ਐੱਸ ਐੱਸ ਪੀ ਰਾਜਜੀਤ ਸਿੰਘ ਹੰੁਦਲ ਬਾਰੇ ਪ੍ਰਸਾਰਿਤ ਕੀਤੀ ਖ਼ਬਰ ਬੇਬੁਨਿਆਦ-ਵਿਨੋਦ ਬਾਂਸਲ

ਮੋਗਾ,1 ਜੁਲਾਈ (ਜਸ਼ਨ)- ਅੱਜ ਇਕ ਨਿਊਜ਼ ਚੈਨਲ ‘ਤੇ ਮੋਗਾ ਦੇ ਮੌਜੂਦਾ ਐੱਸ ਐੱਸ ਪੀ ਰਾਜਜੀਤ ਸਿੰਘ ਹੰੁਦਲ ਬਾਰੇ ਪ੍ਰਸਾਰਿਤ ਕੀਤੀ ਖ਼ਬਰ ਬਿਲਕੁਲ ਝੂਠੀ ਅਤੇ ਗਲਤ ਖਬਰ ਹੈ। ਇਸ ਖਬਰ ਵਿਚ ਜਿਹੜੇ ਦੋਸ਼  ਰਾਜਜੀਤ ਸਿੰਘ ਦੇ ਖਿਲਾਫ ਲਗਾਏ ਗਏ ਹਨ ਉਹਨਾਂ ਦੋਸ਼ਾਂ ਦੀ ਜਾਂਚ ਹਾਈ ਕੋਰਟ ਵੱਲੋਂ ਨਿਯੁਕਤ ਕੀਤੀ ਗਈ ਟੀਮ ਵੱਲੋਂ ਪਹਿਲਾਂ ਹੀ ਪੜਤਾਲ ਕਰਕੇ ਆਪਣੀ ਅੰਤਿਮ ਰਿਪੋਰਟ ਮਾਣਯੋਗ ਹਾਈ ਕੋਰਟ ਵਿਚ ਪੇਸ਼ ਕਰ ਦਿੱਤੀ ਗਈ ਹੈ ਜਿਸ ’ਤੇ ਹਾਈ ਕੋਰਟ ਵੱਲੋਂ ਆਉਣ ਵਾਲੇ ਦਿਨਾਂ ਵਿਚ ਫੈਸਲਾ ਲਿਆ ਜਾਣਾ ਹੈ। ਇਨਾਂ ਦੋਸ਼ਾਂ ਦੀ ਜਾਂਚ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਕੋਈ ਵੀ ਨਿਊਜ਼ ਚੈਨਲ ਹਾਈ ਕੋਰਟ ਤੋਂ ਉੱਪਰ ਨਹੀਂ ਹੈ। ਇਸ ਤੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਕੁਝ ਅਫਸਰ ਜਾਣ ਬੁਝ ਕੇ  ਰਾਜਜੀਤ ਸਿੰਘ ਦਾ ਅਕਸ ਖਰਾਬ ਕਰਨ ਲਈ ਕੋਝੀਆਂ ਅਤੇ ਘਿਨੌਣੀਆਂ ਸਾਜਿਸ਼ਾਂ ਰਚ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਕਾਂਗਰਸ ਦੇ ਸਿਟੀ ਪ੍ਰਧਾਨ ਵਿਨੋਦ ਬਾਂਸਲ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕੀਤਾ।