ਗੁਰਦੁਆਰਾ ਗੋਬਿੰਦਗੜ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਨੂੰ ਸਮਰਪਤ ਸ਼ਹੀਦੀ ਸਮਾਗਮ ਹੋਇਆ, ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਡਾ. ਸੰਤ ਬਾਬਾ ਗੁਰਨਾਮ ਸਿੰਘ ਜੀ ਡਰੋਲੀ ਭਾਈ ਕਾਰ ਸੇਵਾ ਵਾਲੇ

ਮੋਗਾ 17 ਜੂਨ (ਜਸ਼ਨ): ਸਥਾਨਕ ਸ਼ਹਿਰ ਦੇ ਚੜਿੱਕ ਰੋਡ ਤੇ ਸਥਿਤ ਗੁਰਦੁਆਰਾ ਗੋਬਿੰਦਗੜ ਸਾਹਿਬ ਵਿਖੇ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਵਿੱਤਰ ਸ਼ਹਾਦਤ ਨੂੰ ਸਮਰਪਤ ਸ਼ਹੀਦੀ ਸਮਾਗਮ ਹੋਏ। ਸਥਾਨਕ ਸੰਗਤਾਂ ਵੱਲੋਂ 13 ਦਿਨ ਰੋਜ਼ਾਨਾ ਸਮੂਹਿਕ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ, ਜਿਨਾਂ ਦੇ ਭੋਗ ਉਪਰੰਤ ਸਜੇ ਦੀਵਾਨ ਵਿਚ ਭਾਈ ਰਮਨਦੀਪ ਸਿੰਘ ਸ਼ਾਨ ਤੇ ਬੀਬੀ ਭੁਪਿੰਦਰ ਕੌਰ ਦੇ ਜੱਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਉਪਰੰਤ ਡਾ. ਸੰਤ ਬਾਬਾ ਗੁਰਨਾਮ ਸਿੰਘ ਜੀ ਡੋਲੀ ਭਾਈ ਕਾਰ ਸੇਵਾ ਵਾਲਿਆਂ ਮਹਾਂਪੁਰਸ਼ਾਂ ਵੱਲੋਂ ਪੰਚਮ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਦੀ ਪ੍ਰਸੰਗ ਕਥਾ ਵਿਚਾਰ ਕੀਤੀ ਗਈ। ਇਸ ਸ਼ਹੀਦੀ ਸਮਾਗਮ ਵਿਚ ਬੇਅੰਤ ਸੰਗਤਾਂ ਤੋਂ ਇਲਾਵਾ ਜੱਥੇਦਾਰ ਮਲੂਕ ਸਿੰਘ, ਹੈਡ ਗੰ੍ਰਥੀ ਗਿਆਨੀ ਮੋਹਣ ਸਿੰਘ, ਗੰ੍ਰਥੀ ਜਸਵੰਤ ਸਿੰਘ, ਗੁਰਮੀਤ ਸਿੰਘ ਖੁਰਾਣਾ, ਬਲਕਾਰ ਸਿੰਘ ਧਾਰੀਵਾਲ, ਸੁਰਜੀਤ ਸਿੰਘ ਉੱਪਲ, ਭਜਨ ਸਿੰਘ ਫੌਜੀ, ਬੂਟਾ ਸਿੰਘ ਸਿਵੀਆਂ, ਮਿਸਤਰੀ ਕਰਮਜੀਤ ਸਿੰਘ, ਮਿਸਤਰੀ ਹਰਮੀਤ ਸਿੰਘ, ਚਰਨਜੀਤ ਸਿੰਘ, ਬਲਦੇਵ ਸਿੰਘ, ਕੇਵਲ ਸਿੰਘ ਆਦਿ ਨੇ ਵੀ ਸਤਿਸੰਗਤ ਦਾ ਆਨੰਦ ਮਾਣਿਆ। ਉਪਰੰਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਸਮਾਗਮ ਦੇ ਆਖੀਰ ਤੇ ਹੈਡ ਗੰ੍ਰਥੀ ਗਿਆਨੀ ਮੋਹਨ ਸਿੰਘ ਵੱਲੋਂ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਡਾ. ਸੰਤ ਬਾਬਾ ਗੁਰਨਾਮ ਸਿੰਘ ਜੀ ਡਰੋਲੀ ਭਾਈ ਕਾਰ ਸੇਵਾ ਵਾਲੇ ਤੇ ਗੁਰਦੁਆਰਾ ਵਿਖੇ ਪਾਲਕੀ ਸਾਹਿਬ ਦੀ ਸੇਵਾ ਕਰਵਾ ਰਹੇ ਬੀਬੀ ਬਲਦੇਵ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ