ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਦੇ ਹੱਕ ‘ਚ ਸਾਬਕਾ ਕੈਬਨਿਟ ਮੰਤਰੀ ‘ਰਾਣਾ ਗੁਰਜੀਤ ਸਿੰਘ ਵੱਲੋਂ ਤੂਫਾਨੀ ਦੌਰਾ

ਸ਼ਾਹਕੋਟ,13 ਮਈ (ਜਸ਼ਨ)-ਵਿਧਾਨ ਸਭਾ ਹਲਕਾ ਸਾਹਕੋਟ ਦੀ ਉੱਪ ਚੋਣ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਦੇ ਹੱਕ ‘ਚ ਸਾਬਕਾ ਕੈਬਨਿਟ ਮੰਤਰੀ ‘ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਪੂਨੀਆ, ਰੇਹੜੋ, ਨਵਾਂ ਪਿੰਡ ਅਕਾਲੀਆ, ਮਾਣਕਪੁਰ, ਮੁੱਲੇਵਾਲ ਅਰਾਈਆ, ਕੋਹਰ ਕਲਾਂ, ਮਿਆਵਾਲ ਅਰਾਈਆ, ਇੰਨੋਵਾਲ ਆਦਿ ਦਾ ਤੂਫਾਨੀ ਦੌਰਾ ਕੀਤਾ। ਜਿਸ ਵਿੱਚ ਪਿੰਡ ਦੇ ਵੋਟਰਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ । ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਸੰਬੋਧਨ ਕਰਦਿਆ ਹਲਕਾ ਸ਼ਾਹਕੋਟ ਵਾਸੀਆਂ ਨੂੰ ਕਿਹਾ ਕਿ ਤੁਹਾਨੂੰ ਕਾਂਗਰਸ ਪਾਰਟੀ ਨੇ ਜੋ ਉਮੀਦਵਾਰ ਦਿੱਤਾ ਹੈ ਉਹ ਬਹੁਤ ਮਿਹਨਤੀ ਅਤੇ ਉਤਸ਼ਾਹ ਵਾਲਾ ਹੈ । ਉਹਨਾਂ ਕਿਹਾ ਕਿ ਲਾਡੀ ਸ਼ੇਰੋਵਾਲੀਆ ਹਲਕੇ ਦੇ ਵੋਟਰਾਂ ਦੇ ਕੰਮ ਲਈ ਜਿੱਥੇ ਫਿਕਰਮੰਦ ਰਹਿੰਦਾ ਹੈ ਉੱਥੇ ਹਲਕੇ ਦੇ ਵਿਕਾਸ ਕੰਮਾਂ ਲਈ ਵੀਂ ਹਰ ਸਮੇਂ ਸਰਗਰਮ ਰਹਿੰਦਾ ਹੈ। ਉਨਾਂ ਕਿਹਾ ਕਿ ਲਾਡੀ ਸ਼ਾਹਕੋਟ ਤੋਂ ਚੰਡੀਗੜ ਦੇ ਸਾਰੇ ਕੰਮ ਜਦ ਤੱਕ ਕਰਵਾ ਨਹੀਂ ਲੈਦਾ ਉੱਦੋ ਤੱਕ ਸਾਹ ਨਹੀਂ ਲੈਂਦਾ । ਰਾਣਾ ਨੇ ਆਖਿਆ ਕਿ ਲਾਡੀ ਵਿੱਚ ਜੋਸ਼ ਅਤੇ ਉਤਸ਼ਾਹ ਬਹੁਤ ਹੈ ਤੁਸੀ ਲਾਡੀ ਨੂੰ ਜਿੱਤਾ ਕੇ ਵਿਧਾਨ ਸਭਾ ਵਿੱਚ ਭੇਜੋ ਕੁੱਝ ਸਮੇਂ ਵਿੱਚ ਤੁਹਾਡਾ ਹਲਕਾ ਪਛੜਿਆਂ ਨਹੀਂ ਰਹੇਗਾ ਅਤੇ ਹਰ ਸਹੂਲਤ ਤੁਹਾਡੇ ਹਲਕੇ ਵਿੱਚ ਮੌਜੂਦ ਹੋਵੇਗੀ। ਇਸ ਮੌਕੇ ਰਾਣਾ ਗੁਰਜੀਤ ਸਿੰਘ ਨਾਲ ਸਾਬਕਾ ਕੈਬਿਨੇਟ ਮੰਤਰੀ ਸਰਵਣ ਸਿੰਘ ਫਿਲੋਰ, ਅਮਨਦੀਪ ਸਿੰਘ ਗੋਰਾ ਗਿੱਲ, ਮਨਜੀਤ ਸਿੰਘ ਨਿੱਝਰ, ਮਨਪ੍ਰੀਤ ਸਿੰਘ ਮਨੀ ਮਾਂਗਟ, ਪ੍ਧਾਨ ਗੁਰਦੀਪ ਸਿੰਘ ਬਿਸ਼ਨਪੁਰ, ਗੁਰਪ੍ਰੀਤ ਸਿੰਘ ਗੋਪੀ ਸਰਪੰਚ ਆਰੀਆਵਾਲਾਂ, ਕਰਨੈਲ ਸਿੰਘ ਸਰਪੰਚ ਪੱਖੋਵਾਲ, ਜਸਵੰਤ ਸਿੰਘ ਲਾਡੀ, ਮਿੱਕੀ ਰਹਿਨ, ਜਤਿੰਦਰ ਗਿੱਲ, ਚਰਨਜੀਤ ਹੰਸ, ਰਜਿੰਦਰ ਵਾਲੀਆ, ਇੰਦਰ ਮਲਸੀਆ, ਪਾਲਾ ਪ੍ਧਾਨ, ਰਾਜਾ ਸਰਪੰਚ, ਭੁਪਿੰਦਰ ਸਿੰਘ ਸ਼ੇਰੋਵਾਲੀਆਂ, ਰਣਜੀਤ ਰਾਏ, ਬਾਬਾ ਜੀਵਨ ਸਿੰਘ, ਊਦੇਰਾਜ ਸਿੰਘ ਗਿੱਲ ਮੀਤ ਪ੍ਰਧਾਨ ਕਾਂਗਰਸ ਲੁਧਿਆਣ, ਲਹਿਬਰ ਸਿੰਘ ਭਲਵਾਨ ਆਦਿ ਹਾਜ਼ਰ ਸਨ।