ਬਿਜਲੀ ਵਿਭਾਗ ਵਿੱਚ ਖਾਲੀ ਪਈਆ ਪੋਸਟਾ ਨੂੰ ਭਰਨ ਦੀ ਪ੍ਰਕਿਰਿਆ ਜਲਦ ਹੋਵੇਗੀ ਸ਼ੁਰੂ -ਗੁਰਪ੍ਰੀਤ ਕਾਂਗੜ

ਮੋਗਾ ,13 ਮਈ (ਜਸ਼ਨ)-ਬਿਜਲੀ ਮੰਤਰੀ ਪੰਜਾਬ ਸ:ਗੁਰਪ੍ਰੀਤ ਸਿੰਘ ਕਾਂਗੜ ਨੇ ਮੋਗਾ ਜ਼ਿਲੇ ਦੇ ਪਿੰਡ ਨੰਗਲ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਕਿਸਾਨੀ ਉਪੱਰ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕਰ ਰਹੇ ਹਨ ਅਤੇ ਕਿਸਾਨਾਂ ਨਾਲ ਕੀਤਾ ਕਰਜ਼ਾ ਮੁਆਫੀ ਦਾ ਵਾਅਦਾ ਵੀ ਪਰਾ ਕਰਨ ਲਈ ਯਤਨਸੀਲ ਹਨ।  

ਕਾਂਗੜ ਨੇ ਕਿਹਾ ਕਿ ਝੋਨੇ ਦੀ ਲਵਾਈ ਦਰਮਿਆਨ ਕਿਸਾਨ ਨੂੰ ਬਿਜਲੀ ਸਪਲਾਈ ਨਿਰਵਿਘਨ ਮੁਹੱਈਆ ਕੀਤੀ ਜਾਵੇਗੀ। ਉਨਾ ਕਿਹਾ ਕਿ ਝੋਨੇ ਦੇ ਸੀਜਨ ਦਰਮਿਆਣ 12000 ਮੈਗਾਵਾਟ ਬਿਜਲੀ ਦੀ ਲੋੜ ਹੈ ਜਦੋ ਕਿ ਸਰਕਾਰ ਵਲੋ 13000 ਹਜ਼ਾਰ ਮੈਗਾਵਾਟ ਬਿਜਲੀ ਦੇ ਪ੍ਰਬੰਧ ਕੀਤੇ ਗਏ ਹਨ। ਉਨਾ ਕਿਹਾ ਹਲਕਾ ਨਿਹਾਲ ਸਿੰਘ ਵਾਲਾ,ਬੱਧਨੀ ਫੀਡਰ ਦੀਆ ਸਮੱਸਿਆਵਾ ਨੂੰ ਜਲਦ ਹੱਲ ਕੀਤਾ ਜਾਵੇਗਾ। ਇਸ ਮੌਕੇ ਉਨਾ ਕਿਹਾ ਕਿ ਬਿਜਲੀ ਵਿਭਾਗ ਵਿੱਚ ਖਾਲੀ ਪਈਆ ਪੋਸਟਾ ਨੂੰ ਭਰਨ ਦੀ ਪ੍ਰਕਿਰਿਆ ਵੀ ਜਲਦ ਸ਼ੁਰੂ ਕੀਤੀ ਜਾਵੇਗੀ।  ਉਨਾ ਕਿਹਾ ਕਿ ਝੋਨੇ ਦੀ ਲਗਵਾਈ ਦਰਮਿਆਨ ਡਿੳੂਟੀ ਕੁਤਾਈ ਵਰਤਨ ਵਾਲੇ ਮੁਲਾਜ਼ਮਾਂ ਨੂੰ ਵੀ ਕਿਸੇ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ।

ਇਸ ਮੌਕੇ ਸੀਨੀ ਆਗੂ ਜਗਸੀਰ ਨੰਗਲ ਨੇ ਪਿੰਡ ਪਹੁੰਚਣ ਤੇ ਜੀ ਆਇਆ ਆਖਿਆ ਅਤੇ ਹਲਕੇ ਅਤੇ ਪਿੰਡ ਨੂੰ ਆ ਰਹੀਆ ਬਿਜਲ਼ੀ ਸਮੱਸਿਆਵਾ ਤੋ ਜਾਣੂੰ ਕਰਵਾਇਆ। ਇਨਾ ਸਾਰੀ ਸਮੱਸਿਆਵਾਂ ਨੂੰ ਕਾਂਗੜ ਨੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਮਹੇਸ਼ਇੰਦਰ ਸਿੰਘ ਨਿਹਾਲ ਸਿੰਘਵਾਲਾ ਸਾਬਕਾ ਵਿਧਾਇਕ,ਸਾਬਕਾ ਵਿਧਾਇਕ ਹਲਕਾ ਬੀਬੀ ਰਾਜਵਿੰਦਰ ਕੌਰ ਭਾਗੀਕੇ,ਇੰਦਰਜੀਤ ਜੋਲੀ ਪ੍ਰਧਾਨ ਨਗਰ ਕੌਂਸਲ ,ਜਗਸੀਰ ਸਿੰਘ ਮੰਗੇਵਾਲਾ ,ਭੋਲਾ ਸਿੰਘ ਸਮਾਧ ਭਾਈ, ਜਸਦੀਸ਼ ਸਿੰਘ ਦੀਸ਼ਾ,ਬਲਵੀਰ ਸਿੰਘ, ਸੁਰਜੀਤ ਸਿੰਘ ਬੁਰਜ ਦੁੱਨਾ,ਹਰਨੇਕ ਸਿੰਘ,ਜੱਗਾ ਲੋਪੋ ਰਵੀ ਲੋਪੋ ਆਦਿ ਹਾਜ਼ਰ ਸਨ।