"ਕੁਦਰਤ"

ਕਰ ਕੁਦਰਤ ਦਾ ਤੂੰ ਧੰਨਵਾਦ ਬੰਦੇ,
ਬਖਸ਼ੀਅਾਂ ਨਿਅਾਮਤਾਂ ਬੇਸ਼ੁਮਾਰ ਤੈਨੂੰ!
ਜੰਗਲ ਬੇਲੇ ਤੇ ਪਰਬਤੀ ਸੈਰਗਾਹਾਂ,
ਦਿਤੀਅਾਂ ਕਰਨ ਲੲੀ ਮੌਜ ਬਹਾਰ ਤੈਨੂੰ!
ਝਰਨੇ ਫੁਟਦੇ ਨਿਰਮਲ ਨੀਰ ਦੇ ਨੇ,
ਬਖਸ਼ ਦਿਤੀ ਹੈ ਗੁਲ ਗੁਲਜ਼ਾਰ ਤੈਨੂੰ!
ਹੱਥੀਂ ਕਰ ੳੁਜਾੜਾ ਤੂੰ ਅਾਪ ਰਿਹਾ ਹੈਂ,
ਨਾ ੲਿਸ ਗੱਲ ਦੀ ਸੋਚ ਵਿਚਾਰ ਤੈਨੂੰ!
ਭਾਂਤ ਭਾਂਤ ਦੇ ਦਰੱਖਤ ਤੇ ਫਲ ਬਖਸ਼ੇ,
ਕਰ ਰਹੇ ਨੇ ਸਦਾ ਸਰਸ਼ਾਰ ਤੈਨੂੰ!
ਹਰਿਅਾਲੀ ਦਿਤੀ ਹੈ ਸੁਗੰਧ ਖਿਲਾਰਦੀ ਜੋ,
ਜਿਹੜੀ ਕਰੇ ਦਿਮਾਗੋਂ ਭਰਮਾਰ ਤੈਨੂੰ!
ਛੇੜਛਾੜ ਕੇ ਕਰੇਂ ੳੁਜਾੜ ਓਹਨੂੰ,
ਦੱਦਾਹੂਰੀਅਾ ਕਰੇ ਬੀਮਾਰ ਤੈਨੂੰ!
ਜਸਵੀਰ ਸ਼ਰਮਾ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
94176-22046