ਮਾੳੂਂਟ ਲਿਟਰਾ ਜ਼ੀ ਸਕੂਲ ‘ਚ ਹੋਈ ਪੂਲ ਪਾਰਟੀ ‘ਚ ਬੱਚਿਆਂ ਨੇ ਲਿਆ ਸਵਿਮਿੰਗ ਦਾ ਪੂਰਾ ਆਨੰਦ

ਮੋਗਾ, 17 ਮਈ (ਜਸ਼ਨ)-ਸ਼ਹਿਰ ਦੇ ਲੁਧਿਆਣਾ-ਮੋਗਾ ਜੀ.ਟੀ.ਰੋਡ ਤੇ ਸਥਿਤ ਮਾਉਟ ਲਿਟਰਾ ਜ਼ੀ ਸਕੂਲ ਵਿਖੇ ਬੱਚਿਆਂ ਦੇ ਲਈ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ। ਬੱਚੇ ਗਰਮੀ ਤੋਂ ਰਾਹਤ ਪਾ ਕੇ ਕਾਫੀ ਖੁਸ਼ ਵਿਖਾਈ ਦੇ ਰਹੇ ਸਨ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਬੱਚਿਆਂ ਨੂੰ ਪੂਲ ਪਾਰਟੀ ਵਿਚ ਸਵਿਮਿੰਗ ਕਰਵਾਈ ਗਈ, ਜਿਸਦਾ ਬੱਚਿਆਂ ਨੇ ਖੂਬ ਆਨੰਦ ਲਿਆ। ਉਨਾਂ ਦੱਸਿਆ ਕਿ ਬੱਚਿਆ ਨੇ ਡੀ.ਜੇ. ਦੀ ਥਾਪ ਤੇ ਆਪਣੇ ਪਸੰਦੀਦਾ ਗੀਤਾਂ ਤੇ ਖੂਬ ਮਸਤੀ ਕੀਤੀ। ਉਨਾਂ ਦੱਸਿਆ ਕਿ ਸਕੂਲ ਦਾ ਮੁੱਖ ਮੰਤਵ ਬੱਚਿਆ ਅੰਦਰ ਜਜ਼ਬਾ ਪੈਦਾ ਕਰਨਾ ਹੈ, ਤਾਂ ਜੋ ਉਨਾਂ ਵਿਚ ਪਾਈ ਜਾ ਰਹੀ ਖਾਮੀਆਂ ਨੂੰ ਦੂਰ ਕੀਤਾ ਜਾ ਸਕੇ। ਉਨਾਂ ਕਿਹਾ ਕਿ ਸਕੂਲ ਵਿਚ ਇਸ ਪ੍ਰਕਾਰ ਦੇ ਮੁਕਾਬਲੇ ਦਾ ਆਯੋਜਨ ਅੱਗੇ ਵੀ ਜਾਰੀ ਰਹੇਗਾ। ਇਸ ਮੌਕੇ ਤੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।


