ਕਰੰਟ ਲੱਗਣ ਨਾਲ ਬਿਜਲੀ ਕਰਮਚਾਰੀ ਦੀ ਹੋਈ ਮੌਤ

ਫ਼ਿਰੋਜ਼ਪੁਰ 18 ਜੂਨ (ਪੰਕਜ ਕੁਮਾਰ):ਸਰਕਾਰੀ ਹਸਪਤਾਲ ਵਿਖੇ ਕੰਮ ਕਰਦੇ ਸਮੇਂ ਪਾਵਰਕਾਮ ਠੇਕੇਦਾਰ ਦੇ ਕਰਮਚਾਰੀ ਵਰਿੰਦਰ ਸਿੰਘ ਪੁੱਤਰ ਕੇਵਲ ਸਿੰਘ ਨਿਵਾਸੀ ਤਲਵੰਡੀ ਮੰਗੇ ਖਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਪਾਵਰਕਾਮ ਦੇ ਠੇਕੇਦਾਰ ਨਾਲ ਕੰਮ ਕਰਦਾ ਸੀ। ਜੋ ਦੁਪਹਿਰ 12 ਵਜੇ ਸਰਕਾਰੀ ਹਸਪਤਾਲ ਨੇੜੇ ਬਿਜਲੀ ਸਪਲਾਈ ਦਾ ਜੈਂਪਰ ਲਗਾ ਰਿਹਾ ਸੀ। ਜੈਂਪਰ ਲਗਾਉਂਦੇ ਹੋਏ ਅਚਾਨਕ ਤਾਰਾਂ 'ਚ ਕਰੰਟ ਆਉਣ ਕਾਰਨ ਉਸਦੀ ਮੌਤ ਹੋ ਗਈ। ਉਸਦੇ ਸਾਥੀਆਂ ਨੇ ਉਸ ਨੂੰ ਸਰਕਾਰੀ ਹਸਪਤਾਲ ਜ਼ੀਰਾ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ।