ਸ਼ੂਗਰ ਚੇਤਨਾ ਸੁਸਾਇਟੀ ਨੇ ਲਗਾਇਆ 36ਵਾਂ ਨਿਸ਼ੁਲਕ ਸ਼ੂਗਰ ਜਾਂਚ ਕੈਂਪ

ਮੋਗਾ 18 ਜੂਨ (ਜਸ਼ਨ): ਸ਼ੂਗਰ ਚੇਤਨਾ ਸੁਸਾਇਟੀ ਵੱਲੋਂ ਹਰ ਮਹੀਨੇ ਦੇ ਤੀਸਰੇ ਐਤਵਾਰ ਨੂੰ ਲਗਾਏ ਜਾਣ ਵਾਲੇ ਨਿਸ਼ੁਲਕ ਸ਼ੂਗਰ ਜਾਂਚ ਕੈਂਪ ਦੀ ਕੜੀ ਤਹਿਤ ਇਸ ਐਤਵਾਰ ਨੂੰ 36ਵਾਂ ਨਿਸ਼ੁਲਕ ਸ਼ੂਗਰ ਜਾਂਚ ਕੈਂਪ ਅਤੇ ਜਾਗਰੂਕਤਾ ਕੈਂਪ ਸਥਾਨਕ ਰੇਲਵੇ ਸਟੇਸ਼ਨ ਵਿਖੇ ਲਗਾਇਆ ਗਿਆ। ਜਿਸ ਵਿਚ ਭਾਰੀ ਬਾਰਿਸ਼ ਦੇ ਬਾਵਜੂਦ ਸੁਸਾਇਟੀ ਦੇ ਸਾਰੇ ਮੈਂਬਰਾਂ ਨੇ ਉਤਸ਼ਾਹਪੂਰਵਕ ਸ਼ਿਰਕਤ ਕੀਤੀ। ਕੈਂਪ ਦਾ ਉਦਘਾਟਨ ਸਮਾਜ ਸੇਵੀ ਐਪਲਜੀਤ ਸਿੰਗਲ ਅਤੇ ਧੀਰਜ ਮਨੋਚਾ ਦੁਆਰਾ ਰੀਬਨ ਕੱਟ ਕੇ ਕੀਤਾ ਗਿਆ। ਕੈਂਪ ਦੌਰਾਨ 185 ਵਿਅਕਤੀਆਂ ਦੀ ਸ਼ੂਗਰ ਜਾਂਚ ਕੀਤੀ ਗਈ ਅਤੇ ਸ਼ੂਗਰ ਦਾ ਲੈਵਲ ਜ਼ਿਆਦਾ ਪਾਏ ਜਾਣ ਵਾਲੇ ਮਰੀਜਾਂ ਨੂੰ ਇਸ ਦੇ ਪ੍ਰਤੀ ਜਾਗਰੂਕ ਕੀਤਾ ਗਿਆ। ਲੋਕਾਂ ਨੂੰ ਸ਼ੂਗਰ ਤੋਂ ਬਚਣ ਲਈ ਪ੍ਰੇਰਿਤ ਕਰਦੇ ਹੋਏ ਸੁਸਾਇਟੀ ਦੇ ਸੰਸਥਾਪਕ ਰਜਿੰਦਰ ਛਾਬੜਾ ਅਤੇ ਪ੍ਰਧਾਨ ਰਜਿੰਦਰ ਮੰਗਲਾ ਨੇ ਕਿਹਾ ਕਿ ਸ਼ੂਗਰ ਵਾਲੇ ਮਰੀਜ਼ਾ ਨੂੰ ਦਵਾਈ ਦੇ ਨਾਲ ਨਾਲ ਪ੍ਰਹੇਜ ਕਰਨਾ ਵੀ ਅਤੀ ਜ਼ਰੂਰੀ ਹੈ। ਉਨਾਂ ਇਸ ਮੌਕੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਸੁਸਾਇਟੀ ਵੱਲੋਂ ਹਰੇਕ ਮਹੀਨੇ ਦੇ ਤੀਸਰੇ ਐਤਵਾਰ ਨੂੰ ਰੇਲਵੇ ਸਟੇਸ਼ਨ ਮੋਗਾ ਵਿਖੇ ਉਕਤ ਜਾਂਚ ਕੈਂਪ ਲਗਾਇਆ ਜਾਂਦਾ ਹੈ। ਜਿਸ ਵਿਚ ਲੋਕਾਂ ਦੀ ਨਿਸ਼ੁਲਕ ਸ਼ੂਗਰ ਜਾਂਚ ਕਰਨ ਦੇ ਇਲਾਵਾ ਉਨਾਂ ਨੂੰ ਸ਼ੂਗਰ ਤੋਂ ਬਚਣ ਲਈ ਪ੍ਰੇਰਿਤ ਵੀ ਕੀਤਾ ਜਾਂਦਾ ਹੈ ਤਾਂ ਕਿ ਲੋਕ ਸ਼ੂਗਰ ਰਹਿਤ ਹੋ ਕੇ ਸਵਾਸਥ ਜੀਵਨ ਜੀ ਸਕਣ। ਇਸ ਮੌਕੇ ਪ੍ਰਵੀਨ ਗਰਗ ਬੌਬੀ, ਗੌਰਵ ਜੈਨ, ਅਨਿਲ ਧਵਨ, ਸਵਰਨਜੀਤ ਅਰੋੜਾ, ਬਲਬੀਰ ਸਿੰਘ ਗਰੋਵਰ, ਰਾਕੇਸ਼ ਸਿਤਾਰਾ, ਬਿੱਟੂ ਸਚਦੇਵਾ, ਰਾਮ ਸ਼ਰਣ, ਕਰਣ ਛਾਬੜਾ, ਪਰੀਸ਼ ਗਰਗ ਆਦਿ ਹਾਜ਼ਰ ਸਨ।
   ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ