ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਵਿੱਚ ਕਾਂਗਰਸੀਆਂ ਨੇ ਫੂਕਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ

ਨੱਥੂਵਾਲਾ ਗਰਬੀ , 20 ਜੂਨ (ਜਸ਼ਨ)-ਸਥਾਨਕ ਕਸਬੇ ਨੱਥੂਵਾਲਾ ਗਰਬੀ ਵਿੱਚ ਬਾਘਾਪੁਰਾਣਾ ਹਲਕੇ ਦੇ ਵਿਧਾਇਕ ਸ: ਦਰਸ਼ਨ ਸਿੰਘ ਬਰਾੜ ਦੀ ਅਗਵਾਈ ਵਿੱਚ ਕੱਲ ਇਲਾਕੇ ਦੇ ਕਾਂਗਰਸੀ ਲੀਡਰਾਂ ਅਤੇ ਭਾਰੀ ਗਿਣਤੀ ਵਿੱਚ ਇਕੱਤਰ ਕਾਂਗਰਸੀ ਵਰਕਰਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਪੁਤਲਾ ਪੁਲਿਸ ਚੌਕੀ ਵਾਲੇ ਚੌਂਕ ਵਿੱਚ ਫੂਕਿਆ ਅਤੇ ਭਾਰੀ ਨਾਅਰੇਬਾਜ਼ੀ ਕੀਤੀ।ਇਸ ਮੌਕੇ ਤੇ ਇਕੱਤਰ ਵਰਕਰਾਂ ਨਾਲ ਗੱਲ ਕਰਦੇ ਹੋਏ ਸੀਨੀਅਰ ਕਾਂਗਰਸੀ ਲੀਡਰ ਬਾਬਾ ਜਗਸੀਰ ਸਿੰਘ ਕਾਲੇਕੇ ਨੇ ਕਿਹਾ ਕਿ ਦੇਸ਼ ਦਾ ਕਿਸਾਨ ਕੇਦਰ ਸਰਕਾਰ ਦੀਆਂ ਗਲਤ ਨੀਤੀਆਂ ਦਾ ਸ਼ਿਕਾਰ ਹੋ ਕੇ ਖੁਦਕਸ਼ੀਆਂ ਦੇ ਰਾਹ ਪਿਆ ਹੋਇਆ ਹੈ ਪਰ ਦੇਸ਼ ਦਾ ਪਧਾਨ ਮੰਤਰੀ ਯੋਗਾ ਕਰਦਾ ਫਿਰਦਾ ਹੈ।ਉਸ ਨੂੰ ਦੇਸ਼ਵਾਸੀਆ ਦੀ ਕੋਈ ਫਿਕਰ ਨਹੀ ਹੈ।ਇਸ ਸਮੇ ਗੱਲ ਕਰਦੇ ਹੋਏ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਮੇ ਕੌਮਤਰੀ ਮਾਰਕੀਟ ਵਿੱਚੋਂ ਮਹਿੰਗੇ ਭਾਅ  ਦਾ ਡੀਜਲ ਖਰੀਦ ਕੇ ਦੇਸ਼ ਵਾਸੀਆ ਨੂੰ ਸਸਤੇ ਭਾਅ ਵੇਚਿਆ ਗਿਆ ਸੀ ਉਸ ਸਮੇ ਕੱਚੇ ਤੇਲ ਦਾ ਰੇਟ 104 ਰੁਪਏ ਪ੍ਰਤਿ ਬੈਰਲ ਸੀ ਪਰ ਦੇਸ਼ ਵਿੱਚ ਡੀਜਲ 41 ਰੁਪਏ ਸੀ ਜਦੋਂ ਕਿ ਹੁਣ ਕੱਚੇ ਤੇਲ ਦੀ ਕੀਮਤ 67.50 ਰੁਪਏ ਪ੍ਰਤਿ ਬੈਰਲ ਹੈ ਪਰ ਡੀਜਲ ਦੀ ਕੀਮਤ 69 ਰੁਪਏ ਪ੍ਰਤਿ ਲੀਟਰ ਹੈ ਜੋ ਕਿ ਦੇਸ਼ ਵਾਸੀਆ ਨਾਲ ਸਰਾਸਰ ਧੱਕੇਸ਼ਾਹੀ ਹੈ ਉਨਾ੍ਹ ਕਿਹਾ ਕਿ ਮੋਦੀ ਸਰਕਾਰ ਸਸਤੇ ਭਾਅ ਕੱਚਾ ਤੇਲ ਖਰੀਦ ਕੇ ਮਹਿੰਗੇ ਭਾਅ  ਡੀਜਲ ਵੇਚ ਰਹੀ ਹੈ।ਜੋ ਸਿੱਧਾ ਭਿ੍ਰਸ਼ਟਾਚਾਰ ਨੂੰ ਹੱਲਾਸ਼ੇਰੀ ਦੇਣਾ ਹੈ।ਅੱਗੇ ਗੱਲ ਕਰਦੇ ਹੋਏ ਉਨਾ੍ਹ ਕਿਹਾ ਕਿ ਮੋਦੀ ਸਰਕਾਰ ਪਟਰੌਲ  ਡੀਜਲ ਨੂੰ ਜੀ.ਐਸ.ਟੀ.ਅਧੀਨ ਨਹੀ ਲੈਆਉਣਾ ਚਾਹੁੰਦੀ ਕਿਉਕਿ ਇਸ ਨਾਲ ਪਟਰੌਲੀਅਮ ਪਦਾਰਥਾਂ ਦੇ ਰੇਟ ਕਾਫੀ ਘੱਟ ਜਾਣਗੇ। ਉਨਾ੍ਹ ਕਿਹਾ ਕਿ ਸਰਕਾਰ ਨਾਮੀ ਕੰਪਨੀਆਂ ਨੂੰ ਫਾਇਦਾ ਇਸ ਲਈ ਦੇ ਰਹੀ ਹੈ ਕਿ ਆਉਣ ਵਾਲੀਆਂ ਵੋਟਾਂ ਦੌਰਾਨ ਉਨਾ੍ਹ ਤੋਂ ਪਾਰਟੀ ਫੰਡ ਦੇ ਨਾਮ ਤੇ ਅਰਬਾਂ ਰੁਪਏ ਲੈ ਕੇ ਵੋਟਾਂ ਵਿੱਚ ਲਾਏ ਜਾਣਗੇ ਪਰ ਹੁਣ ਦੇਸ਼ ਦਾ ਵੋਟਰ ਬਹੁਤ ਸਿਆਣਾ ਹੋ ਚੁੱਕਾ ਹੈ ਅਤੇ ਝੂਠ ਦੀ ਬੁਨਿਆਦ ਤੇ  ਬਣੀ ਹੋਈ ਮੋਦੀ ਸਰਕਾਰ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾ ਵਿੱਚ ਚਲਦਾ ਕਰਨ ਲਈ ਉਤਾਵਲਾ ਹੈ।ਇਸ ਮੌਕੇ ਤੇ ਸੀਨੀਅਰ ਯੂਥ ਕਾਂਗਰਸੀ ਆਗੂ ਜਸਵੀਰ ਸਿੰਘ ਸੀਰਾ ਅਤੇ ਪੰਚ ਸਤਪਾਲ ਸਿੰਘ  ਨੇ ਆਏ ਹੋਏ ਲੀਡਰ ਸਾਹਿਬਾਨਾਂ ਦਾ ਧੰਨਵਾਦ ਕੀਤਾ ।ਇਸ ਸਮੇ ਸੁਖਦੇਵ ਸਿੰਘ ਸਾਬਕਾ ਸਰਪੰਚ,ਗੁਰਮੇਲ ਸਿੰਘ ਸਾਬਕਾ ਸਰਪੰਚ,ਗਿਆਨੀ ਭਿੰਦਰ ਸਿੰਘ,ਪੰਚ ਭਜਨ ਸਿੰਘ,ਜੱਗਾ ਬਰਾੜ,ਹੈਪੀ ਬਰਾੜ,ਜਸਪ੍ਰੀਤ ਜੱਸਾ,ਜੈਲਦਾਰ ਗੁਰਪ੍ਰੀਤ ਸਿੰਘ,ਭੋਲਾ ਸਿੰਘ ਮੈਂਬਰ ਸਹਿਕਾਰੀ ਸਭਾ,ਦਵਿੰਦਰ ਸਿੰਘ ਗਿੱਲ,ਚਰਨਜੀਤ ਸਿੰਘ ਚੰਨੀ,ਸੁਰਿੰਦਰ ਸਿੰਘ,ਸੁੱਖਾ ਲੰਗੇਆਣਾ, ਜੱਜ ਸਰਪੰਚ ਹਰੀਏਵਾਲਾ ,ਪਿ੍ਰੰਸ ਹਰੀਏਵਾਲਾ, ਨਾਇਬ ਸਿੰਘ ਮਾਹਲਾ ਕਲਾਂ,ਡਾ: ਗੁਰਪ੍ਰੀਤ ਸਿੰਘ ਮਾਹਲਾ ਖੁਰਦ, ਨੰਬਰਦਾਰ ਇਕਬਾਲ ਸਿੰਘ ਬਰਾੜ ਮਾਹਲਾ ਕਲਾਂ, ਬਲਬੀਰ ਸਿੰਘ ਮਾਹਲਾ, ਸੂਬੇਦਾਰ ਬਲਦੇਵ ਸਿੰਘ ਸੁਖਾਨੰਦ, ਸੈਕਟਰੀ ਨਾਹਰ ਸਿੰਘ, ਕੁਲਵੀਰ ਸਿੰਘ ਜੈਲਦਾਰ ਭਲੂਰ,ਬਲਦੇਵ ਸਿੰਘ ਭਲੂਰ,ਇੰਦਰਜੀਤ ਸਿੰਘ ਭਲੂਰ, ਸ਼ੇਰ ਸਿੰਘ ਛੋਟਾਘਰ, ਗੁਰਦਾਸ ਸਿੰਘ ਸਰਪੰਚ ਭਲੂਰ, ਲਾਭ ਸਿੰਘ ਸਾਬਕਾ ਪੰਚ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਾਂਗਰਸੀ ਵਰਕਰ ਹਾਜਰ ਸਨ।