਪੰਕਜ ਚੋਪੜਾ, ਸੌਰਵ ਪੋਪਲੀ, ਜਸਪ੍ਰੀਤ ਸਿੰਘ ਪੱਤੋੋ, ਅਨਿਰੁੱਧ ਗੋਇਲ, ਸੰਦੀਪ ਬਾਂਸਲ, ਪ੍ਰਦੀਪ ਮੰਗਲਾ, ਮੁਕੇਸ਼ ਜਿੰਦਲ ਦੇ ਇਲਾਵਾ ਹੋਰ ਆਗੂ ਹਾਜ਼ਰ ਸਨ। ਇਸ ਮੌਕੇ ਯੁਵਾ ਅਗਰਵਾਲ ਸਭਾ ਮੋਗਾ, ਯੁਵਾ ਖੱਤਰੀ ਸਭਾ, ਮੋਗਾ ਖੱਤਰੀ ਸਭਾ, ਹਿੳੂਮਨ ਰਾਈਟ ਪ੍ਰੋੋਟੈਕਸ਼ਨ ਕੌਂਸਲ, ਅਨਮੋਲ ਵੈਲਫੇਅਰ ਕਲੱਬ, ਅਨਮੋਲ ਯੋਗ ਸੇਵਾ ਸਮਿਤੀ, ਸੀਨੀਅਰ ਸਿਟੀਜ਼ਨ ਵੈਲਫੇਅਰ, ਸੀ.ਸੀ.ਆਰ.ਓ., ਐਸ.ਐਸ. ਜੈਨ ਸਭਾਂ, ਅਗਰਵਾਲ ਸਭਾ ਮੋਗਾ ਪੰਜਾਬ, ਯੂਥ ਅਗਰਵਾਲ ਸਭਾ ਪੰਜਾਬ, ਅਹਾਤਾ ਬਦਨ ਸਿੰਘ, ਵੈਲਫੇਅਰ ਸੁਸਾਇਟੀ, ਿਸ਼ਨ ਨਗਰ ਵੈਲਫੇਅਰ ਸੁਸਾਇਟੀ, ਨਿਸ਼ਕਾਮ ਸੇਵਾ ਲੰਗਰ ਕਮੇਟੀ, ਲਾਲ ਬਾਗ ਦਾ ਰਾਜਾ ਸੇਵਾ ਮੰਡਲ ਮਹੇਸ਼ ਮੁਨੀ ਗੳੂ ਕਮੇਟੀ, ਵਿਸ਼ਵ ਹਿੰਦੂ ਪ੍ਰੀਸ਼ਦ, ਭਾਰਤ ਮਾਤਾ ਮੰਦਿਰ, ਬਜਰੰਗ ਦਲ, ਪ੍ਰਾਈਵੇਟ ਬੱਸ ਉਪਰੇਟਰ ਯੂਨੀਅਨ, ਸ੍ਰੀ ਸਾਲਾਸਰ ਧਾਮ ਮੰਦਿਰ, ਲਾਇਨਜ਼ ਕਲੱਬ ਮੋਗਾ ਰਾਇਲ, ਅਖਿਲ ਭਾਰਤ ਹਿੰਦੂ ਸੁਰੱਖਿਆ ਸਮਿਤੀ, ਸ਼ਿਵ ਸੈਨਾ ਬਾਲ ਠਾਕਰੇ, ਬ੍ਰਾਹਮਣ ਸਭਾ, ਅਪਾਹਿਜ ਗੳੂਸ਼ਾਲਾ, ਆਲ ਇੰਡੀਆ ਹਿੰਦੂ ਸਟੂਡੈਂਟਸ ਫੈਡਰੇਸ਼ਨ, ਸੀਤਾ ਸਵੰਬਰ ਕਲਾ ਕੇਂਦਰ, ਰਾਈਸ ਬ੍ਰਾਨ ਡੀਲਰਜ਼ ਐਸੋਸੀੲੈਸ਼ਨ, ਸ਼ੂਗਰ ਅਵੇਅਰਨੈਂਸ, ਭਾਰਤੀ ਜਾਗਿ੍ਰਤੀ ਮੰਚ, ਇਕ ਕਦਮ ਇਕ ਪਹਿਲ ਸੁਸਾਇਟੀ, ਐਜੂਕੇਸ਼ਨ ਪ੍ਰੋਵਾਈਡਰ ਯੂਨੀਅਨ, ਸੀਪੀਐਫ ਯੂਨੀਅਨ ਅਤੇ ਸਮੂਹ ਸ਼ਹਿਰ ਨਿਵਾਸੀਆਂ ਨੇ ਹਿੱਸਾ ਲਿਆ।


