ਅਗਰਵਾਲ ਬਿਰਾਦਰੀ ਸਮਾਜ ਵਿਚ ਫੈਲੀਆਂ ਹੋਈਆਂ ਰੂੜੀਵਾਦੀ ਰਸਮਾਂ ਅਤੇ ਕੁਰੀਤੀਆਂ ਨੂੰ ਖਤਮ ਕਰਨ ਦੇ ਲਈ ਅੱਗੇ ਆਵੇ: ਮਦਨ ਮੋਹਨ ਮਿੱਤਲ

ਮੋਗਾ 18 ਜੂਨ (ਜਸ਼ਨ): ਅਗਰਵਾਲ ਸੰਪੰਨ ਪਰਿਵਾਰ ਇਕਜੁੱਟਤਾ ਨਾਲ ਸਮਾਜ ਵਿਚ ਫੈਲੀਆਂ ਹੋਈਆਂ ਰੂੜੀਵਾਦੀ ਰਸਮਾਂ ਅਤੇ ਕੁਰੀਤੀਆਂ ਨੂੰ ਖਤਮ ਕਰਨ ਦੇ ਲਈ ਅੱਗੇ ਆਵੇ ਤਾਂ ਹੀ ਸਮਾਜ ਵਿਚ ਨਵੀਂ ਦਿਸ਼ਾ ਆਵੇਗੀ। ਇਨਾ ਸ਼ਬਦਾਂ ਦਾ ਪ੍ਰਗਟਾਵਾ ਅਗਰਵਾਲ ਸਭਾ ਪੰਜਾਬ ਦੀ ਵਿਸ਼ੇਸ਼ ਬੈਠਕ ਵਿਚ ਅਗਰਵਾਲ ਸਭਾ ਪੰਜਾਬ ਦ ਸਰਪ੍ਰਸਤ ਅਤੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਅਤੇ ਪੰਜਾਬ ਪ੍ਰਧਾਨ ਸਾਬਕਾ ਮੰਤਰੀ ਰੂਪ ਚੰਦ ਸਿੰਗਲਾ ਨੇ ਸਥਾਨਕ ਦੱਤ ਰੋਡ ਸਥਿਤ ਗੋਪਾਲ ਆਧਾਰਸ਼ਿਲਾ ਵਾਟਿਕਾ ਵਿਖੇ ਅਗਰਵਾਲ ਬਿਰਾਦਰੀ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਸਮਾਗਮ ਦਾ ਆਵਾਜ਼ ਜੋਤੀ ਪ੍ਰਚੰਡ ਕਰਦਿਆਂ ਕੀਤਾ। ਉਨਾਂ ਕਿਹਾ ਕਿ ਅਗਰਵਾਲ ਸਭਾ ਪੰਜਾਬ ਦੁਆਰਾ ਪੂਰੇ ਪੰਜਾਬ ਵਿਚ ਇਕਾਈਆਂ ਸਥਾਪਤ ਕੀਤੀਆਂ ਗਈਆਂ ਹਨ, ਜਿਨਾਂ ਦੇ ਦੁਆਰਾ ਸਮਾਜ ਸੇਵਾ ਦੇ ਕਾਰਜ ਸਿਲਾਈ ਕਢਾਈ ਸੈਂਟਰ, ਕੰਪਿੳੂਟਰ ਸੈਂਟਰ ਅਤੇ ਹੋਰ ਸਮਾਜਿਕ ਕਾਰਜ ਚਲਾਏ ਜਾ ਰਹੇ ਹਨ। ਜਿਸ ਵਿਚ ਸੈਂਕੜਿਆਂ ਲੜਕੇ ਲੜਕੀਆਂ ਸਿੱਖਿਆ ਪ੍ਰਾਪਤ ਕਰ ਰਹੇ ਹਨ। ਸਭਾ ਦਾ ਮੁੱਖ ਉਦੇਸ਼ ਸਿੱਖਿਆ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਕਾਰਜ ਕਰਨਾ ਹੈ। ਉਨਾਂ ਕਿਹਾ ਕਿ ਅਗਰਵਾਲ ਬਿਰਾਦਰੀ ਇਕ ਸੰਪੰਨ ਬਿਰਾਦਰੀ ਹੈ, ਜਿਸ ਦੀ ਸਮਾਜ ਵਿਚ ਆਪਣੀ ਅਲੱਗ ਪਹਿਚਾਣ ਹੈ। ਸਾਰਿਆਂ ਨੂੰ ਸਮਾਜ ਵਿਚ ਫੈਲੀਆਂ ਹੋਈਆਂ ਕੁਰੀਤੀਆਂ ਨੂੰ ਖਤਮ ਕਰਨ ਦੇ ਲਈ ਅੱਗੇ ਆਉਣਾ ਚਾਹੀਦਾ ਹੈ। ਬਿਰਾਦਰੀ ਦੇ ਸਪੰਨ ਪਰਿਵਾਰਾਂ ਨੂੰ ਵਿਆਹ ਵਿਚ ਖਰਚਾ ਘੱਟ ਕਰਨਾ ਚਾਹੀਦਾ ਹੈ। ਸਾਦੇ ਢੰਗ ਨਾਲ ਸ਼ਾਦੀਆਂ ਦਾ ਆਯੋਜਨ ਕਰਦੇ ਹੋਏ ਸ਼ਗਨ ਲੈਣ ਦੀ ਪ੍ਰਵਿਰਤੀ ਨੂੰ ਖਤਮ ਕਰਨਾ ਚਾਹੀਦਾ ਹੈ। ਜਿਸ ਨਾਲ ਛੋਟੇ ਪਰਿਵਾਰਾਂ ਵਿਚ ਜਾਗਰੂਕਤਾ ਆਵੇਗੀ ਅਤੇ ਸਮਾਜ ਦਾ ਭਲਾ ਹੋਵੇਗੀ। ਉਨਾਂ ਕਿਹਾ ਕਿ ਬਿਰਾਦਰੀ ਦਾ ਮੁੱਖ ਉਦੇਸ਼ ਗਰੀਬ ਅਤੇ ਜ਼ਰੂਰਤਮੰਦਾਂ ਦੀ ਸਹਾਇਤਾ ਕਰਕੇ ਧਾਰਮਿਕ ਪ੍ਰਚਾਰ ਅਤੇ ਸਮਾਜਿਕ ਸਮਰਸਤਾ ਦੇ ਲਈ ਕਾਰਜ ਕਰਨਾ ਹੈ। ਇਸ ਦੇ ਦੁਆਰਾ ਸਮਾਜ ਅਤੇ ਦੇਸ਼ ਵਿਚ ਏਕਤਾ ਦੀ ਭਾਵਨਾ ਪੈਦਾ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਅਗਰਵਾਲ ਬਿਰਾਦਰੀ ਪੂਰੇ ਪੰਜਾਬ ਵਿਚ ਕਾਰਜ ਕਰ ਰਹੀ ਹੈ, ਜਿਸ ਨਾਲ ਨੌਜਵਾਨ ਅਤੇ ਮਹਿਲਾ ਵਿੰਗ ਵੀ ਕਾਰਜ ਕਰ ਰਹੇ ਹਨ। ਉਨਾਂ ਕਿਹਾ ਕਿ ਮੋਗਾ ਦੀ ਧਰਤੀ ਇਕ ਪਵਿੱਤਰ ਧਰਤੀ ਹੈ। ਜਿੱਥੇ ਲਾਲਾ ਲਾਜਪਤ ਰਾਏ ਵਰਗੇ ਸ਼ੇਰ ਏ ਪੰਜਾਬ ਨੇ ਜਨਮ ਲਿਆ। ਉਨਾਂ ਕਿਹਾ ਕਿ ਬਿਰਾਦਰੀ ਨੂੰ ੳੁੱਚਾ ਉਠਾਉਣ ਦੇ ਲਈ ਜਲਦੀ ਨਿਯੁਕਤੀਆਂ ਕਰਕੇ ਅਗਰਵਾਲ ਸਭਾ ਦਾ ਦਾਇਰਾ ਵਧਾਇਆ ਜਾਵੇਗਾ। ਉਨਾਂ ਕਿਹਾ ਕਿ ਕਈ ਸਥਾਨਾਂ ਤੇ ਅਗਰਵਾਲ ਸਭਾ ਦੀਆਂ ਇਕਾਈਆਂ ਕੰਮ ਕਰ ਰਹੀਆਂ ਹਨ, ਪਰ ਸਭ ਦਾ ਉਦੇਸ਼ ਬਿਰਾਦਰੀ ਨੂੰ ਉੱਚਾ ਚੁੱਕਣਾ ਹੈ। ਉਨਾਂ ਇਸ ਮੌਕੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਬਿਰਾਦਰੀ ਵਿਚ ਸਮਾਜ ਨੇ ਪਹਿਚਾਣ ਤਾਂ ਬਣਾਈ ਹੈ, ਪਰ ਸੰਸਕਾਰਾਂ ਵਿਚ ਕਮੀ ਆਈ ਹੈ, ਜਿਸ ਨੂੰ ਇਕਜੁੱਟਤਾ ਨਾਲ ਹੱਲ ਕਰਨਾ ਹੋਵੇਗੀ। ਸੰਯੁਕਤ ਪਰਿਵਾਰਾਂ ਦੇ ਗਠਨ ਦੇ ਦੁਆਰਾ ਇਨਾਂ ਸੰਸਕਾਰਾਂ ਨੂੰ ਫਿਰ ਤੋਂ ਵਧਾਇਆ ਦਿੱਤਾ ਜਾ ਸਕਦਾ ਹੈ। ਇਸ ਮੌਕੇ ਅਗਰਵਾਲ ਸਭਾ ਪੰਜਾਬ ਦੇ ਜਿਲਾ ਪ੍ਰਧਾਨ ਡਾ. ਅਜੈ ਕਾਂਸਲ, ਵਿਨੋਦ ਬਾਂਸਲ,  ਜਿਲਾ ਜਨਰਲ ਸਕੱਤਰ ਮੋਹਨ ਲਾਲ ਗਰਗ, ਉਪ ਪ੍ਰਧਾਨ ਮਨਮੋਹਣ ਿਸ਼ਨ ਮਿੱਤਲ, ਗੋਵਰਧਨ ਬਾਂਸਲ, ਰਮੇਸ਼ ਗਰਗ, ਚਮਨ ਲਾਲ ਗੋਇਲ, ਜਗਜੀਵਨ, ਪ੍ਰੇਮ ਮਿੱਤਲ, ਜੋਲੀ ਗਰਗ, ਅਰੁਣ ਸਿੰਗਲਾ, ਮਨੋਜ ਬਾਂਸਲ, ਜਵਾਲਾ ਪ੍ਰਸਾਦ, ਰਿਸ਼ੂ ਅਗਰਵਾਲ ਯੁਵਾ ਪ੍ਰਧਾਨ, ਕਰਨ ਸਿੰਗਲਾ, ਭਰਤ ਗੁਪਤਾ, ਹੁਕਮ ਚੰਦ ਅਗਰਵਾਲ, ਵਿਜੈ ਗੁਪਤਾ, ਅਮਰਨਾਥ ਬਾਂਸਲ ਦੇ ਇਲਾਵਾ ਹੋਰ ਹਾਜ਼ਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ