ਕਾਰਾਂ ਖੋਹਣ ਵਾਲੇ ਗਿਰੋਹ ਦੇ ਚਾਰ ਮੈਂਬਰ, 4 ਕਾਰਾਂ, ਇੱਕ ਪਿਸਤੌਲ, ਇੱਕ ਮੋਟਰਸਾਈਕਲ ਅਤੇ 500 ਗ੍ਰਾਮ ਨਸ਼ੀਲੇ ਪਦਾਰਥ ਸਣੇ ਕਾਬੂ

ਮੋਗਾ,2 ਜੁਲਾਈ (ਜਸ਼ਨ)- ਮੋਗਾ ਪੁਲਿਸ ਨੰੂ ਉਸ ਮੌਕੇ ਵੱਡੀ ਸਫਲਤਾ ਮਿਲੀ ਜੋਦ ਸੀ.ਆਈ.ਏ.ਸਟਾਫ ਮੋਗਾ ਦੇ ਇੰਚਾਰਜ ਕਿੱਕਰ ਸਿਘ  ਨੇ ਮੋਗਾ ਅਤੇ ਫਿਰੋਜਪੁਰ ਜ਼ਿਲਿਆਂ ਵਿੱਚੋ ਹਥਿਆਰਾਂ ਦੇ ਬਲ ਤੇ ਖੋਹੀਆਂ ਕਾਰਾਂ ਸਣੇ ਚਾਰ ਵਿਅਕਤੀਆਂ ਨੰੂ ਗਿ੍ਰਫਤਾਰ ਕਰਕੇ ਉਹਨਾਂ ਕੋਲੋਂ ਚਾਰ ਕਾਰਾਂ, ਇੱਕ ਮੋਟਰਸਾਈਕਲ, ਇੱਕ ਪਿਸਤੌਲ 32 ਬੋਰ, 6 ਰੌਦ, ਇੱਕ ਮੋਟਰਸਾਈਕਲ ਅਤੇ 500 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ।ਸ੍ਰੀ ਵਜੀਰ ਸਿੰਘ ਐਸ.ਪੀ.(ਆਈ), ਸਰਬਜੀਤ ਸਿੰਘ ਡੀ.ਐਸ.ਪੀ.(ਆਈ) ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ਼ ਦੇ ਰਾਵੀ ਬਲਾਕ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੀ.ਆਈ.ਏ.ਸਟਾਫ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਕਿੱਕਰ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਕਪੂਰੇ ਕੋਲ ਹਾਜਰ ਸੀ ਤਾਂ ਉਹਨਾਂ ਨੰੂ ਮੁਖਬਰ ਦੀ ਸੂਚਨਾਂ ਮਿਲੀ ਕਿ ਗੁਰਦੀਪ ਸਿੰਘ ਖੱਬਾ ਪੁੱਤਰ ਸੁਰਜੀਤ ਸਿੰਘ ਵਾਸੀ ਕੜਾਹੇ ਵਾਲਾ, ਜਸਵਿੰਦਰ ਸਿੰਘ ਸੋਨੀ ਪੁੱਤਰ ਗੁਰਨਾਮ ਸਿੰਘ ਵਾਸੀ ਕੀਮੇ ਵਾਲੀ ਜ਼ਿਲਾ ਫਿਰੋਜਪੁਰ, ਗੁਰਮੀਤ ਸਿੰਘ ਪੁੱਤਰ ਪਿੱਪਲ ਸਿੰਘ ਵਾਸੀ ਕਟੋਰਾ ਥਾਣਾ ਜੀਰਾ ਜ਼ਿਲ੍ਰਾ ਫਿਰੋਜਪੁਰ ਅਤੇ ਕਰਮਜੀਤ ਸਿੰਘ ਕਰਮਾ ਪੁੱਤਰ ਸ਼ਵਿੰਦਰ ਸਿੰਘ ਵਾਸੀ ਅਰਾਈਆਂ ਵਾਲਾ ਥਾਣਾ ਮਖੂ ਜ਼ਿਲਾ ਫਿਰੋਜਪੁਰ ਨਸ਼ੀਲਾ ਪਦਾਰਥ ਵੇਚਣ, ਗੱਡੀਆਂ ਖੋਹਣ ਅਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਅੱਗੇ ਗੱਡੀਆਂ ਵੇਚਣ ਅਤੇ ਨਜਾਇਜ਼ ਅਸਲਾ ਰੱਖਣ ਦੇ ਆਦੀ ਹਨ ਤੇ ਅੱਜ ਇਹ ਵਿਅਕਤੀ ਖੋਹੀਆਂ ਹੋਈਆਂ ਕਾਰਾਂ ਨੰੂ ਕੋਟ ਈਸੇ ਖਾਂ ਤੋ ਰਸਤਾ ਜਲਾਲਾਬਾਦ ਵਿੱਚ ਦੀ ਹੁੰਦੇ ਹੋਏ ਲੁਧਿਆਣਾ ਵਿਖੇ ਗੱਡੀਆਂ ਵੇਚਣ ਜਾ ਰਹੇ ਹਨ ਜੇਕਰ ਛਾਪਾਕਾਰੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦੇ ਹਨ। ਸੂਚਨਾਂ ਮਿਲਣ ਤੇ ਪੁਲਿਸ ਪਾਰਟੀ ਨੇ ਜਲਾਲਾਬਾਦ ਤੋਂ ਲੁਧਿਆਣਾ ਰੋਡ ਤੇ ਪਿੰਡ ਭਿੰਡਰ ਕਲਾਂ ਦਾਤਾ ਚੌਕ ਵਿੱਚ ਨਾਕਾਬੰਦੀ ਉਕਤ ਚਾਰ ਵਿਅਕਤੀਆਂ ਨੰੂ  2 ਖੋਹੀਆਂ ਹੋਈਆਂ ਕਾਰਾ ਬਰੀਜਾ, ਸਵਿਫਟ ਡਜਾਇਰ, 500 ਗ੍ਰਾਮ ਨਸ਼ੀਲਾ ਪਾਊਡਰ, ਅਤੇ ਇੱਕ 32 ਬੋਰ ਪਿਸਤੌਲ ਸਮੇਤ 6 ਜਿੰਦਾ ਰੌਦ ਕਾਬੂ ਕਰਕੇ ਮੌਕੇ ਤੇ ਬਰਾਮਦ ਕੀਤੇ ਹਨ। ਸ੍ਰੀ ਵਜੀਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਗਿ੍ਰਫਤਾਰ ਕੀਤੇ ਵਿਅਕਤੀਆਂ ਨੇ ਪੁੱਛ ਗਿੱਛ ਦੌਰਾਨ ਮੰਨਿਆਂ ਕਿ 2 ਖੋਹੀਆਂ ਕਾਰਾ ਵਰਨਾ ਕਾਰ, ਹੌਡਾਂ ਆਮੇਜ ਕਾਰ ਅਤੇ ਇੱਕ ਮੋਟਰਸਾਈਕਲ ਪਲਟੀਨਾ ਜੋ ਵਾਰਦਾਤ ਵਿੱਚ ਵਰਤਿਆਂ ਗਿਆ ਬਰਾਮਦ ਕੀਤਾ ਗਿਆ। ਇਸ ਸਬੰਧੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 67 ਅ/ਧ 420, 473, 379-ਬੀ, 21,22,61,85 ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਮੈਹਿਣਾ ਵਿੱਚ ਦਰਜ ਰਜਿਸਟਰ ਕਰ ਲਿਆ ਹੈ।ਵਜੀਰ ਸਿੰਘ ਐਸ.ਪੀ.(ਆਈ) ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਨੇ ਇੱਕ ਵਰਨਾ ਕਾਰ ਰਜਿਸਟਰੇਸ਼ਨ ਨੰਬਰ ਪੀਬੀ 10 ਈਕੇ 0132 ਜੋ ਮਗਾ ਫਿਰੋਜਪੁਰ ਰੋਡ ਤੇ ਪਿੰਡ ਖੁਖਰਾਣਾ ਤੋ ਡਾਕਟਰ ਕੋਲੋ ਪਿਸਤੌਲ ਦੀ ਨੋਕ ਤੇ ਖੋਹੀ ਸੀ ਇਸ ਸਬੰਧੀ ਮੁਕੱਦਮਾ ਨੰਬਰ 66 ਮਿਤੀ 19/6/17 ਅ/ਧ 382, 341,34 ਆਈ.ਪੀ.ਸੀ. ਅਤੇ 25/27/54/59 ਅਸਲਾ ਐਕਟ ਤਹਿਤ ਥਾਣਾ ਸਦਰ ਵਿੱਚ ਦਰਜ ਰਜਿਸਟਰ ਹੈ। ਇੱਕ ਬਰੀਜਾ ਕਾਰ ਰਜਿਸਟਰੇਸਨ ਨੰਬਰ ਪੀਬੁੀ 10 ਜੀਸੀ 9947 ਜੋ ਕੋਟ ਈਸੇ ਖਾਂ ਜਲਾਲਾਬਾਦ ਰੋਡ ਨੇੜੇ ਚੀਮਾ ਪਿੰਡ ਕੋਲੋ ਕਾਰ ਚਾਲਕ ਦੇ ਪੱਟ ਵਿੱਚ ਗੋਲੀ ਕਾਰ ਕੇ ਖੋਹੀ ਗਈ ਸੀ ਇਸ ਸਬੰਧੀ ਮੁਕੱਦਮਾ ਨੰਬਰ 36 ਮਿਤੀ 24/3/18 ਅ/ਧ 307,379-ਬੀ ਆਈ.ਪੀ.ਸੀ. 25/27/54/59 ਅਸਲਾ ਐਕਟ ਤਹਿਤ ਥਾਣਾ ਧਰਮਕੋਟ ਵਿੱਚ ਦਰਜ ਰਜਿਸਟਰ ਹੈ ਤੇ ਇੱਕ ਸਵਿਫਟ ਕਾਰ ਰਜਿਸਟਰੇਸਨ ਨੰਬਰ ਪੀਬੀ 29 ਆਰ 2346 ਪਿਸਤੌਲ ਦੀ ਨੋਕ ਤੇ ਮੋਗਾ ਅੰਮਿ੍ਰਤਸਰ ਰੋਡ ਸਾਹਮਣੇ ਸਵੇਰਾ ਹਸਪਤਾਲ ਮੋਗਾ ਨੇੜਿਓ ਖੋਹੀ ਗਈ ਸੀ। ਇਸ ਸਬੰਧੀ ਮੁਕੱਦਮਾ ਨੰਬਰ 38 ਮਿਤੀ 29/4/18 ਅ/ਧ 379-ਬੀ ਆਈ.ਪੀ.ਸੀ. ਥਾਣਾ ਮੈਹਿਣਾ ਦਰਜ ਰਜਿਸਟਰ ਹੈ। ਇੱਕ ਹੌਡਾ ਅਮੇਜ਼ ਕਾਰ ਰਜਿਸਟਰੇਸ਼ਨ ਨੰਬਰ ਪੀਬੀ 04 ਡਬਲਯੂ 6989 ਜੋ ਪਿੰਡ ਮਿਸ਼ਰੀਵਾਲਾ ਮੁੱਦਕੀ ਰੋਡ ਨੇੜੇ ਪਿੰਡ ਲੁਹਾਮ ਜ਼ਿਲਾ ਫਿਰੋਜ਼ਪੁਰ ਤੋਂ ਪਿਸਤੌਲ ਦੀ ਨੋਕ ਤੇ ਹੋਈ ਗਈ ਸੀ ਇਸ ਸਬੰਧੀ ਮੁਕੱਦਮਾ ਨੰਬਰ 175 ਮਿਤੀ 21/5/17 ਅ/ਧ 379-ਬੀ ਥਾਣਾ ਘੱਲਖੁਰਦ ਜ਼ਿਲਾ ਫਿਰੋਜਪੁਰ ਦਰਜ ਰਜਿਸਟਰ ਹੈ ਅਤੇ ਉਮੇਸ਼ ਚੰਦ ਪੁੱਤਰ ਭੂਰੀ ਸਿੰਘ ਵਾਸ ਲੰਬਤੋਰੀ ਜ਼ਿਲਾ ਮਥੁਰਾ ਤੋ ਮਿਤੀ 5/2/18 ਨੰੂ ਨੇੜੇ ਸੈਸ਼ ਮਹੁੰਮਦ ਥਾਣਾ ਕੋਟ ਈਸੇ ਖਾਂ 81.215 ਰੁਪਏ ਖੋਹੇ ਸਨ। ਇਸ ਸਬੰਧੀ ਮੁਕੱਦਮਾ ਨੰਬਰ 12 ਮਿਤੀ 5/2/18 ਅ/ਧ 379-ਬੀ ਆਈ.ਪੀ.ਸੀ. ਐਕਟ ਤਹਿਤ ਥਾਣਾ ਕੋਟ ਈਸੇ ਖਾਂ ਦਰਜ ਰਜਿਸਟਰ ਹੋਇਆ ਸੀ।   ਉਨਾਂ ਅੱਗੇ ਦੱਸਿਆ ਕਿ ਉਕਤ ਗਿ੍ਰਫਤਾਰ ਕੀਤੇ ਵਿਅਕਤੀ ਗੁਰਦੀਪ ਸਿੰਘ ਖੱਬਾ ਕੋਲੋ ਇੱਕ ਬਰੀਜਾ ਕਾਰ, ਇੱਕ ਪਿਸਤੌਲ 32 ਬੋਰ ਅਤੇ 6 ਜਿੰਦਾਂ ਰੌਂਦ ਤੇ 150 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਤੇ ਉਸ ਖਿਲਾਫ ਪਹਿਲਾਂ 5 ਮੁਕੱਦਮੇ ਦਰਜ ਹਨ। ਜਸਵਿੰਦਰ ਸਿੰਘ ਸੋਨੀ ਕੋਲੋ ਕਾਰ ਹੌਡਾ ਅਮੇਜ਼ ਇੱਕ ਮੋਟਰਸਾਈਕਲ ਤੇ 150 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਗੁਰਮੀਤ ਸਿੰਘ ਕੋਲੋ 200 ਗ੍ਰਾਮ ਨਸ਼ੀਲਾ ਪਾਊਡਰ ਅਤੇ ਇੱਕ ਵਰਨਾ ਕਾਰ ਬਰਾਮਦ ਕੀਤੀ ਗਈ ਉਸ ਖਿਲਾਫ ਪਹਿਲਾਂ ਐਨਡੀਪੀਐਸ ਐਕਟ ਦੇ 9 ਮੁਕੱਦਮੇ ਦਰਜ ਹਨ ਅਤੇ ਕਮਰਜੀਤ ਸਿੰਘ ਕੋਲੋ ਇੱਕ ਸਵਿਫਟ ਕਾਰ ਡੀਜਾਇਰ ਬਰਾਮਦ ਕੀਤੀ ਗਈ ਤੇ ਉਸ ਖਿਲਾਫ ਪਹਿਲਾਂ ਐਨਡੀਪੀਐਸ ਐਕਟ ਦੇ 2 ਮਕੁੱਦਮੇ ਦਰਜ ਰਜਿਸਟਰ ਹਨ। ਉਹਨਾਂ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗਿ੍ਰਫਤਾਰ ਕੀਤੇ ਵਿਅਕਤੀਆਂ ਕੋਲੋ ਬਾਰੀਕੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਜਿਨਾਂ ਕੋਲੋ ਕਈ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।
***************ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ----------------