ਕੈਬਨਿਟ ਮੰਤਰੀ ਸਰਕਾਰੀਆ ਦੀ ਅਗਵਾਈ ‘ਚ ਮਾਝੇਂ ਦੀ ਲੀਡਰਸ਼ਿਪ ਨੇ ਲਾਡੀ ਸ਼ੇਰੋਵਾਲੀਆਂ ਦੇ ਹੱਕ ‘ਚ ਚੋਣ ਕੀਤਾ ਪਰਚਾਰ

ਸ਼ਾਹਕੋਟ,13 ਮਈ (ਜਸ਼ਨ)-ਸ਼ਾਹਕੋਟ ਜਿਮਨੀ ਚੋਣ ‘ਚ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਦੇ ਹੱਕ ‘ਚ ਪਿੰਡ ਉਧੋਵਾਲੀ ਵਿਖੇ ਕੈਬਨਿਟ ਮੰਤਰੀ ਸੁੱਖਬਿੰਦਰ ਸਿੰਘ ਸੁੱਖ ਸਰਕਾਰੀਆ ਦੀ ਅਗਵਾਈ ‘ਚ ਮਾਝੇਂ ਦੀ ਕਾਂਗਰਸ ਲੀਡਰਸ਼ਿਪ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਭਗਵੰਤ ਪਾਲ ਸਿੰਘ ਸੱਚਰ ਪ੍ਰਧਾਨ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਅੰਮਿ੍ਰਤਸਰ, ਮੇਅਰ ਕਰਮਜੀਤ ਸਿੰਘ ਰਿੰਟੂ, ਵਿਧਾਇਕ ਧਰਮਵੀਰ ਅਗਨੀਹੋਤਰੀ, ਸਾਬਕਾ ਵਿਧਾਇਕ ਸ਼ਵਿੰਦਰ ਸਿੰਘ ਕੱਥੂਨੰਗਲ, ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਡਿਪਟੀ ਮੇਅਰ ਯੂਨਿਸ਼ ਕੁਮਾਰ, ਦਿਨੇਸ਼ ਬੱਸੀ, ਭੁਪਿੰਦਰ ਸਿੰਘ ਰੰਧਾਵਾ, ਸ਼ੈਲਿੰਦਰਜੀਤ ਸਿੰਘ ਸ਼ੈਲੀ ‘ਤੇ ਮਹਾਬੀਰ ਸਿੰਘ ਰਾਮਪੁਰਾ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ।

ਇਸ ਮੌਕੇ ਕੈਬਨਿਟ ਮੰਤਰੀ ਸਰਕਾਰੀਆ ਨੇ ਕਿਹਾ ਕਿ ਹਲਕਾ ਸਾਹਕੋਟ ਦੇ ਸਮੂਹ ਵਾਸੀ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਕਾਂਗਰਸ ਪਾਰਟੀ ਦੇ ਹੱਕ ‘ਚ ਫਤਵਾਂ ਦੇਣ ਲਈ ਤਿਆਰ ਬੈਠੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਰਾਜ ਦੌਰਾਨ ਹੋਈਆ ਧੱਕੇਸ਼ਾਹੀਆਂ ‘ਤੇ ਲੁੱਟ ਖਸੁੱਟ ਨੂੰ ਅਜੇ ਤੱਕ ਭੁਲੇ ਨਹੀਂ, ‘ਤੇ ਆਪ ਪਾਰਟੀ ਚੋਣ ਤੋਂ ਪਹਿਲਾ ਹੀ ਹੱਥ ਖੜੇ ਕਰਕੇ ਚੋਣ ਮੈਦਾਨ ‘ਚ ਭੱਜ ਚੁੱਕੀ ਹੈ, ਹਲਕਾ ਸਾਹਕੋਟ ਤੋਂ ਕਾਂਗਰਸ ਉਮੀਦਵਾਰ ਲਾਡੀ ਸ਼ੇਰੋਵਾਲੀਆਂ ਹਜ਼ਾਰਾਂ ਦੀ ਲੀਡ ਨਾਲ ਇਹ ਚੋਣ ਜਿੱਤ ਕੇ ਸ਼ਾਹਕੋਟ ਸੀਟ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਝੋਲੀ ਪਾਉਣਗੇ । ਇਸ ਮੌਕੇ ਅਮਨਦੀਪ ਸਿੰਘ ਗੋਰਾ ਗਿੱਲ, ਸੋਨੂੰ ਕੰਗ, ਸੁਰਿੰਦਰਜੀਤ ਸਿੰਘ ਚੱਠਾ, ਰਾਜਿੰਦਰ ਕੁਮਾਰ ਸੇਰਾ, ਆਦੇਸ਼ਵਰ ਖਹਿਰਾ, ਜਗਜੀਤ ਸਿੰਘ, ਸੁੱਚਾ ਸਿੰਘ, ਹਰਵੀਰ ਸਿੰਘ ਸੰਧੂ ਬਲਦੇਵ ਸਿੰਘ ਸੰਧੂ, ਸਮੇਤ ਹਲਕਾ ਸ਼ਾਹਕੋਟ ਦੇ ਕਾਂਗਰਸੀ ਆਗੂ ‘ਤੇ ਵਰਕਰ ਆਦਿ ਹਾਜ਼ਰ ਸਨ।