ਕਾਂਗਰਸ ਦੇ ਮੁੱਖ ਬੁਲਾਰੇ ਕਮਲਜੀਤ ਬਰਾੜ ਨੂੰ ਅੰਮਿ੍ਰਤਸਰ ਲੋਕ ਸਭਾ ਹਲਕੇ ਦਾ ਲਾਇਆ ਇੰਚਾਰਜ

ਬਾਘਾਪੁਰਾਣਾ ,30 ਜੂਨ (ਜਸ਼ਨ)- ਕਾਂਗਰਸ ਹਾਈ ਕਮਾਂਡ ਵੱਲੋਂ ਮਿਸ਼ਨ 2019 ਨੂੰ ਫਤਿਹ ਕਰਨ ਅਤੇ ਵਿਰੋਧੀਆਂ ਨੂੰ ਸ਼ਿਕੱਸਤ ਦੇਣ ਲਈ ਸ: ਕਮਲਜੀਤ ਸਿੰਘ ਬਰਾੜ ਸਪੋਕਸਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਇੰਚਾਰਜ ਲੋਕ ਸਭਾ ਹਲਕਾ ਲੁਧਿਆਣਾ ਨੂੰ ਲੁਧਿਆਣਾ ਦੇ ਨਾਲ-ਨਾਲ ਅੰਮਿ੍ਰਤਸਰ ਲੋਕ ਸਭਾ ਹਲਕੇ ਦਾ ਇੰਚਾਰਜ ਲਗਾਉਣ ’ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪੰਜਾਬ ਸ਼ੋਸਲ ਮੀਡੀਆ ਸੈੱਲ ਦੀ ਕਮਾਂਡ ਵੀ ਸ. ਕਮਲਜੀਤ ਸਿੰਘ ਬਰਾੜ ਦੇ ਹੱਥ ਦੇਣ ’ਤੇ ਵੀ ਉਹਨਾਂ ਦੇ ਚਾਹੁਣ ਵਾਲਿਆਂ ਵੱਲੋਂ ਕਾਂਗਰਸ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਨਗਰ ਕੌਂਸਲ ਬਾਘਾਪੁਰਾਣਾ ਦੀ ਪ੍ਰਧਾਨ ਅਨੂੰ ਮਿੱਤਲ , ਮੀਤ ਪ੍ਰਧਾਨ ਜਗਸੀਰ ਗਰਗ ਅਤੇ ਸੀਨੀਅਰ ਆਗੂ ਬਿੱਟੂ ਮਿੱਤਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਹ ਕਾਂਗਰਸ ਪਾਰਟੀ ਹੀ ਹੈ ਜੋ ਮਿਹਨਤੀ ਵਰਕਰਾਂ ਨੂੰ ਹਮੇਸ਼ਾ ਵੱਡੀਆਂ ਜ਼ਿੰਮੇਵਾਰੀਆਂ ਨਾਲ ਨਿਵਾਜਦੀ ਹੈ।