ਪ੍ਰਦੀਪ ਮੰਗਲਾ ਤੀਸਰੀ ਵਾਰ ਬਣੇ ਸ਼ੂਗਰ ਚੇਤਨਾ ਸੁਸਾਇਟੀ ਮੋਗਾ ਦੇ ਪ੍ਰਧਾਨ

ਮੋਗਾ 18 ਜੂਨ (ਜਸ਼ਨ):ਸ਼ੂਗਰ ਚੇਤਨਾ ਸੁਸਾਇਟੀ ਮੋਗਾ ਦੀ ਵਿਸ਼ੇਸ਼ ਬੈਠਕ ਕੌਂਸਲਰ ਪ੍ਰੇਮ ਚੰਦ ਚੱਕੀ ਵਾਲਾ ਸਰਪ੍ਰਸਤ ਅਤੇ ਸੰਸਥਾਪਕ ਰਜਿੰਦਰ ਛਾਬੜਾ ਦੀ ਅਗਵਾਈ ਵਿਚ ਹੋਈ। ਸੰਸਥਾਪਕ ਰਜਿੰਦਰ ਛਾਬੜਾ ਅਤੇ ਸਰਪ੍ਰਸਤ ਪ੍ਰੇਮ ਚੱਕੀ ਵਾਲਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਲਗਾਏ ਜਾ ਰਹੇ ਸਮਾਜ ਸੇਵੀ ਕਾਰਜ ਇਸੇ ਤਰਾਂ ਜਾਰੀ ਰਹਿਣਗੇ। ਪਿਛਲੇ ਦਿਨੀਂ ਸੁਸਾਇਟੀ ਵੱਲੋਂ ਮੰਗ ਕੀਤੀ ਗਈ ਕਿ ਕਮੇਟੀ ਦਾ ਪੁਨਰ ਗਠਨ ਕੀਤਾ ਗਿਆ ਹੈ। ਜਿਸ ਵਿਚ ਪ੍ਰਦੀਪ ਮੰਗਲਾ ਨੂੰ ਲਗਾਤਾਰ ਤੀਸਰੀ ਵਾਰ ਸਰਵਸੰਮਤੀ ਨਾਲ ਸੁਸਾਇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਪ੍ਰਦੀਪ ਮੰਗਲਾ ਦੀ ਅਗਵਾਈ ਵਿਚ ਸੁਸਾਇਟੀ ਪਿਛਲੇ 3 ਸਾਲ ਤੋਂ ਸਮਾਜ ਸੇਵੀ ਕਾਰਜ ਕਰ ਰਹੀ ਹੈ। ਜਿਸ ਵਿਚ ਪ੍ਰਮੁੱਖ ਤੌਰ ਤੇ ਵੱਖ ਵੱਖ ਸਥਾਨਾਂ ਤੇ ਸੁਸਾਇਟੀ ਦੁਆਰਾ ਸ਼ੂਗਰ ਚੈਕਐਪ ਕੈਂਪ ਲਗਾਏ ਜਾ ਰਹੇ ਹਨ। ਉਨਾਂ ਕਿਹਾ ਕਿ ਸੁਸਾਇਟੀ ਵੱਲੋਂ ਲੋਕਾਂ ਨੂੰ ਸ਼ੁੂਗਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸ਼ਹਿਰ ਵਿਚ ਵੱਖ ਵੱਖ ਸਥਾਨਾਂ, ਪਾਰਕਾਂ ਵਿਚ ਸੁਸਾਇਟੀ ਵੱਲੋਂ ਬੈਨਰਾਂ ਅਤੇ ਬੋਰਡਾਂ ਦੇ ਮਾਧਅਮ ਨਾਲ ਸ਼ੂਗਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਪੇ੍ਰਰਿਤ ਕੀਤਾ ਜਾ ਰਿਹਾ ਹੈ। ਉਨਾਂ ਇਸ ਮੌਕੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ   ਕਿਹਾ ਕਿ ਸੁਸਾਇਟੀ ਵੱਲੋਂ ਲੋਕਾਂ ਨੂੰ ਸ਼ੂਗਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਾਉਦ ਦਾ ਯਤਨ ਜਾਰੀ ਰਹੇਗੀ। ਪ੍ਰਦੀਪ ਮੰਗਲਾ ਨੇ ਸੁਸਾਇਟੀਆਂ ਦੇ ਪਦਅਧਿਕਾਰੀਆਂ ਅਤੇ ਮੈਂਬਰਾਂ ਦਾ ਆਭਾਰ ਜਿਤਾਉਂਦਿਆਂ ਕਿਹਾ ਕਿ ਜੋ ਅਹਿਮ ਜਿੰਮੇਵਾਰੀ ਸੁਸਾਇਟੀ ਨੇ ਉਨਾਂ ਨੂੰ ਸੌਂਪੀ ਹੈ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਸਮਾਜ ਸੇਵੀ ਕਾਰਜਾਂ ਨੂੰ ਸੰਯੁਕਤ ਰੂਪ ਨਾਲ ਜਾਰੀ ਰੱਖਣਗੇ। ਇਸ ਦੇ ਨਾਲ ਹੀ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਦੇ ਲਈ ਸੁਸਾਇਟੀ ਵੱਲੋਂ ਕੀਤੇ ਜਾਣ ਵਾਲੇ ਕਾਰਜ ਜਾਰੀ ਰਹਿਣਗੇ। ਇਸ ਮੌਕੇ ਅਨਿਲ ਧਵਨ ਚੇਅਰਮੈਨ, ਬਲਜੀਤ ਸਿੰਘ ਉਪ ਚੇਅਰਮੈਨ, ਪ੍ਰਵੀਨ ਗਰਗ ਬੌਬੀ ਸੀਨੀਅਰ ਉਪ ਪ੍ਰਧਾਨ, ਸੋਨੂੰ ਮਿੱਢਾ, ਮਨੂ ਗਾਬਾ ਉਪ ਪ੍ਰਧਾਨ, ਸਵਰਨਜੀਤ ਅਰੋੜਾਂ, ਬਲਬੀਰ ਸਿੰਘ ਗਰੋਵਰ, ਧੀਰਜ ਮਨੋਚਾ, ਗੌਰਵ ਜੈਨ ਕੈਸ਼ੀਅਰ, ਪ੍ਰੇਮ ਛਾਬੜਾ, ਰਿਸ਼ੀ ਮਨਚੰਦਾ, ਵਿਜੈ ਗੋਇਲ, ਵਿਨੋਦ ਟੈਨੀ, ਮੋਹਿਤ ਸਚਦੇਵਾ, ਰਮਾੇਸ਼ ਨਰੰਗ, ਰਜੇਸ਼ ਗਾਬਾ, ਸੋਨੂੰ ਧਵਨ ਅਤੇ ਰਾਮ ਸ਼ਰਨ ਆਦਿ ਹਾਜ਼ਰ ਸਨ।: 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ