ਸੜਕ ਹਾਦਸੇ ਵਿਚ ਇੱਕ ਪਰਿਵਾਰ ਦੇ 7 ਵਿਅਕਤੀਆਂ ਦੀ ਮੌਤ

ਅੰਮਿ੍ਰਤਸਰ, 18 ਜੂਨ (ਜਸ਼ਨ): ਅੱਜ ਸਵੇਰੇ ਅੰਮਿ੍ਰਤਸਰ ਦਿੱਲੀ ਹਾਈਵੇ ਤੇ ਹੋਏ ਭਿਆਨਕ ਸੜਕ ਹਾਦਸੇ ਵਿਚ ਇਕ ਬੱਚੇ ਅਤੇ ਤਿੰਨ ਔਰਤਾਂ ਸਮੇਤ ਇੱਕ ਪਰਿਵਾਰ ਦੇ 7 ਵਿਅਕਤੀਆਂ ਦੀ ਮੌਤ ਹੋ ਗਈ, ਇਹ ਪਰਿਵਾਰ ਹਰਿਆਣਾ ਜਾਂ ਦਿੱਲੀ ਦੇ ਉੱਤਮਨਗਰ ਦਾ ਵਾਸੀ ਦੱਸਿਆ ਜਾ ਰਿਹਾ ਹੈ। ਇਹ ਪਰਿਵਾਰ ਹਿਮਾਚਲ ਪ੍ਰਦੇਸ਼ ਦੇ ਟੂਰ ਉਪਰੰਤ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਵਾਪਸ ਦਿੱਲੀ ਲਈ ਰਵਾਨਾ ਹੋਇਆ, ਪਰ ਖਿਲਚੀਆਂ ਪਿੰਡ ਨੇੜੇ ਇੰਨਾ ਦੀ ਸਕਾਰਪਿਓ ਮਹਿੰਦਰਾ ਗੱਡੀ ਸੜਕ ਤੇ ਖੜੇ ਸਟੇਸ਼ਨਰੀ ਵਾਲੇ ਟਰੱਕ  ਦੇ ਪਿਛਲੇ ਪਾਸਿਓ ਟਕਰਾਉਂਦੀ ਟਰੱਕ ਹੇਠ ਜਾ ਵੜੀ। ਮਹਿੰਦਰਾ ਸਕਾਰਪਿਓ ਗੱਡੀ ਦੇ ਪਰਖਚੇ ਉੱਠ ਗਏ।ਟੱਕਰ ਏਨੀ ਭਿਆਨਕ ਸੀ ਕਿ ਨੇੜਲੇ ਲੋਕਾਂ ਵਿਚ ਹਫੜਾ ਦਫੜੀ ਮੱਚ ਗਈ। ਥੋੜੀ ਦੇਰ ਬਾਅਦ ਹਾਦਸੇ ਵਾਲੀ ਜਗਾ ਤੇ ਮਹਿੰਦਰਾ ਗੱਡੀ ਵਿਚ 7 ਲਾਸ਼ਾ ਪਈਆਂ ਦੇਖੀਆਂ ਗਈਆਂ। ਪਰ ਪਰਿਵਾਰ ਦਾ ਸਭ ਤੋਂ ਛੋਟਾ 3 ਸਾਲਾਂ ਦਾ ਬੱਚਾ ਅਜੇ ਸਹਿਕ ਰਿਹਾ ਸੀ , ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਵੀ ਖਤਰੇ ਵਿਚ ਦੱੋਸੀ ਜਾ ਰਹੀ ਹੈ। ਪੁਲਿਸ ਮੌਥੇ ਤੇ ਪਹੁੰਚ ਚੁੱਕੀ ਸੀ ਅਤੇ ਪਰਿਵਾਰ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਨ ਦੇ ਯਤਨ ਜਾਰੀ ਹਨ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ