ਘਰੇਲੂ ਕੰਮਾਂ ਦੀ ਨਿਪੁੰਨਤਾ ਹੀ ਪਰਿਵਾਰ ਨੂੰ ਸਥਿਰ ਰੱਖਦੀ ਹੈ - ਸਹੋਤਾ, ਚੁਗਾਵਾਂ

ਮੋਗਾ,2 ਜੁਲਾਈ (ਜਸ਼ਨ)-ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਯੂਥ ਕਲੱਬ ਫਤਿਹਗੜ ਕੋਰੋਟਾਣਾ  ਵੱਲੋਂ ਰੂਰਲ ਐਨ.ਜੀ.ਓ. ਮੋਗਾ ਦੇ ਸਹਿਯੋਗ ਨਾਲ ਪਿੰਡ ਫਤਿਹਗੜ ਕੋਰੋਟਾਣਾ ਵਿੱਚ ਲਗਾਏ ਗਏ 15 ਦਿਨਾਂ ਕੁਕਿੰਗ ਸਿਖਲਾਈ ਕੈਂਪ ਦੀ ਸਮਾਪਤੀ ਮੌਕੇ ਸਰਟੀਫਿਕੇਟ ਵੰਡ  ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕੈਂਪ ਦੇ ਸਿਖਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਪਕਵਾਨਾਂ ਦੀ ਪ੍ਦਰਸ਼ਨੀ ਲਗਾਈ ਗਈ ।  ਜਿਲਾ ਪ੍ਧਾਨ ਮਹਿੰਦਰ ਪਾਲ ਲੂੰਬਾ, ਮੁੱਖ ਸਲਾਹਕਾਰ ਅਤੇ ਤਹਿਸੀਲਦਾਰ ਬਾਘਾ ਪੁਰਾਣਾ ਗੁਰਮੀਤ ਸਿੰਘ ਸਹੋਤਾ,  ਕਿੱਤਾਮੁਖੀ ਟੇ੍ਰਨਿੰਗ ਪ੍ਰੋਜੈਕਟ ਇੰ: ਹਰਜਿੰਦਰ ਸਿੰਘ ਚੁਗਾਵਾਂ, ਸੀ.ਮੀਤ ਪ੍ਧਾਨ ਹਰਭਿੰਦਰ ਜਾਨੀਆਂ, ਬਲੱਡ ਪ੍ਰੋਜੈਕਟ ਇੰ: ਦਵਿੰਦਰਜੀਤ ਸਿੰਘ ਗਿੱਲ ਅਤੇ ਕੈਸ਼ੀਅਰ ਜਗਤਾਰ ਜਾਨੀਆਂ ਵਿਸ਼ੇਸ਼ ਤੌਰ ਤੇ ਹਾਜਰ ਹੋਏ । ਇਸ ਮੌਕੇ ਆਪਣੇ ਸੰਬੋਧਨ ਦੌਰਾਨ ਹਰਜਿੰਦਰ ਸਿੰਘ ਚੁਗਾਵਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਹੁਣ ਤੱਕ 30 ਹਜਾਰ ਦੇ ਕਰੀਬ ਲੜਕੀਆਂ ਨੂੰ ਸਿਲਾਈ, ਕੁਕਿੰਗ, ਪਾਰਲਰ ਅਤੇ ਕੰਪਿਊਟਰ ਦੀ ਸਿਖਲਾਈ ਦਿੱਤੀ ਜਾ ਚੁੱਕੀ ਹੈ ਤੇ ਬਹੁਤ ਸਾਰੀਆਂ ਲੜਕੀਆਂ ਨੇ ਆਪਣੇ ਪੱਧਰ ਤੇ ਜਾਂ ਬੈਂਕਾਂ ਦੀ ਸਹਾਇਤਾ ਨਾਲ ਆਪਣੇ ਰੁਜਗਾਰ ਸ਼ੁਰੂ ਕਰ ਲਏ ਹਨ। ਉਹਨਾਂ ਕਿਹਾ ਕਿ ਲੜਕਿਆਂ ਦੀ ਨਸ਼ੇ ਦੀ ਆਦਤ ਤੇ ਲੜਕੀਆਂ ਵਿੱਚ ਘਰੇਲੂ ਕੰਮਾਂ ਦੀ ਨਿਪੁੰਨਤਾ ਨਾ ਹੋਣਾ ਪਰਿਵਾਰਾਂ ਦੇ ਤਿੜਕਣ ਦਾ ਮੁੱਖ ਕਾਰਨ ਬਣ ਰਹੇ ਹਨ ਜਦਕਿ ਘਰੇਲੂ ਕੰਮਾਂ ਦੀ ਸਿਖਲਾਈ ਪਰਿਵਾਰਾਂ ਨੂੰ ਸਥਿਰਤਾ ਪ੍ਦਾਨ ਕਰਦੀ ਹੈ। ਮੀਤ ਪ੍ਧਾਨ ਹਰਭਿੰਦਰ ਜਾਨੀਆਂ ਨੇ ਕਿੱਤਾਮੁਖੀ ਸਿਖਲਾਈ ਦੀ ਮਹੱਤਤਾ ਬਾਰੇ ਅਤੇ ਸੰਸਥਾ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ । ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਨੇ ਸ਼੍ੀ ਗੁਰੂ ਹਰਗੋਬਿੰਦ ਵੈਲਫੇਅਰ ਕਲੱਬ ਫਤਿਹਗੜ ਕੋਰੋਟਾਣਾ ਅਤੇ ਰੂਰਲ ਐਨ.ਜੀ.ਓ. ਮੋਗਾ ਨੂੰ ਕੈਂਪ ਦੇ ਸਫਲ ਆਯੋਜਨ ਦੀ ਵਧਾਈ ਦਿੰਦਿਆਂ ਲੜਕੀਆਂ ਨੂੰ ਪ੍ਾਪਤ ਕੀਤੀ ਹੋਈ ਸਿੱਖਿਆ ਦਾ ਘਰਾਂ ਵਿੱਚ ਅਭਿਆਸ ਕਰਨ ਲਈ ਪ੍ੇਰਿਤ ਕੀਤਾ । ਕਲੱਬ ਪ੍ਧਾਨ ਸੁਰਜੀਤ ਸਿੰਘ ਧਾਲੀਵਾਲ ਨੇ ਰੂਰਲ ਐਨ ਜੀ ਓ ਦੀ ਜਿਲਾ ਅਤੇ ਬਲਾਕ ਕਮੇਟੀ ਅਤੇ ਕੁਕਿੰਗ ਟੀਚਰ ਮੈਡਮ ਮੋਨਿਕਾ ਦਾ ਉਚੇਚਾ ਸਨਮਾਨ ਕੀਤਾ ਅਤੇ ਸਹਿਯੋਗ ਲਈ ਧੰਨਵਾਦ ਕੀਤਾ । ਸਿਖਿਆਰਥਣ ਪਰਮਜੀਤ ਕੌਰ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਇਸ ਕੈਂਪ ਨੂੰ ਹਰ ਪੱਖੋਂ ਲੜਕੀਆਂ ਲਈ ਅਤਿ ਲਾਹੇਵੰਦ ਦੱਸਿਆ। ਇਸ ਮੌਕੇ ਕਲੱਬ ਮੈਂਬਰ, ਬਲਜੀਤ ਸਿੰਘ, ਪਰਮਿੰਦਰ ਸਿੰਘ, ਦਵਿੰਦਰ ਸਿੰਘ, ਸੰਦੀਪ ਸਿੰਘ, ਕੁਕਿੰਗ ਟੀਚਰ ਮੈਡਮ ਮੋਨਿਕਾ ਅਤੇ ਸਿਲਾਈ ਟੀਚਰ ਮੈਡਮ ਜਸਵੀਰ ਕੌਰ ਆਦਿ ਤੋਂ ਇਲਾਵਾ ਸਿਖਿਆਰਥਣਾਂ ਅਤੇ ਪਿੰਡ ਦੀਆਂ ਔਰਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।