ਸੀਨੀਅਰ ਮੈਡੀਕਲ ਅਫਸਰ ਡਾ.ਮਨਜੀਤ ਕਿ੍ਰਸ਼ਨ ਭੱਲਾ ਨੇ ਸਿਹਤ ਸਰਗਰਮੀਆਂ ਸਬੰਧੀ ਬਲਾਕ ਸਟਾਫ ਨਾਲ ਕੀਤੀ ਮੀਟਿੰਗ

ਸਾਦਿਕ 3 ਜੁਲਾਈ (ਰਘਬੀਰ ਸਿੰਘ)- ਸਿਵਲ ਸਰਜਨ,ਫਰੀਦਕੋਟ ਡਾ.ਰਜਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਨੂੰ ਭਿਆਨਕ ਅਤੇ ਮਾਰੂ ਰੋਗਾਂ ਤੋਂ ਜਾਣੂ ਕਰਵਾਉਣ ਲਈ ਸਮੇਂ ਸਮੇਂ ਤੇ ਸੈਮੀਨਾਰ ਅਤੇ ਕਂੈਪ ਲਗਾਏ ਜਾ ਰਹੇ ਹਨ ਅਤੇ ਵਿਭਾਗ ਵੱਲੋਂ ਮੁਹਈਆਂ ਸਿਹਤ ਸਹੂਲਤਾਂ ਤੇ ਸਕੀਮਾਂ ਘਰ-ਘਰ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸੀਨੀਅਰ ਮੈਡੀਕਲ ਅਫਸਰ ਡਾ.ਮਨਜੀਤ ਕਿ੍ਰਸ਼ਨ ਭੱਲਾ ਪੀ.ਐਚ.ਸੀ ਜੰਡ ਸਾਹਿਬ ਨੇ ਬਲਾਕ ਅਧੀਨ ਟੀਕਾਕਰਨ ਕੈਂਪ, ਡਾਇਰੀਆ ਕੰਟਰੋਲ ਪ੍ਰੋਗਰਾਮ, ਪਰਿਵਾਰ ਨਿਯੋਜਨ ਅਤੇ ਡੇਂਗੂ-ਮਲੇਰੀਆ ਦੀ ਰੋਕਥਾਮ ਲਈ ਕੀਤੀਆ ਜਾ ਰਹੀਆਂ ਗਤੀਵਧੀਆਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਸਟਾਫ ਨਾਲ ਵਿਸ਼ੇਸ਼ ਮੀਟਿਗ ਕੀਤੀ। ਮੀਟਿੰਗ ਦੀ ਸ਼ੁਰਆਤ ਬਲਾਕ ਐਜੂਕੇਟਰ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਫੀਲਡ ਸਟਾਫ ਵੱਲੋਂ ਕੀਤੀਆਂ ਜਾਗਰੂਕਤਾ ਸਰਗਰਮੀਆਂ ਸਬੰਧੀ ਮਹੀਨਾਂਵਾਰ ਰਿਪੋਰਟ ਪੇਸ਼ ਕਰਕੇ ਕੀਤੀ।ਐਸ.ਐਮ.ਓ ਡਾ.ਮਨਜੀਤ ਕਿ੍ਰਸ਼ਨ ਭੱਲਾ ਨੇ ਸਬ-ਸੈਂਟਰਾਂ,ਪਿੰਡ-ਕਸਬਿਆਂ ਅਤੇ ਸਕੂਲਾਂ ਵਿੱਚ ਜਾਗਰੂਕਤਾ ਪ੍ਰੋਗਰਾਮਾਂ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ। ਉਨਾਂ ਵਿਭਾਗ ਵੱਲੋਂ ਸ਼ੁਰੂ ਕੀਤੇ ਜਾ ਰਹੇ ਪਰਿਵਾਰ ਨਿਯੋਜਨ ਅਤੇ ਡਾਇਰੀਆ ਪੰਦਰਵਾੜੇ ਜਾਗਰੂਕਤਾ ਪ੍ਰੋਗਰਾਮ ਬਾਰੇ ਵੀ ਜਾਣੂ ਕਰਵਾਇਆ ਅਤੇ ਕਿਹਾ ਕਿ ਵਿਭਾਗ ਨਾਲ ਸਬੰਧਤ ਜਾਗਰੂਕਤਾ ਸਮਗਰੀ ਅਤੇ ਸੁਨੇਹਾ ਹਰ ਕੈਂਪ ਤੇ ਚਰਚਾ ਦਾ ਵਿਸ਼ਾ ਬਣਾਇਆ ਜਾਵੇ। ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫਸਰ ਸੂਰਜ ਪ੍ਰਕਾਸ਼ ਅਤੇ ਮੋਨੀਟਰਿੰਗ ਅਫਸਰ ਮੈਡਮ ਕਿਰਨ ਨੇ ਵੀ ਬਲਾਕ ਦੀਆਂ ਜੱਚਾ-ਬੱਚਾ ਸਿਹਤ ਸੇਵਾਵਾਂ  ਰਿਪੋਰਟਾਂ ਸਬੰਧੀ ਵਿਚਾਰ ਪੇਸ਼ ਕੀਤੇ। ਪਰਿਵਾਰ ਨਿਯੋਜਨ ਸਬੰਧੀ ਜਾਗਰੂਕਤਾ ਸਮੱਗਰੀ ਵੀ ਫੀਲਡ ਸਟਾਫ ਨੂੰ ਤਕਸੀਮ ਕੀਤੀ ਗਈ। ਮੀਟਿੰਗ ਵਿਚ ਬਲਾਕ ਦੇ ਮੈਡੀਕਲ ਅਫਸਰ ਡਾ.ਹਰਜੋਤ ਕੌਰ, ਡਾ.ਵਿਕਰਜੀਤ ਸਿੰਘ, ਡਾ.ਅਵੇਪ੍ਰੀਤ ਸਿੰਘ, ਡਾ.ਅਮਨਪ੍ਰੀਤ ਕੌਰ, ਡਾ.ਮਨਜੋਤ ਕੌਰ, ਡੈਂਟਲ ਮੈਡੀਕਲ ਅਫਸਰ ਡਾ.ਸ਼ਮਿੰਦਰ ਕੌਰ ਅਤੇ ਪੈਰਾਮੈਡੀਕਲ ਸਟਾਫ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਲਾਕ ਲੇਖਾਕਾਰ ਇਕਬਾਲ ਸਿੰਘ, ਬੀ.ਐਸ.ਏ ਸੀਮਾ ਸ਼ਰਮਾ ਅਤੇ ਸੀ.ਓ ਵਿਕਾਸ ਗੁਪਤਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।