ਦਵਿੰਦਰ ਸਿੰਘ ਘੋਲੀਆ ਯੂਥ ਕਾਂਗਰਸ ਦਾ ਜਨਰਲ ਸਕੱਤਰ ਨਿਯੁਕਤ

ਮੋਗਾ,27 ਜੂਨ (ਜਸ਼ਨ)-ਅੱਜ ਪਿੰਡ ਘੋਲੀਆ ਕਲਾਂ ਵਿਖੇ ਯੂਥ ਕਾਂਗਰਸ ਦੀ ਵਿਸ਼ੇਸ਼ ਮੀਟਿੰਗ ਦੌਰਾਨ ਯੂਥ ਕਾਂਗਰਸ ਦੇ ਪ੍ਰਧਾਨ ਗੁਰਦੀਪ ਸਿੰਘ ਬਰਾੜ ਵੱਲੋਂ ਦਵਿੰਦਰ ਸਿੰਘ ਘੋਲੀਆ ਨੂੰ ਯੂਥ ਕਾਂਗਰਸ ਪ੍ਰਤੀ ਨਿਭਾਈਆਂ ਸੇਵਾਵਾਂ ਦੇ ਮੱਦੇਨਜ਼ਰ ਯੂਥ ਕਾਂਗਰਸ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦਵਿੰਦਰ ਸਿੰਘ ਘੋਲੀਆ ਨੇ ਸੂਬਾ ਕਾਂਗਰਸ ਦੇ ਮੁੱਖ ਬੁਲਾਰੇ ਸ.ਕਮਲਜੀਤ ਸਿੰਘ ਬਰਾੜ, ਸਰਬਜੀਤ ਕੌਰ ਬਰਾੜ ਅਤੇ ਸ.ਗੁਰਦੀਪ ਸਿੰਘ ਬਰਾੜ(ਪ੍ਰਧਾਨ ਯੂਥ ਕਾਂਗਰਸ ) ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਆਖਿਆ ਕਿ ਉਹ  ਮਿਲੀ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।