ਸ੍ਰੀ ਹੇਮਕੁੰਟ ਸੀਨੀਅਰ ਸੰਕੈਡਰੀ ਹੇਮਕੁੰਟ ਸਕੂਲ ਵਿਖੇ ਟ੍ਰੈਫਿਕ ਸਬੰਧੀ ਹੋਇਆ ਸੈਮੀਨਾਰ

ਕੋਟ-ਈਸੇ-ਖਾਂ, 14 ਮਈ (ਜਸ਼ਨ)-ਸ੍ਰੀ ਹੇਮਕੁੰਟ ਸੀਨੀ.ਸੰਕੈ. ਸਕੂਲ ਕੋਟ-ਈਸੇ-ਖਾਂ ਵਿਖੇ ਸੜਕ ਸੁਰੱਖਿਆ ਅਤੇ ਟੈ੍ਰਫਿਕ ਨਿਯਮ ਜਾਗਰਿਤੀ ਸਬੰਧੀ ਸੈਮੀਨਾਰ ਸ: ਤਰਸੇਮ ਸਿੰਘ ਏ.ਐੱਸ.ਆਈ  ਇੰਚਾਰਜ ਐਜ਼ੂਕੇਸ਼ਨ ਸੈੱਲ ਵੱਲੋਂ ਲਗਾਇਆ ਗਿਆ ,ਜਿਸ ਵਿੱਚ ਡਰਾਇਵਰਾਂ ਅਤੇ ਕੰਡਕਟਰ ਨੂੰ ਟ੍ਰੈਫਿਕ ਨਿਯਮਾ ਬਾਰੇ ਜਾਣਕਾਰੀ ਦਿੱਤੀ ਅਤੇ ਹੋਰ ਨਵੇਂ ਨਿਯਮਾਂ ਬਾਰੇ ਦੱਸਿਆ। ਉਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਦੱਸਿਆ ਕਿ ਡਰਾਇਵਰ ਯੂਨੀਫਾਰਮ ਪਾ ਕੇ, ਸੜਕ ਚਿੰਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ,ਸਪੀਡ ਸਹੀ ਰੱਖ ਕੇ ,ਨਸ਼ਾ ਰਹਿਤ  ਹੋ ਕੇ ਬੱਸ ਚਲਾਉਣ। ਉਨ੍ਹਾਂ ਨੇ  ਸਾਈਨ ਬੋਰਡ ਤੇ ਲੱਗੇ ਵੱਖ-ਵੱਖ ਸਾਈਨ ਬਾਰੇ ਬਹੁਤ ਬਰੀਕੀ ਨਾਲ ਸਮਝਾਇਆ ਕਿ ਅੱਗੇ ਸੜਕ ਕਿਸ ਪ੍ਰਕਾਰ ਦੀ ਹੈ । ਉਹਨਾਂ ਨੇ ਬੱਸਾਂ ਵਿੱਚ ਵਾਟਰ ਕੂਲਰ,ਫਸਟ ਏਡ ਕਿੱਟ,ਅੱਗ ਬਝਾਊ ਯੰਤਰ ,ਰਜਿਸ਼ਟ੍ਰੇਸ਼ਨ ਪੇਪਰ,ਆਰਸੀ ਆਦਿ ਦੀ ਚੈੱਕਿੰਗ ਕੀਤੀ ਗਈ ਜੋ ਕਿ ਬਿਲਕੁਲ ਸਹੀ ਪਾਏ ਗਏ ਅਤੇ ਆਉਣ ਵਾਲੇ ਸਮੇਂ ਲਈ ਵੀ ਹਦਾਇਤਾਂ ਕੀਤੀਆਂ ।ਬੱਸਾਂ ਦੀ ਸਮੇਂ ਸਿਰ ਸਰਵਿਸ ਕਰਵਾਉਣੀ,ਇੰਡੀਕੇਟਰ ਅਤੇ ਬੱਸ ਦੀ ਸਪੀਡ ਬਾਰੇ ਵੀ ਦੱਸਿਆਂ  ਅਤੇ ਕਿਹਾ ਕਿ ਡਰਾਈਵਰਾਂ ਦਾ ਬੱਚਿਆਂ ਨਾਲ ਵਿਵਹਾਰ ਬਹੁਤ ਹੀ ਨਰਮੀ ਵਾਲਾ ਹੋਣਾ ਚਾਹੀਦਾ ਹੈ। ਸ: ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਸੈਮੀਨਰ ਦਾ ਮੁੱਖ ਮੰਤਵ ਸਕੂਲ ਦੇ ਡਰਾਈਵਰਾਂ ਅਤੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਸੜਕਾਂ ਤੇ ਹੋ ਰਹੇ ਹਾਦਸਿਆਂ ਤੋਂ ਬਚਿਆ ਜਾ ਸਕੇ। ਇਸ ਸੈਮੀਨਰ ਦੌਰਾਨ ਡਰਾਇਵਰਾਂ ਨੇ ਟ੍ਰੈਫਿਕ ਨਿਯਮਾ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ ਉਹ ਪਹਿਲਾਂ ਤੋਂ ਹੀ ਸ: ਤਰਸੇਮ ਸਿੰਘ ਏ.ਐੱਸ.ਆਈ  ਇੰਚਾਰਜ ਐਜ਼ੂਕੇਸ਼ਨ ਸੈੱਲ ਵੱਲੋਂ ਲਗਾਏ ਗਏ ਸੈਮੀਨਰ ਅਨੁਸਾਰ ਨਿਯਮਾ ਦੀ ਪਾਲਣਾ ਕਰਦੇ ਸਨ ਅਤੇ  ਉਨ੍ਹਾਂ ਨੇ ਪ੍ਰਣ ਕੀਤਾ ਕਿ ਉਹ ਪੂਰੇ ਅਨੁਸ਼ਾਸਨ ਵਿੱਚ ਰਹਿ  ਇਹਨਾਂ ਨਿਯਮਾ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣਗੇ  । ਸ: ਕੁਲਵੰਤ ਸਿੰਘ ਸੰਧੂ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ । ਇਸ ਸਮੇਂ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪਿ੍ਰੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ ਅਤੇ ਸ: ਗੁਰਮੀਤ ਸਿੰਘ ਸਮਾਜ ਸੇਵਕ ਵੀ ਹਾਜ਼ਰ ਸਨ ।