‘ਮਹਿਲਾ ਸ਼ਕਤੀ ਪ੍ਰੌਜੈਕਟ’ ਦੇ ਲਾਂਚ ਹੋਣ ਨਾਲ ਮਹਿਲਾ ਵਰਕਰਾਂ ਆਪਣੇ ਸੁਝਾਅ ਅਤੇ ਮੁਸ਼ਕਿਲਾਂ ਨੂੰ ਸਿੱਧਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਧਿਆਨ ਵਿਚ ਲਿਆਉਣ ਦੇ ਹੋਈਆਂ ਸਮਰੱਥ

ਚੰਡੀਗੜ੍ਹ,30 ਜੂਨ (ਪੱਤਰ ਪਰੇੇਰਕ): ਕਾਂਗਰਸ ਦੀਆਂ ਮਹਿਲਾ ਕਾਰਕੰੁਨਾਂ ਲਈ ‘ਮਹਿਲਾ ਸ਼ਕਤੀ ਪ੍ਰੌਜੈਕਟ’ ਅੱਜ ਮਹਿਲਾ ਕਾਂਗਰਸ ਰਾਸ਼ਟਰੀ ਪ੍ਧਾਨ ਸ਼੍ਰੀਮਤੀ ਸ਼ੁਸਮੀਤਾ ਦੇਵ ਦੇ ਨਿਰਦੇਸ਼ਾਂ ਅਨੁਸਾਰ ਅਤੇ ਪੰਜਾਬ ਦੀ ਪ੍ਧਾਨ ਮੈੈਡਮ ਮਮਤਾ ਦੱਤਾ ਦੀ ਅਗਵਾਈ ਹੇਠ ਰਾਹੁਲ ਗਾਂਧੀ ਅਤੇ ਮਹਿਲਾ ਕਾਂਗਰਸ ਰਾਸ਼ਟਰੀ ਪ੍ਧਾਨ ਸ਼੍ਰੀਮਤੀ ਸ਼ੁਸਮੀਤਾ ਦੇਵ ਦੇ ਨਿਰਦੇਸ਼ਾਂ ਅਨੁਸਾਰ ਚੰਡੀਗੜ੍ਹ ਵਿਖੇ ਇਕ ਮੀਟਿੰਗ ਦੌਰਾਨ ਲਾਂਚ ਕੀਤਾ ਗਿਆ । ਪ੍ਰੌਜੈਕਟ ਲਾਂਚ ਕਰਨ ਮੌਕੇ  ਮੈੈਡਮ ਮਮਤਾ ਦੱਤਾ ਨੇ ਆਖਿਆ ਕਿ ਇਸ ਪ੍ਰੌਜਕੈਟ ਰਾਹੀਂ ਕਾਂਗਰਸ ਦੀਆਂ ਮਹਿਲਾ ਵਰਕਰਾਂ ਆਪਣੇ ਸੁਝਾਅ ਅਤੇ ਮੁਸ਼ਕਿਲਾਂ ਨੂੰ ਸਿੱਧਾ ਪਾਰਟੀ  ਪ੍ਰਧਾਨ ਰਾਹੁਲ ਗਾਂਧੀ ਦੇ ਧਿਆਨ ਵਿਚ ਲਿਆਉਣ ਦੇ ਸਮਰੱਥ ਹੋਈਆਂ ਹਨ । ਅੱਜ ਦੀ ਮੀਟਿੰਗ ਵਿਚ ਜਿਲਾ ਪ੍ਧਾਨਾਂ,ਬਲਾਕ ਪ੍ਧਾਨਾਂ,ਅਤੇ ਹੋਰ ਅਹੁਦੇਦਾਰਾਂ ਨੂੰ ਬੁਲਾਇਆ ਗਿਆ ਸੀ। ਇਸ ਮੌਕੇ ਵਿਧਾਇਕ ਫਿਰੋਜ਼ਪੁਰ ਸਤਿਕਾਰ ਕੌਰ , ਵੀਰਪਾਲ ਕੌਰ ਜੌਹਲ ਜਿਲਾ ਪ੍ਧਾਨ ਮੋਗਾ,ਰੀਮਾ ਰਾਣੀ ਬਲਾਕ ਪ੍ਧਾਨ ਮੋਗਾ, ਰਜਿੰਦਰ  ਕੌਰ ਬਲਾਕ ਪ੍ਧਾਨ ਅਜੀਤਵਾਲ, ਹਰਜੀਤ ਕੌਰ ਜਰਨਲ ਸੈਕਟਰੀ ਜਿਲਾ ਮੋਗਾ,ਯੂਥ  ਕਾਂਗਰਸ ਦੇ ਮੈੈਡਮ ਪੂਨਮ ਕਾਂਗੜ ਜਿਲਾ ਸਗਰੂਰ, ਤੇਜਪਾਲ ਕੌਰ ਬਲਾਕ ਪ੍ਧਾਨ ਬਾਘਾ ਪੁਰਾਣਾ,ਸੁਖਦੀਪ ਕੌਰ ਬਲਾਕ ਪ੍ਧਾਨ ਸਮਾਲਸਰ ਵਾਂਦਰ ,ਸੁਖਵਿੰਦਰ ਕੌਰ ਬਲਾਕ ਪ੍ਧਾਨ ਨਿਹਾਲ ਸਿੰਘ ਵਾਲਾ ,ਅਮਨਦੀਪ ਕੌਰ ਬਲਾਕ ਪ੍ਧਾਨ ਬਾਘਾ ਪੁਰਾਣਾ ਦਿਹਾਤੀ ਅਤੇ ਹੋਰ ਕਾਂਗਰਸੀ ਵਰਕਰਾਂ ਹਾਜ਼ਰ ਸਨ।