ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ’ਚ ਬਰਗਾੜੀ ਵਿਖੇ ਚੱਲ ਰਿਹਾ ਇਨਸਾਫ ਮੋਰਚਾ 17ਵੇਂ ਦਿਨ ‘ਚ ਦਾਖਲ

ਬਰਗਾੜੀ 17 ਜੂਨ (ਮਨਪ੍ਰੀਤ ਸਿੰਘ ਬਰਗਾੜੀ, ਸਤਨਾਮ ਬੁਰਜ ਹਰੀਕਾ, ਗੁਰਪ੍ਰੀਤ ਸਿੰਘ ਔਲਖ) ਪੰਥਕ ਮੰਗਾ ਨੂੰ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ’ਚ ਬਰਗਾੜੀ ਵਿਖੇ ਲਾਇਆ ਗਿਆ ਇੰਨਸਾਫ ਮੋਰਚਾ ਅੱਜ 17ਵੇਂ ਦਿਨ ਵੀ ਜਾਰੀ ਹੈ। ਇਸ ਮੋਰਚੇ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਚੰੜੀਗੜ ਅਤੇ ਰਾਜਸਥਾਨ ਆਦਿ  ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜੱਥਿਆਂ ਦੇ ਰੂਪ ਵਿੱਚ  ਸ਼ਮੂਲੀਅਤ ਕੀਤੀ। ਇਸ ਇਨਸਾਫ ਮੋਰਚੇ ਵਿੱਚ ਰਾਗੀ, ਢਾਡੀ, ਕਵਿਸ਼ਰੀ ਅਤੇ ਕੀਰਤਨੀ ਜੱਥਿਆਂ ਵੱਲੋਂ ਗੁਰੂ ਦਾ ਜਾਪ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਇਲਾਵਾ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਸਮੇਤ ਸਮੂਹ ਪੰਥਕ  ਮੰਗਾਂ ਤੇ ਗੰਭੀਰਤਾ ਨਾਲ ਵਿਚਾਰ ਕਰਕੇ ਸਿੱਖ ਕੌਮ ਨੂੰ ਇੰਨਸਾਫ ਦੇਵੇ। ਇਸ ਸਮੇਂ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਇੰਨਸਾਫ ਮੋਰਚੇ ਵਿੱਚ ਹਰ ਰੋਜ ਵੱਧ ਰਹੀ ਵੱਖ-ਵੱਖ ਸਿੱਖ ਜਥੇਬੰਦੀਆਂ, ਸਭ ਸੰਪਾਰਦਵਾਂ ਅਤੇ ਸੰਗਤਾਂ ਦੀ ਗਿਣਤੀ ਇਸ ਗੱਲ ਦਾ ਸਬੂਤ ਹੈ ਕਿ ਹੁਣ ਸਿੱਖ ਕੌਮ ਜਾਗ ਪਈ ਹੈ ਅਤੇ ਹੁਣ ਇਹ ਸਰਕਾਰ ਤੋਂ ਇੰਨਸਾਫ ਲੈ ਕੇ ਹੀ ਰਹੇਗੀ। ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਪ੍ਰੰਤੂ ਜੇਕਰ ਕੋਈ ਇਸ ਨੂੰ ਵੰਗਾਰਦਾ ਹੈ ਤਾਂ ਉਹ ਉਸ ਦਾ ਮੂੰਹ ਤੋੜ ਜਵਾਬ ਦੇਣਾ ਵੀ ਜਾਣਦੀ ਹੈ। ਇਸ ਇੰਨਸਾਫ ਮੋਰਚੇ ਵਿੱਚ ਜਸਕਰਨ ਸਿੰਘ ਕਾਹਨ ਸਿੰਘ, ਜਥੇਦਾਰ ਬਲਜੀਤ ਸਿੰਘ ਦਾਦੂਵਾਲ,  ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ, ਗੁਰਦੀਪ ਸਿੰਘ ਬਠਿੰਡਾ, ਗੁਰਸੇਵਕ ਸਿੰਘ ਭਾਣਾ, ਅਮਰ ਸਿੰਘ ਖਾਲਸਾ, ਰਣਜੀਤ ਸਿੰਘ ਵਾਂਦਰ, ਜਸਵਿੰਦਰ ਸਿੰਘ ਸਾਹੋਕੇ, ਬੂਟਾ ਸਿੰਘ ਰਣਸ਼ੀਹਕੇ, ਪ੍ਰਗਟ ਸਿੰਘ ਭੋਡੀਪੁਰਾ,  ਬਾਬਾ ਰਾਮ ਸਿੰਘ ਕਰਨਾਲ, ਬਾਬਾ ਸ਼ਿੰਦਰ ਸਿੰਘ ਸਭਰਾਵਾਂ, ਬਾਬਾ ਅਮਰੀਕ ਸਿੰਘ ਕਾਰ ਸੇਵਾ, ਬਾਬਾ ਸੁਰਿੰਦਰ ਸਿੰਘ ਸੁਭਾਨੇਵਾਲੇ, ਬਾਬਾ ਮੋਹਨ ਦਾਸ , ਬਾਬਾ ਚਮਕੌਰ ਸਿੰਘ ਭਾਈਰੂਪਾ, ਬਾਬਾ ਅਵਤਾਰ ਸਿੰਘ ਧੂੜਕੋਟ, ਬਾਬਾ ਹਰਵਿੰਦਰ ਸਿੰਘ ਰੌਲੀ,  ਲੱਖਾ ਸਿਧਾਣਾ, ਬਾਬਾ ਧਰਮਪਾਲ ਸਿੰਘ ਧਮੋਟ, ਗੁਰਪ੍ਰੀਤ ਸਿੰਘ ਬਹਿਬਲ, ਸੁਖਪਾਲ ਸਿੰਘ ਬਰਗਾੜੀ, ਪਿ੍ਰਤਪਾਲ ਬਰਗਾੜੀ,  ਬਾਬਾ ਜਸਪਾਲ ਸਿੰਘ ਧਾਲੀਆਂ, ਬਾਬਾ ਸਿੰਕਦਰ ਸਿੰਘ ਮਾਣਕ ਪੁਰ, ਬਾਬਾ ਦਰਸ਼ਨ ਸਿੰਘ ਬਾਠਾਂਵਾਲੇ, ਬਾਬਾ ਜਗਜੀਤ ਸਿੰਘ ਗੁਰਨੇਵਾਲੇ, ਬਾਬਾ ਹਰਦੀਪ ਸਿੰਘ ਮਹਿਰਾਜ, ਬਾਬਾ ਅੰਗਰੇਜ ਸਿੰਘ ਬਾਣਾ, ਬਾਬਾ ਸੁਧ ਸਿੰਘ ਟੂਸੇ, ਭਾਈ ਭਗਵੰਤ ਸਿੰਘ ਸਿਆਲਕਾ, ਸਰਬਜੀਤ ਸਿੰਘ ਘੁਮਾਣ, ਅਵਤਾਰ ਸਿੰਘ ਖੱਖ, ਸੁਖਚੈਨ ਸਿੰਘ ਅਤਲਾ, ਭਾਈ ਪਿੱਪਲ ਸਿੰਘ ਤਲਵੰਡੀ, ਬਹਾਦਰ ਸਿੰਘ ਬਹਿਬਲ, ਕੁਲਵੰਤ ਸਿੰਘ ਰਾਊਕੇ, ਗੁਰਮੁੱਖ ਸਿੰਘ ਬਰਗਾੜੀ  ਆਦਿ ਨੇ ਸਮੂਲੀਅਤ ਕੀਤੀ। 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ