ਸੜਕ ਹਾਦਸੇ ਦੌਰਾਨ ਪਤੀ ਪਤਨੀ ਦੀ ਮੌਤ, ਮੋਟਰਸਾਈਕਲ ਨਾਲ ਹਾਈਡਰਾ ਕਰੇਨ ਦੀ ਟੱਕਰ ਹੋਣ ਨਾਲ ਵਾਪਰਿਆ ਹਾਦਸਾ

Tags: 

ਮੋਗਾ,7 ਜੂਨ (ਜਸ਼ਨ)-ਅੱਜ ਮੋਗਾ ਲੁਧਿਆਣਾ ਰੋਡ ’ਤੇ ਹੋਏ ਸੜਕ ਹਾਦਸੇ ਦੌਰਾਨ ਪਤੀ ਪਤਨੀ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਨਜੀਤ ਸਿੰਘ ਵਾਸੀ ਕਪੂਰੇ ਅਤੇ ਉਸ ਦੀ ਪਤਨੀ ਚਰਨਜੀਤ ਕੌਰ ਮੋਗਾ ਤਂੋ ਆਪਣੇ ਪਿੰਡ ਕਪੂਰੇ ਵਾਪਸ ਜਾ ਰਹੇ ਸਨ । ਜਦੋਂ ਉਹ ਕੱਚਾ ਦੁਸਾਂਝ ਰੋਡ ’ਤੇ ਹੀਰੋ ਹਾਂਡਾ ਏਜੰਸੀ ਨੇੜੇ ਪਹੁੰਚੇ ਤਾਂ ਸਾਹਮਣਿਓਂ ਆ ਰਹੀ ਹੈਡਰਾ ਕਰੇਨ ’ਤੇ ਲੱਦੇ ਟਰੱਕੇ ਦੇ ਭਾਰੀ ਸਪੇਅਰ ਪਾਰਟਸ ਦੋਨਾਂ ਪਾਸਿਆਂ ਤੋਂ ਬੰਨੇ ਨਾ ਹੋਣ ਕਾਰਨ ਝੂਲਦੇ ਹੋਏ ਆ ਰਹੇ ਸਨ  ਜਿਹਨਾਂ ਨੇ ਪਤੀ ਪਤਨੀ ਨੂੰ ਟੱਕਰ ਮਾਰ ਦਿੱਤੀ ,ਜਿਸ ਕਾਰਨ ਮੌਕੇ ’ਤੇ ਹੀ ਮਨਜੀਤ ਸਿੰਘ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਗੰਭੀਰ ਜਖਮੀ ਹੋ ਗਈ ਜਿਸ ਨੂੰ ਸਮਾਜ ਸੇਵਾ ਸੁਸਾਇਟੀ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਮੋਗਾ ਲਿਆਂਦਾ ਗਿਆ ਪਰ ਚਰਨਜੀਤ ਕੌਰ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ। ਲੋਕਾਂ ਵੱਲੋਂ ਫੋਕਲ ਪੁਆਇੰਟ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਉਹਨਾਂ ਮਾਮਲਾ ਦਰਜ ਕਰਨ ਤੋਂ ਆਨਾ ਕਾਨੀ ਕੀਤੀ ਪਰ ਲੋਕਾਂ ਵੱਲੋਂ ਚੌਂਕੀ ਦਾ ਘਿਰਾਓ ਕਰਨ ’ਤੇ ਪੁਲਿਸ ਨੇ ਕਰੇਨ ਦੇ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਜਦਕਿ ਲੋਕਾਂ ਨੇ ਡਰਾਈਵਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।  ਸੀਨੀਅਰ ਕਾਂਗਰਸੀ ਆਗੂ ਪਰਮਜੀਤ ਕੌਰ ਕਪੂਰੇ  ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਤੀ ਪਤਨੀ ਦੀਆਂ ਤਿੰਨ ਲੜਕੀਆਂ ਹੀ ਹਨ ਜਿਨ੍ਹਾਂ ਵਿੱਚੋਂ ਵੱਡੀ ਦੀ ਉਮਰ ਵੀਹ ਸਾਲ ਜਦਕਿ ਸਭ ਤੋਂ ਛੋਟੀ ਦੀ ਉਮਰ ਮਹਿਜ਼ ਬਾਰਾਂ ਸਾਲ ਹੈ*

**************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ