ਬਰਗਾੜੀ ਇਨਸਾਫ ਮੋਰਚੇ ਵਿੱਚ 31ਵੇਂ ਦਿਨ ਜਥੇਦਾਰ ਹਵਾਰਾ ਵਲੋਂ ਦਿੱਲੀ ਤੋਂ ਪੁੱਜਾ ਨੌਜਵਾਨਾਂ ਦਾ ਵੱਡਾ ਕਾਫਲਾ

 ਬਰਗਾੜੀ,1 ਜੁਲਾਈ (ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ)- ਬਰਗਾੜੀ ਵਿੱਚ ਸਰਬੱਤ ਖਾਲਸਾ ਜਥੇਦਾਰਾਂ ਵਲੋਂ ਲਗਾਇਆ ਇਨਸਾਫ ਮੋਰਚਾ 31ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ ਜਿਸ ਵਿੱਚ ਸਿੱਖ ਸੰਗਤਾਂ ਦੇ ਵੱਡੇ ਵੱਡੇ ਕਾਫਲੇ ਰੋਜਾਨਾਂ ਪਹੁੰਚ ਰਹੇ ਹਨ । ਅੱਜ ਬਾਬਾ ਸੰਤੋਖ ਸਿੰਘ ਕਾਰ ਸੇਵਾ ਬੀੜ ਸਾਹਿਬ ਵਾਲੇ ਬਾਬਾ ਸੁਰਜੀਤ ਸਿੰਘ ਘਨੁੰੜਕੀ ਵਾਲੇ ,ਬਾਬਾ ਬਲਜੀਤ ਸਿੰਘ ਗਿਲਪੱਤੀ ,ਬਾਬਾ ਬਜਰੰਗੀ ਦਾਸ ਉਦਾਸੀ ,ਬਾਬਾ ਫੌਜਾ ਸਿੰਘ ਸੁਭਾਨੇ ਵਾਲੇ ,ਬਾਬਾ ਮੋਹਨ ਦਾਸ ਬਰਗਾੜੀ, ਬਾਬਾ ਪਰਦੀਪ ਸਿੰਘ ਚਾਂਦਪੁਰਾ, ਬਾਬਾ ਜੀਵਨ ਸਿੰਘ ਹਾਂਗਕਾਂਗ, ਗਿਆਨੀ ਸੁਖਦੇਵ ਸਿੰਘ ਸਮਾਘ, ਬਾਬਾ ਚਮਕੌਰ ਸਿੰਘ ਭਾਈਰੂਪਾ, ਬਾਬਾ ਸੁਖਜੀਤ ਸਿੰਘ ਫਿਰੋਜਪੁਰ, ਬਾਬਾ ਬੂਟਾ ਸਿੰਘ ਜੋਧਪੁਰੀ ,ਬਾਬਾ ਸਤਨਾਮ ਸਿੰਘ ਰਾਜੇਆਣਾ ,ਬਾਬਾ ਇਕਬਾਲ ਸਿੰਘ ਨੱਥੂਵਾਲਾ ਗਰਬੀ ,ਮਹੰਤ ਹਰਵਿੰਦਰ ਸਿੰਘ ਔਲਖ ,ਬਾਬਾ ਸਤਨਾਮ ਸਿੰਘ ਦਿਆਲਪੁਰਾ ਮਿਰਜਾ ਸਾਥੀਆ ਸਮੇਤ ਪੁੱਜੇ । ਸੁਲੱਖਣ ਸਿੰਘ ਨਮਾਜੀਪੁਰ, ਹਰਜਿੰਦਰ ਸਿੰਘ ਰੋਡੇ ,ਕਿਰਨਜੀਤ ਸਿੰਘ ਗਹਿਰੀ ਪਰਧਾਨ ਲੋਕ ਜਨ ਸ਼ਕਤੀ ਪਾਰਟੀ, ਬੱਲਮ ਸਿੰਘ ਖੋਖਰ, ਹਾਕਮ ਸਿੰਘ,ਸਤੌਜ ਸੁਖਚੈਨ ਸਿੰਘ ਅਤਲਾ ਜਗਤਾਰ ਸਿੰਘ ਰੋਡੇ ਮੈਂਬਰ ਸਰੋਮਣੀ ਕਮੇਟੀ ਵੀ ਹਾਜਰ ਸਨ । ਤਿਹਾੜ ਜੇੇਲ ਵਿੱਚ ਨਜਰਬੰਦ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਸ੍ੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਜੱਥਾ ਸ੍ੀ ਅਕਾਲ ਤਖਤ ਸਾਹਿਬ, ਬਿ੍ਰਟਿਸ਼ ਸਿੱਖ ਕੌਂਸਲ ਦਾ ਦਿੱਲੀ ਤੋਂ ਨੌਜਵਾਨਾਂ ਦਾ ਵੱਡਾ ਜੱਥਾ ਬਰਗਾੜੀ ਇਨਸਾਫ ਮੋਰਚੇ ਵਿੱਚ ਪੁੱਜਾ । ਯੂਨਾਈਟਡ ਅਕਾਲੀ ਦਲ ਵਲੋਂ ਪਰਧਾਨ ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਵੱਸਣ ਸਿੰਘ ਜਫਰਵਾਲ, ਪਰਸੋਤਮ ਸਿੰਘ ਫੱਗੂਵਾਲਾ, ਬਾਬਾ ਸੁਖਦੇਵ ਸਿੰਘ ਜੋਗਾਨੰਦ, ਪਰਮਜੀਤ ਸਿੰਘ ਜਿਜੇਆਣੀ , ਬਾਬਾ ਜਸਵਿੰਦਰ ਸਿੰਘ ਘੋਲੀਆ,ਯਾਦਵਿੰਦਰ ਸਿੰਘ ਬਰਾੜ ਬਠਿੰਡਾ,ਯੂਥ ਫੋਰਮ ਭਾਈ ਰਮੀਤਾ ਬਠਿੰਡਾ ਤੋਂ ਇੱਕ ਵੱਡਾ ਜੱਥਾ ਮੋਟਰ ਸਾਇਕਲਾਂ ਕਾਰਾਂ ਜੀਪਾਂ ਦਾ ਲੈ ਕੇ ਬਰਗਾੜੀ ਪੁੱਜੇ। ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ ਤੋਂ ਸੰਗਤਾਂ ਦਾ ਜੱਥਾ ਅਤੇ ਲੰਗਰ ਲੈ ਕੇ ਪੁੱਜੇ । ਭਾਈ ਸੁਖਜੀਤ ਸਿੰਘ ਖੋਸੇ, ਨਿਸ਼ਾਨ ਸਿੰਘ, ਦਲੇਰ ਸਿੰਘ ਗੱਟਾ ਮੁੰਡੀ ਕਾਸੂ ਸੁਲਤਾਨਪੁਰ ਲੋਧੀ ਤੋਂ ਵੱਡਾ ਕਾਫਲਾ ਲੈ ਕੇ ਪੁੱਜੇ । ਗੁਰਦਾਸਪੁਰ ਦੂਲਾਨੰਗਲ ਤੇ ਭੁਜਰਾਜ ਤੋਂ ਨੰਬਰਦਾਰ ਦਾ ਜੱਥਾ ਪੁੱਜਾ। ਭਾਈ ਗੁਰਭੇਜ ਸਿੰਘ ਫਿਰੋਜਪੁਰ ਤੋਂ ਬੀਬੀਆ ਅਤੇ ਗੱਤਕੇ ਦਾ ਜੱਥਾ ਅਤੇ ਹੋਰ ਬਹੁਤ ਥਾਂਵਾਂ ਤੋਂ ਸੰਗਤਾਂ ਦੇ ਕਾਫਲੇ ਪੁੱਜੇ । ਬਾਬਾ ਚਮਕੌਰ ਸਿੰਘ ਭਦੌੜ ਵਾਲੇ,ਭਾਈ ਜਸਪਿੰਦਰ ਸਿੰਘ ਡੱਲੇਵਾਲਾ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਵਾਲੇ ਸੰਗਤਾਂ ਲਈ ਗੁਰੂ ਕਾ ਲੰਗਰ ਲੈ ਕੇ ਪੁੱਜੇ । ਪਿੰਡ ਲੰਬਵਾਲੀ ਠੱਠੀਭਾਈ ਵਾਂਦਰ ਝੱਖੜਵਾਲਾ ਬਰਗਾੜੀ ਚੀਦਾ ਡੋਡ ਬਾਬਾ ਦੀਪ ਸਿੰਘ ਨਗਰ ਬਠਿੰਡਾ ਅਤੇ ਸੰਤ ਖਾਲਸਾ ਗੁਰਦੁਆਰਾ ਰੋਡੇ ਤੋਂ ਵੀ ਸਿੰਘ ਲੰਗਰ ਲੈ ਕੇ ਪੁੱਜੇ । ਮੁਹਾਲਮ ਪਿੰਡ ਤੋਂ ਬੱਚਿਆਂ ਦੀ ਆਈ ਗੱਤਕਾ ਪਾਰਟੀ ਨੇ ਗੱਤਕੇ ਦੇ ਜੌਹਰ ਵਿਖਾਏ । ਰਾਗੀ ਢਾਡੀ ਜੱਥਿਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਨਾਲ ਜੋੜਿਆ । ਜਥੇਦਾਰ ਦਾਦੂਵਾਲ ਨੇ ਸਾਰੇ ਜਥੇਦਾਰਾਂ ਵਲੋਂ ਆਏ ਸੰਤ ਮਹਾਂਪੁਰਸਾਂ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆਂ ਸਭ ਨੂੰ ਜੀ ਆਇਆਂ ਆਖਿਆ ਅਤੇ ਕਿਹਾ ਕੇ ਬਰਗਾੜੀ ਮੋਰਚੇ ਨੂੰ ਸਾਬੋਤਾਜ ਕਰਨ ਵਾਸਤੇ ਬਾਦਲਾਂ ਵਲੋਂ ਨਸ਼ਿਆਂ ਖਿਲਾਫ ਪੈਦਲ ਮਾਰਚ ਕੱਢਣ ਦਾ ਪਾਖੰਡ ਕੀਤਾ ਜਾ ਰਿਹਾ ਹੈ ਸਿੱਖ ਸੰਗਤਾਂ ਇਸ ਤੋਂ ਸੁਚੇਤ ਰਹਿਣ,ਉਨਾਂ ਕਿਹਾ ਕੇ ਪੰਜਾਬ ਸਰਕਾਰ ਜੇ ਸਚਮੁੱਚ ਨਸ਼ੇ ਖਤਮ ਕਰਨ ਲਈ ਸੁਹਿਰਦ ਹੈ ਤਾਂ ਸਪੈਸਲ ਟਾਸਕ ਫੋਰਸ ਹਰਪਰੀਤ ਸਿੰਘ ਸਿੱਧੂ ਅਤੇ ਪੁਲਿਸ ਮੁਖੀ ਸ੍ੀ ਚਟੋਪਾਧਿਆਏ ਦੀ ਰਿਪੋਰਟ ਵਿੱਚ ਦਰਜ ਸਮੱਗਲਰ ਲੋਕਾਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਡੱਕਿਆ ਜਾਵੇ ਤਾਂਂ ਨਸੇ ਤੁਰੰਤ ਬੰਦ ਹੋ ਜਾਣਗੇ ਸਟੇਜ ਸਕੱਤਰ ਦੀ ਸੇਵਾ ਅੱਜ ਵੀ ਜਸਵਿੰਦਰ ਸਿੰਘ ਸਾਹੋਕੇ ਅਤੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਵਲੋਂ ਨਿਭਾਈ ਗਈ ।  
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ