ਰੋਟਰੀ ਕਲੱਬ ਮੋਗਾ ਰਾਇਲ ਨੇ ਅਪਾਹਿਜ ਗਾਵਾਂ ਨੂੰ ਖੁਆਇਆ ਹਰਾ ਚਾਰਾ ਤੇ ਗੁੜ

ਮੋਗਾ,1 ਜੁਲਾਈ (ਜਸ਼ਨ)-ਮੋਗਾ ਦੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਮੋਗਾ ਰਾਇਲ ਦੇ ਨਵ ਨਿਯੁਕਤ ਪ੍ਰਧਾਨ ਅਮਨ ਸਿੰਗਲਾ ਨੇ ਕਲੱਬ ਦੇ ਮੈਂਬਰਾਂ ਨਾਲ ਅੱਜ ਗਾਂਧੀ ਰੋਡ ’ਤੇ ਸਥਿਤ ਅਪਾਹਿਜ ਗੳੂਸ਼ਾਲਾ ’ਚ ਪਹੰੁਚ ਕੇ ਗੳੂਆਂ ਨੂੰ ਹਾ ਚਾਰਾ ਅਤੇ ਗੁੜ ਖਵਾ ਕੇ ਆਪਣੇ ਕਾਰਜਕਾਲ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪ੍ਰਧਾਨ ਅਮਨ ਸਿੰਗਲਾ ਅਤੇ ਸੈਕਟਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਰੋਟਰੀ ਕਲੱਬ ਮੋਗਾ ਰਾਇਲ ਦਾ ਨਵਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਤੇ ਮੈਂਬਰਾਂ ਵੱਲੋਂ ਉਹਨਾਂ ਨੂੰ ਪ੍ਰਧਾਨ ਅਤੇ ਸੈਕਟਰੀ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ । ਉਹਨਾਂ ਆਖਿਆ ਕਿ ਆਪਣੀ ਨਿਯੁਕਤੀ ਉਪਰੰਤ ਉਹ ਆਪਣੇ ਕਾਰਜਕਾਲ ਦੀ ਸ਼ੁਰੂਆਤ ਨੇਕ ਕੰਮ ਰਾਹੀਂ ਕਰਨ ਜਾ ਰਹੇ ਹਨ। ਉਹਨਾਂ ਕਿਹਾ ਕਿ ਅੱਜ ਸਾਰੇ ਕਲੱਬ ਮੈਂਬਰਾਂ ਨਾਲ ਰਲ ਕੇ ਗੳੂਆਂ ਦੀ ਸੇਵਾ ਦੇ ਕਾਰਜ ਨਾਲ ਸੈਸ਼ਨ ਦੀ ਸੁਰੂਆਤ ਕੀਤੀ ਹੈ ਤਾਂ ਜੋ ਉਹ ਵੱਧ ਤੋਂ ਵੱਧ ਸਮਾਜ ਸੇਵਾ ਦੇ ਕੰਮਾਂ ਨਾਲ ਲੋਕਾਂ ਦੇ ਹਿਤਾਂ ਲਈ ਕੰਮ ਕਰ ਸਕਣ। ਇਸ ਮੌਕੇ ਪ੍ਰੌਜੈਕਟ ਚੇਅਰਮੈਨ ਸੁਮੀਤ ਗਰਗ,ਐਡਵੋਕੇਟ ਸੁਭਾਸ਼ ਬਾਂਸਲ,ਦਿਨੇਸ਼ ਗੋਇਲ,ਪਰਸ਼ੋਤਮ ਦਾਸ,ਨਵੀਨ ਕਪੂਰ,ਪਰਵੀਨ ਜਿੰਦਲ,ਅਨੀਸ਼ ਬਾਂਸਲ,ਅਮੋਲ ਸੂਦ ,ਰੂਪੇਸ਼ ਮਜੀਠੀਆ,ਰਾਜੀਵ ਮਿੱਤਲ,ਰਵੀ ਬਾਂਸਲ ,ਕਪਿਲ ਦੇਵ,ਆਸ਼ੀਸ਼ ਅਗਰਵਾਲ,ਸੋਨੂੰ ਦੂਆ, ਸਿਧਾਰਥ  ਮਹਾਜਨ ਅਤੇ ਪਵਨ ਕੁਮਾਰ ਮੌਜੂਦ ਸਨ।

 ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ