‘ਮਰੋ ਜਾਂ ਵਿਰੋਧ ਕਰੋ’ ਲੋਕ ਲਹਿਰ ਨੂੰ ਮਿਲ ਰਿਹਾ ਭਰਵਾ ਹੁੰਗਾਰਾ

ਕੋਟ ਈਸੇ ਖਾਂ, 28 ਜੂਨ (ਖੇਤਪਾਲ ਸਿੰਘ) -ਪਿਛਲੇ ਦਿਨੀਂ ਪੰਜਾਬ ਵਿੱਚ ਨਸ਼ਿਆ ਦੀ ਓਵਰਡੋਜ਼ ਨਾਲ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਵਿੱਚ ਹੋਏ ਵਾਧੇ ਨੇ ਪੰਜਾਬ ਹਿਤੈਸ਼ੀ ਲੋਕਾਂ ਨੂੰ ਝੰਜੋੜਿਆ ਉਹਨਾਂ ਦੀ ਜਮੀਰ ਨੂੰ ਹਲੂਣਾ ਦਿੱਤਾ ਕਿ ਮਰਨ ਵਾਲੇ ਆਪਣੇ ਹੀ ਹਨ । ਕੁਝ ਜਾਗਰੂਕ ਵੀਰਾਂ ਨੇ ਮਿਲਕੇ ਇੱਕ ਸਾਂਝਾ ਮੰਚ ਤਿਆਰ ਕੀਤਾ, ਜਿਸ ਨੂੰ ਨਾਮ ਦਿੱਤਾ ਗਿਆ ‘ਮਰੋ ਜਾਂ ਵਿਰੋਧ ਕਰੋ‘ । ਇਸ ਨਾਮ ਦੇ ਸ਼ੋਸਲ ਮੀਡੀਆ ਫੇਸ਼ਬੁੱਕ ਗਰੁੱਪ ਤੇ ਪੇਜ਼ ਤਿਆਰ ਹਨ, ਹਰੇਕ ਪੰਜਾਬ ਵਾਸੀ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ ਕਿ ਉਹ ਇਸ ਦਾ ਹਿੱਸਾ ਬਣਨ ਅਤੇ ਇੱਕ ਤੋਂ ਸੱਤ ਜੁਲਾਈ ਤੱਕ ਇੱਕ ਹਫਤਾ ਵਿਰੋਧ ਦਰਜ ਕਰਾਉਣ । ਪੰਜਾਬ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਵੱਲੋਂ ਵੀ ਸਲੋਗਨ ‘ਮਰੋ ਜਾਂ ਵਿਰੋਧ ਕਰੋ‘ ਨੂੰ ਆਪਣੇ-ਆਪਣੇ ਤੌਰ ਤੇ ਵੱਧ ਤੋਂ ਵੱਧ ਪ੍ਰਚਾਰਿਆ ਪ੍ਰਸਾਰਿਆ ਜਾ ਰਿਹਾ ਹੈ । ਇਸ ਲੋਕ ਲਹਿਰ ਨਾਲ ਗਾਇਕ,ਲੇਖਕ,ਪੱਤਰਕਾਰ,ਆਮ ਲੋਕਾਂ ਦੇ ਨਾਲ-ਨਾਲ ਕੁੱਝ ਸੰਸਥਾਵਾਂ, ਰਾਜਨੀਤਕ ਲੋਕ ਵੀ ਜੁੜੇ ਹਨ ਤੇ ਜੁੜਨ ਦਾ ਮਨ ਬਣਾ ਰਹੇ ਹਨ , ਕਿਉਂਕਿ ਲੋਕ ਲਹਿਰਾਂ ਨੂੰ ਰੋਕਣ ਵਾਸਤੇ ਸਿਆਸੀ ਲੀਡਰ ਲੋਕ ਲਹਿਰਾਂ ਦਾ ਹਿੱਸਾ ਬਣ ਲੋਕ ਲਹਿਰਾਂ ਨੂੰ ਆਪਣੇ ਹੱਥਾ ਵਿੱਚ ਲੈ ਲੈਂਦੇ ਹਨ, ਇਸ ਤੋਂ ਬਚਣ ਵਾਸਤੇ ਰੂਪਰੇਖਾ ਤਿਆਰ ਕਰਤਾ ਲੌਬੀ ਨੇ ਸ਼ਪਸਟ ਕੀਤਾ ਹੈ ਕਿ ਇਸ ਲੋਕ ਲਹਿਰ ਨੂੰ ਕੋਈ ਵੀ ਵਿਅਕਤੀ,ਸੰਸਥਾ ਜਾਂ ਲੀਡਰ ਆਪਣੇ ਨਾਮ ਨਾਲ ਨਹੀ ਪਰਚਾਰੇਗਾ । ਹਰ ਤਰ੍ਹਾਂ ਦੇ ਮੀਡੀਆ ਕਰਮੀਆਂ ਨੂੰ ਬੇਨਤੀ ਹੈ ਕਿ ਇਸ ਲੋਕ ਲਹਿਰ ਨੂੰ ਕਿਸੇ ਵਿਅਕਤੀ,ਸੰਸਥਾ ਜਾਂ ਲੀਡਰ ਦੇ ਨਾਮ ਨਾਲ ਪ੍ਰਕਾਸ਼ਿਤ ਨਾ ਕਰਨ ਸਿਰਫ਼ ‘ਮਰੋ ਜਾਂ ਵਿਰੋਧ ਕਰੋ‘ ਲੋਕ ਲਹਿਰ ਦੇ ਨਾਮ ਨਾਲ’ਤੇ ਹੀ ਖ਼ਬਰਾਂ ਲਾਈਆਂ ਜਾਣ । ਇਸ ਮੁਹਿੰਮ ਤਹਿਤ 29 ਜੂਨ ਨੂੰ ਚੰਡੀਗੜ੍ਹ ਦੇ ਸੈਕਟਰ 17 ਵਿਚ ਨੀਲਮ ਥੀਏਟਰ ਦੇ ਸਾਹਮਣੇ ਠੀਕ 5 ਵਜੇ ਸ਼ਾਮ ਨੂੰ ਪਹੁੰਚੋ ਲੋਕਾਂ ਨੂੰ ਕਾਲੇ ਹਫਤੇ ਦਾ ਸੁਨੇਹਾ ਦੇਣ ਲਈ ਪਹੰੁਚਣ ਵਾਸਤੇ ਅਪੀਲ ਕੀਤੀ ਗਈ ਹੈ। ਮੁੱਢਲੀ ਲੌਬੀ ਵੱਲੋਂ ਸਭ ਨੂੰ ਆਪੀਲ ਕੀਤੀ ਗਈ ਹੈ ਕਿ ਇਸ ਲੋਕ ਲਹਿਰ ਦਾ ਹਿੱਸਾ ਬਣੋ, ਇਹ ਲੜਾਈ ਸਾਰੇ ਪੰਜਾਬ ਦੀ ਨਹੀਂ ਬਲਕਿ ਪੂਰੇ ਭਾਰਤ ਵਾਸੀਆਂ ਦੀ ਸਾਂਝੀ ਲੜਾਈ ਹੈ । ਇਸ ਵਾਸਤੇ ਰਾਜਨੀਤਕ ਪਾਰਟੀਆਂ ਦੇ ਨਾਲ-ਨਾਲ ਜਾਤਪਾਤ ਤੇ ਧਰਮਾਂ ਤੋਂ ਉਪਰ ਉੱਠਕੇ ਇਸਦਾ ਖੁੱਦ ਹਿੱਸਾ ਬਣੋ ਤੇ ਹੋਰਨਾਂ ਨੂੰ ਪਰੇਰਨਾ ਦਿਉ ।


