ਵਿਸਵ ਪ੍ਰਸਿੱਧ ਪੰਜਾਬੀ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ 100ਵਾਂ ਜਨਮ ਦਿਨ ਮੋਗਾ ਦੇ ਪਿੰਡ ਢੁੱਡੀਕੇ ’ਚ ਮਨਾਇਆ

ਢੁੱਡੀਕੇ(ਮੋਗਾ) 27 ਜੂਨ(ਪੱਤਰ ਪਰੇਰਕ): ਸਿਰਮੌਰ ਲੇਖਕ ਤੇ ਪੰਜਾਬੀ ਨਾਵਲ ਪਿਤਾਮਾ ਜਸਵੰਤ ਸਿੰਘ ਕੰਵਲ ਦੇ 100ਵੇਂ ਜਨਮ ਦਿਨ ਉਤਸਵ ਮੌਕੇ ਪੰਜਾਬੀ ਲੇਖਕਾਂ, ਪਾਠਕਾਂ, ਦੇਸ ਬਦੇਸ ਤੋਂ ਆਏ ਕਦਰਦਾਨਾਂ ਦੇ ਭਾਰੀ ਇਕੱਠ ਨੇ ਮਤਾ ਪਾਸ ਕੀਤਾ ਹੈ ਕਿ ਦੇਸ ਦੀਆਂ ਸਮੂਹ ਖੇਤਰੀ ਭਾਸਾਵਾਂ ਚੋਂ ਸਭ ਤੋਂ ਵੱਡੀ ਉਮਰ ਦੇ ਸਰਬਾਂਗੀ ਲੇਖਕ ਜਸਵੰਤ ਸਿੰਘ ਕੰਵਲ ਜੀ ਨੂੰ ਪਦਮ ਵਿਭੂਸਨ ਦੀ ਉਪਾਧੀ ਨਾਲ ਅਲੰਕਿ੍ਰਤ ਕੀਤਾ ਜਾਵੇ। ਕੇਂਦਰੀ ਪੰਜਾਬੀ ਲੇਖਕ ਸਭਾ( ਸੇਖੋਂ),ਲੇਖਕ ਪਾਠਕ ਮੰਚ ਢੁੱਡੀਕੇ ਤੇ ਸਾਂਝੀਵਾਲ ਸਭਾ ਵੱਲੋਂ ਪਿੰਡ ਪੰਚਾਇਤ ਢੁੱਡੀਕੇ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਚ ਸਵਾਗਤੀ ਸਬਦ ਕੇਂਦਰੀ ਸਭਾ ਦੇ ਪ੍ਰਧਾਨ ਡਾ: ਤੇਜਵੰਤ ਮਾਨ ਨੇ ਬੋਲਦਿਆਂ ਕਿਹਾ ਕਿ ਸਿਰਜਣਾ ਦੀ ਪੌਣੀ ਸਦੀ ਲੰਮੀ ਯਾਤਰਾ ਕਰਕੇ ਕੰਵਲ ਨੇ ਸਰਬ ਸਮਿਆਂ ਨੂੰ ਆਪਣੀ ਲਿਖਤ ਨਾਲ ਪ੍ਰਭਾਵਤ ਕੀਤਾ ਹੈ। ਇਸ ਮੌਕੇ ਜਸਵੰਤ ਸਿੰਘ ਕੰਵਲ ਦੇ ਸਭ ਤੋਂ ਪਹਿਲਾਂ 1944 ਚ ਲਿਖੇ ਨਾਵਲ ਸੱਚ ਨੂੰ ਫਾਂਸੀ ਦਾ 100ਵਾਂ ਐਡੀਸਨ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਮੈਂਬਰ ਪਾਰਲੀਮੈਂਟ ਪ੍ਰੋ: ਸਾਧੂ ਸਿੰਘ ਫਰੀਦਕੋਟ,ਸਾਬਕਾ ਕੇਂਦਰੀ ਮੰਤਰੀ ਸ: ਬਲਵੰਤ ਸਿੰਘ ਰਾਮੂਵਾਲੀਆ, ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ,ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਗਿੱਲ, ਸਾਬਕਾ ਵਿਧਾਇਕ ਜਨਾਬ ਮੁਹੰਮਦ ਸਦੀਕ ਤੇ ਡਾ: ਤੇਜਵੰਤ ਸਿੰਘ ਮਾਨ ਨੇ ਲੋਕ ਅਰਪਨ ਕੀਤਾ। ਆਪਣੇ ਸੰਬੋਧਨ ਚ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਕੰਵਲ ਜੀ ਨੇ ਸਾਸਤਰ ਨੂੰ ਸਸਤਰ ਵਾਂਗ ਵਰਤ ਕੇ ਇਤਿਹਾ ਨੂੰ ਪ੍ਰਭਾਵਤ ਕਰਨ ਦੀ ਦਲੇਰੀ ਕੀਤੀ ਹੈ। ਉਨ੍ਹਾਂ ਪਿੰਡ ਦੇ ਸਰਪੰਚ ਬਣ ਕੇ ਢੁੱਡੀਕੇ ਨੂੰ ਲਾਲਾ ਲਾਜਪਤ ਰਾਇ ਜੀ ਜਨਮਭੂਮ ਵਜੋਂ ਕੌਮੀ ਨਕਸੇ ਤੇ ਲਿਆ ਕੇ ਪੇਂਡੂ ਵਿਕਾਸ ਲਈ ਪਿੰਡ ਚ ਕਾਲਿਜ, ਖੇਡ ਮੈਦਾਨ ਤੇ ਬੁਨਿਆਦੀ ਢਾਂਚਾ ਵਿਕਾਸ ਕੀਤਾ। ਮੰਚ ਸੰਚਾਲਨ ਡਾ: ਸੁਮੇਲ ਸਿੰਘ ਸਿੱਧੂ ਨੇ ਬੜੇ ਜੀਵੰਤ ਅੰਦਾਜ ਚ ਕੀਤਾ। ਸਮਾਗਮ ਨੂੰ ਪੀ ਟੀ ਸੀ ਚੈਨਲ ਨੇ ਨਾਲੋ ਨਾਲ ਵਿਖਾਇਆ। ਪ੍ਰਬੰਧਕਾਂ ਨੇ ਚੈਨਲ ਦੇ ਪ੍ਰਬੰਧਕਾਂ ਦੀ ਇਸ ਕੰਮ ਲਈ ਸਲਾਘਾ ਕੀਤੀ ਜਿਸ ਨੇ ਇੱਕ ਲੋਕ ਪੱਖੀ ਲੇਖਕ ਦੇ 100ਵੇਂ ਜਨਮ ਦਿਨ ਨੂੰ ਵਿਸਵ ਭਰ ਚ ਵਿਖਾਇਆ । ਸੰਬੋਧਨ ਕਰਦਿਆਂ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾ: ਸੁਰਜੀਤ ਪਾਤਰ ਨੇ ਕਿਹਾ ਕਿ ਸ: ਜਸਵੰਤ ਸਿੰਘ ਕੰਵਲ ਨੇ ਹਮੇਸਾਂ ਸਮੇਂ ਦੀ ਵਾਗ ਫੜੀ ਹੈ ਅਤੇ ਵਿਰਸੇ ਤੋਂ ਵਰਤਮਾਨ ਨੂੰ ਅਗਵਾਈ ਲੈਣ ਦੀ ਪ੍ਰੇਰਨਾ ਦਿੱਤੀ ਹੈ। ਉਨ੍ਹਾਂ ਕਲਮਕਾਰਾਂ ਗਾਇਕਾਂ ਤੇ ਹਰ ਖੇਤਰ ਦੇ ਕਲਾਕਾਰਾਂ ਨੂੰ ਨਸਅਿਾਂ ਦਾ ਹੜ੍ਹ ਰੋਕਣ ਲਈ ਕਵਿਤਾ ਰਾਹੀਂ ਪ੍ਰੇਰਨਾ ਦਿੱਤੀ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਕੰਵਲ ਨੂੰ ਲੇਖਕਾਂ ਦਾ ਲੇਖਕ ਕਿਹਾ ਤੇ ਉਨ੍ਹਾਂ ਦਾ ਕਾਵਿ ਚਿਤਰ ਪੜ੍ਹਿਆ। ਮੈਂਬਰ ਪਾਰਲੀਮੈਂਟ ਪ੍ਰੋ: ਸਾਧੂ ਸਿੰਘ ਫਰੀਦਕੋਟ ਨੇ ਸ: ਜਸਵੰਤ ਸਿੰਘ ਕੰਵਲ ਨੂੰ ਲੋਕ ਮਨਾਂ ਦਾ ਬਾਦਸ਼ਾਹ ਕਿਹਾ। ਸਾਬਕਾ ਕੇਂਦਰੀ ਮੰਤਰੀ ਸ: ਬਲਵੰਤ ਸਿੰਘ ਰਾਮੂਵਾਲੀਆ ਨੇ ਚਾਚਾ ਜਸਵੰਤ ਸਿੰਘ ਕੰਵਲ ਤੇ ਆਪਣੇ ਬਾਪ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੀ ਦੋਸਤੀ ਦੇ ਹਵਾਲੇ ਨਾਲ ਕੁਝ ਯਾਦਾਂ ਸਾਂਝੀਆਂ ਕੀਤੀਆਂ। ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕੰਵਲ ਜੀ ਨੂੰ ਪ੍ਰੇਰਕ ਸਕਤੀ ਕਿਹਾ। ਡਾ: ਪਰਮਜੀਤ ਸਿੰਘ ਰੋਮਾਣਾ ਸਾਬਕਾ ਡਾਇਰੈਕਟਰ, ਖੇਤਰੀ ਕੇਂਦਰ ਬਠਿੰਡਾ(ਪੰਜਾਬੀ ਯੂਨੀਵਰਸਿਟੀ ਪਟਿਆਲਾ )ਨੇ ਜਸਵੰਤ ਸਿੰਘ ਕੰਵਲ ਦੀ ਧਰਤੀਮੁਖਤਾ ਦੀ ਸਲਾਘਾ ਕੀਤੀ। ਸਾਬਕਾ ਖੇਤੀ ਮੰਤਰੀ ਪੰਜਾਬ ਜਥੇਦਾਰ ਤੋਤਾ ਸਿੰਘ ਨੇ ਜਸਵੰਤ ਸਿੰਘ ਕੰਵਲ ਨੂੰ ਪੰਜਾਬ ਦੀ ਨਬਜ ਜਾਨਣਹਾਰਾ ਲਿਖਾਰੀ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਕੰਵਲ ਜੀ ਦੀਆਂ ਸਲਾਹਾਂ ਕੇਂਦਰ ਸਰਕਾਰ ਤੇ ਨੌਜਵਾਨ ਮੰਨ ਲੈਂਦੇ ਤਾਂ ਪੰਜਾਬ ਦਾ ਏਨਾ ਘਾਣ ਨਾ ਹੁੰਦਾ। ਉਨ੍ਹਾਂ ਕਿਹਾ ਕਿ ਉਹ ਆਪਣੀ ਪਾਰਟੀ ਅਕਾਲੀ ਦਲ ਵੱਲੋਂ ਵੀ ਕੰਵਲ ਜੀ ਲਈ ਪਦਮ ਵਿਭੂਸਨ ਦੀ ਮੰਗ ਤੇ ਪੈਰਵੀ ਕਰਨਗੇ। ਸਾਬਕਾ ਵਿਧਾਇਕ ਜਨਾਬ ਮੁਹੰਮਦ ਸਦੀਕ ਨੇ ਕਿਹਾ ਕੰਵਲ ਜੀ ਦੇ ਨਾਵਲ ਪੂਰਮਾਸੀ ਨੂੰ ਪੜ੍ਹ ਕੇ ਮੈਨੂੰ ਸਾਹਿੱਤ ਪੜ੍ਹਨ ਦੀ ਚੇਟਕ ਲੱਗੀ। ਉਨ੍ਹਾਂ ਕਿਹਾ ਕਿ ਬਤੌਰ ਲੋਕ ਗਾਇਕ ਢੁੱਡੀਕੇ ਮੇਰੀ ਜਨਮ ਭੂਮੀ ਹੈ ਤੇ ਕੰਵਲ ਜੀ ਮੇਰੇ ਬਾਬਲ ਹਨ ਜਿੰਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸਾਸਤਰੀ ਨੂੰ ਢੁੱਡੀਕੇ ਆਉਣ ਤੇ ਗਾਉਣ ਲਈ ਮੈਨੂੰ ਪਹਿਲੀ ਵਾਰ 1964 ਚ ਬੁਲਾਇਆ। ਸ: ਜਸਵੰਤ ਸਿੰਘ ਦੇ ਨਿਕਟਵਰਤੀ ਸੱਜਣ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਨੇ ਕੰਵਲ ਜੀ ਦੀ ਪਸੰਦ ਹੀਰ ਵਾਰਿਸ ਸਾਹ ਤੇ ਸੁਲਤਾਨ ਬਾਹੂ ਦੇ ਬੋਲ ਗਾ ਕੇ ਸੁਣਾਏ । ਸੀਨੀਅਰ ਪੱਤਰਕਾਰ ਐੱਸ ਪੀ ਸਿੰਘ ਦਲੀਲਬਾਜ,ਭਾਸ਼ਾ ਵਿਭਾਗ ਦੀ ਡਾਇਰੈਕਟਰ ਗੁਰਸਰਨ ਕੌਰ,ਮੋਹਨ ਸਿੰਘ ਫਾਉਂਡੇਸਨ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ,ਡਾ: ਜਸਵਿੰਦਰ ਸਰਮਾ, ਰਾਗ ਮੈਗਜੀਨ ਦੇ ਸੰਪਾਦਕ ਅਜਮੇਰ ਸਿੱਧੂ ਨਵਾਂ ਸਹਿਰ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ,ਨਰਿੰਦਰ ਸ਼ਰਮਾ,ਗੁਰਚਰਨ ਢੁੱਡੀਕੇ, ਪਵਨ ਹਰਚੰਦਪੁਰੀ ਤੇ ਕਈ ਹੋਰ ਪ੍ਰਸਿੱਧ ਹਸਤੀਆਂ ਨੇ ਸੰਬੋਧਨ ਕੀਤਾ। ਸਮੂਹ ਸੰਗਤ ਨੇ ਸ: ਜਸਵੰਤ ਸਿੰਘ ਕੰਵਲ ਜੀ ਦੇ ਸਪੁੱਤਰ ਸਰਬਜੀਤ ਸਿੰਘ ਤੇ ਪਰਿਵਾਰ ਦੀ ਪਰਸੰਸਾ ਕੀਤੀ ਜਿੰਨ੍ਹਾਂ ਨੇ ਸੇਵਾ ਸੰਭਾਲ ਕਰਕੇ ਸਾਡਾ ਹਰਮਨ ਪਿਆਰਾ ਲੇਖਕ ਸੰਭਾਲਿਆ ਹੈ। ਇਸ ਮੌਕੇ ਉੱਘੇ ਲੇਖਕ ਜਨਾਬ ਸਰਦਾਰ ਪੰਛੀ,ਕੇ ਐੱਲ ਗਰਗ,ਡਾ:ਗੁਰਇਕਬਾਲ ਸਿੰਘ, ਡਾ: ਨਰਵਿੰਦਰ ਸਿੰਘ ਕੌਸਲ, ਹਰਭਜਨ ਸਿੰਘ ਬਾਜਵਾ ਬਟਾਲਾ, ਹਰਪਾਲ ਸਿੰਘ ਨਾਗਰਾ, ਅਮਰ ਘੋਲੀਆ, ਡਾ: ਕੁਲਦੀਪ ਸਿੰਘ ਪੰਜਾਬੀ ਯੂਨੀਵਰਸਿਟੀ,ਮਹਿੰਦਰ ਸਾਥੀ,ਰਾਜ ਕੁਮਾਰ ਗਰਗ, ਅਮਰਜੀਤ ਕੰਵਰ, ਕੁਲਵਿੰਦਰ ਕੰਗ,ਪ੍ਰਭਜੋਤ ਸੋਹੀ,ਰਾਜਦੀਪ ਤੂਰ, ਮੁਰੀਦ ਸੰਧੂ, ਗੁਲਜਾਰ ਸਿੰਘ ਸੌਂਕੀ, ਕੇ ਸਾਧੂ ਸਿੰਘ, ਡਾ: ਅਰਵਿੰਦਰ ਕੌਰ ਕਾਕੜਾ,ਡਾ: ਭਗਵੰਤ ਸਿੰਘ ਸੰਪਾਦਕ,ਜਾਗੋ, ਡਾ: ਕੰਵਲ ਭੱਲਾ,ਰਾਜਿੰਦਰ ਪ੍ਰਦੇਸੀ ਜਲੰਧਰ,ਬਲਦੇਵ ਸਿੰਘ ਰੰਧਾਵਾ ਗੁਰਦਾਸਪੁਰ,ਮਨਜਿੰਦਰ ਧਨੋਆ, ਤ੍ਰੈਲੋਚਨ ਲੋਚੀ, ਪ੍ਰੋ: ਸੰਧੂ ਵਰਿਆਣਵੀ,ਹਰਪ੍ਰੀਤ ਸਿੰਘ ਕਾਹਲੋਂ,ਕਰਤਾਰ ਠੁੱਲੀਵਾਲੀਆ ,ਜੰਗ ਸਿੰਘ ਫੱਟੜ, ਮੇਘਾ ਸਿੰਘ ਸੇਰਗਿੱਲ, ਹਮੀਰ ਸਿੰਘ ਸਹਾਇਕ ਸੰਪਾਦਕ ਪੰਜਾਬੀ ਟਿ੍ਰਬਿਊਨ ,ਜਸਵਿੰਦਰ ਸਿੰਘ ,ਸੰਪੂਰਨ ਟੱਲੇਵਾਲੀਆ, ਪਰਮਜੀਤ ਸਿੰਘ ਮਾਨ ਬਰਨਾਲਾ,ਸਮਸੇਰ ਸਿੰਘ ਗਾਲਿਬ, ਭਗਵਾਨ ਢਿੱਲੋਂ, ਕੰਵਲਜੀਤ ਸਿੰਘ ਸੰਕਰ, ਸੁਮੀਤ ਗੁਲਾਟੀ, ਗੁਰਚਰਨ ਕੌਰ ਕੋਚਰ,ਬੇਅੰਤ ਕੌਰ ਗਿੱਲ ਮੋਗਾ,ਪਰਮਜੀਤ ਕੌਰ ਮਹਿਕ, ਸਤੀਸ ਸੋਨੀ ਠੁਕਰਾਲ,ਕੁਲਵਿੰਦਰ ਕੌਰ ਕਿਰਨ, ਅਮਰਜੀਤ ਕੌਰ ਹਿਰਦੇ,ਪਰਸ਼ੋਤਮ ਪੱਤੋ, ਬੀਬਾ ਕੁਲਵੰਤ,ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸਨ ਦੇ ਪ੍ਰਤੀਮੰਡਲ ਚੋਂ ਮਨਿੰਦਰ ਸਿੰਘ ਥਿੰਦ,ਗੁਰਨਾਮ ਸਿੰਘ ਧਾਲੀਵਾਲ ,ਸ: ਸੇਖੋਂ ਸਾਮਿਲ ਹੋਏ। ਢੁੱਡੀਕੇ ਪਿੰਡ ਦੇ ਸਰਪੰਚ ਸ: ਜਗਜੀਤ ਸਿੰਘ ਗੈਰੀ ਤੇ ਪਵਨ ਹਰਚੰਦਪੁਰੀ ਨੇ ਸਮੂਹ ਸੰਸਥਾਵਾਂ, ਸੰਚਾਰ ਮਾਧਿਅਮਾਂ ਤੇ ਲੇਖਕਾਂ, ਬੁੱਧੀਜੀਵੀਆਂ ਤੇ ਪਿੰਡ ਵਾਸੀਆਂ ਤੋਂ ਇਲਾਵਾ ਦੇਸ ਵਿਦੇਸ਼ ਤੋਂ ਆਏ ਕੰਵਲ ਪ੍ਰੇਮੀਆਂ ਦਾ ਸਮਾਗਮ ਚ ਸਾਮਿਲ ਹੋਣ ਲ


