ਮਨਰੇਗਾ ਅਧੀਨ ਕੰਮ ਕਰਨ ਵਾਲੇ ਮਜਦੂਰਾਂ ਨੂੰ ਪਹਿਲ ਦੇ ਅਧਾਰ ਤੇ ਦਿਵਾਏ ਜਾਣਗੇ ਪੈਸੇ :-ਪਰਮਜੀਤ ਕੌਰ

ਮੋਗਾ,24 ਮਈ(ਜਸ਼ਨ) - ਕੇਦਰ ਸਰਕਾਰ ਜਿੱਥੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾ ਨੂੰ ਮਨਰੇਗਾ ਸਕੀਮ ਤਹਿਤ ਸੋ ਦਿਨ ਕੰਮ ਦੇਣ ਬਚਨਵੱਧ ਹੈ ਉੱਥੇ ਵੱਖ ਵੱਖ ਪਿੰਡਾਂ ਵਿੱਚ ਮਨਰੇਗਾ ਸਕੀਮ ਤਹਿਤ ਉਹਨਾਂ ਨੂੰ ਕੰਮ ਦਿੱਤਾ ਜਾ ਰਿਹਾ ਹੈ ਇਸੇ ਹੀ ਲੜੀ ਤਹਿਤ ਅੱਜ ਪਿੰਡ ਕਪੂਰੇ ਵਿੱਖੇ ਸੀਨੀਅਰ ਕਾਂਗਰਸੀ ਆਗੂ ਬੀਬੀ ਪਰਮਜੀਤ ਕਪੂਰੇ ਨੇ ਪਿੰਡ ਦੇ ਸੋ ਦੇ ਕਰੀਬ ਮਨਰੇਗਾ ਮਜਦੂਰਾਂ ਦਾ ਕੰਮ  ਸੁਰੂ ਕਰਵਾਉਣ ਸਮੇਂ ਆਖੇ। ਬੀਬੀ ਪਰਮਜੀਤ ਕਪੂਰੇ ਨੇ ਕਿਹਾ ਕਿ ਪਿੰਡ ਦੇ ਛੱਪੜਾਂ ਦੀ ਸਫਾਈ, ਬਰਮਾ ਤਹਿਤ ਸੜਕਾ ਨਾਲ ਮਿੱਟੀ ਲਗਾਉਣ,ਅਤਟ ਸੂਏ ਦੀ ਸਫਾਈ ਦਾ ਕੰਮ ਕਰਵਾਇਆ ਜਾਵੇਗਾ । ਉਨਾ ਕਿਹਾ ਕਿ ਕੰਮ ਕਰਨ ਵਾਲੇ ਮਜਦੂਰਾਂ ਦਾ ਇੱਕ ਇੱਕ ਰੁਪਏ ਦਾ ਪਹਿਲ ਦੇ ਅਧਾਰ ਤੇ ਦਿੱਤਾ ਜਾਵੇਗਾ। ਇਸ ਮੌਕੇ ਦਿਲਬਾਗ ਸਿੰਘ, ਗੁੱਗਾ ਜੋਹਲ,ਜਰਨੈਲ ਸਿੰਘ, ਵਿਜੈ ਬਾਵਾ,ਜਸਪਾਲ ਕੋਰ, ਪਵਨ ਬਾਵਾ,ਜਿੰਦਰ ਸਿੰਘ, ਸੁਰਜੀਤ ਸਿੰਘ,ਬਰਿੰਦਰ ਸਿੰਘ ਆਦਿ ਹਾਜ਼ਰ ਸਨ।