ਮਾਂ ਦਿਵਸ ਨੂੰ ਮਨਾਉਣ ਦਾ ਸਭ ਤੋਂ ਬੇਹਤਰ ਤਰੀਕਾ ਕਿਸੇ ਪ੍ਰਤੀ ਸੰਵੇਦਨਾ ਦਾ ਭਾਵ ਪ੍ਰਗਟ ਕਰਨਾ : ਕੌਂਸਲਰ ਰੀਟਾ ਚੋਪੜਾ ,,,,48 ਲੋੜਵੰਦ ਲੋਕਾਂ ਨੂੰ ਪੈਨਸ਼ਨਾਂ ਲਗਵਾ ਕੇ ਪੈਨਸ਼ਨ ਸਰਟੀਫਿਕੇਟ ਵੰਡੇ

ਮੋਗਾ,13 ਮਈ (ਜਸ਼ਨ):  : ਮਾਂ ਦਿਵਸ ਨੂੰ ਮਨਾਉਣ ਦਾ ਸਭ ਤੋਂ ਬੇਹਤਰ ਤਰੀਕਾ ਹੈ ਕਿਸੇ ਪ੍ਰਤੀ ਸੰਵੇਦਨਾ ਦਾ ਭਾਵ ਪ੍ਰਗਟ ਕਰਨਾ। ਅੱਜ ਦੇ ਸਮੇਂ ’ਚ ਬੁਜੁਰਗਾਂ ਦੇ ਪ੍ਰਤੀ ਨੌਜਵਾਨਾਂ ਦੁਆਰਾ ਇਸ ਭਾਵ ਨੂੰ ਪ੍ਰਗਟ ਕਰਦੇ ਹੋਏ ਮਾਂ ਦਿਵਸ ਨੂੰ ਸਹੀ ਅਰਥਾਂ ’ਚ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਜ ਦੇ ਦਿਨ ਇਸ ਭਾਵ ਨੂੰ ਵਿਅਕਤ ਕਰਨ ਲਈ ਵਾਰਡ ਨੰਬਰ 10 ਦੇ ਕੌਂਸਲਰ ਰੀਟਾ ਚੋਪੜਾ ਤੇ ਉਹਨਾਂ ਦੇ ਸਪੁੱਤਰ ਵਿਨੀਤ ਚੋਪੜਾ ਨੇ ਇੱਕ ਅਜਿਹਾ ਰਾਹ ਚੁਣਿਆ ਜਿਸ ਨਾਲ ਬਜੁਰਗਾਂ ਦੇ ਪ੍ਰਤੀ ਆਦਰ-ਸਨਮਾਨ ਦਾ ਭਾਵ ਪ੍ਰਗਟ ਹੋ ਸਕਣ। 
ਇਸ ਮੌਕੇ ਕੌਂਸਲਰ ਰੀਟਾ ਚੋਪੜਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਦੁਆਰਾ ਦਿੱਤੀ ਜਾਣ ਵਾਲਿਆ ਸੁਵਿਧਾਵਾਂ ਕਈ ਵਾਰ ਬਜੁਰਗਾ ਤੱਕ ਨਹੀ ਪਹੁੰਚ ਪਾਉਂਦਿਆਂ ਜੋ ਆਪਣੀ ਨਿਜੀ ਕਾਰਨਾਂ ਕਰਕੇ ਸਰਕਾਰ ਦੀਆਂ ਸ਼ਰਤਾਂ ਨੂੰ ਪੂਰਾ ਨਹੀ ਕਰ ਸਕਦੇ। ਉਹਨਾਂ ਲਈ ਅੱਜ ਰੀਟਾ ਚੋਪੜਾ ਤੇ ਵਿਨੀਤ ਕੁਮਾਰ ਚੋਪੜਾ ਇੱਕ ਸਹਾਇਕ ਬਣਕੇ ਸਾਹਮਣੇ ਆਏ ਤੇ ਉਹਨਾਂ ਸਰਕਾਰ ਦੁਆਰਾ  ਦਿੱਤੀਆ ਜਾਣ ਵਾਲੀਆਂ ਸੁਵਿਧਾਵਾਂ ਦੀ ਸ਼ਰਤਾਂ ਨੂੰ ਪੂਰਾ ਕਰ ਉਹਨਾਂ ਪ੍ਰਤੀ ਆਪਣਾ ਆਦਰ-ਸਤਿਕਾਰ ਦਾ ਭਾਵ ਪ੍ਰਗਟ ਕੀਤਾ ਹੈ। ਇਸੇ ਤਹਿਤ ਅੱਜ ਵਾਰਡ ਨੰਬਰ 10 ’ਚ ਸਥਿਤ ਸਿਵਿਲ ਲਾਇੰਨਸ  ਧਰਮਸ਼ਾਲਾ ’ਚ ਕੌਸਲਰ ਰੀਟਾ ਚੋਪੜਾ ਨੇ 48 ਲੋੜਵੰਦ ਲੋਕਾਂ ਨੂੰ ਬੁਢਾਪਾ, ਵਿਧਵਾ, ਅੰਗਹੀਨ ਪੈਨਸ਼ਨਾ ਲਗਵਾਕੇ  ਪੈਨਸ਼ਨ ਸਰਟੀਫਿਕੇਟ ਵੰਡੇ। ਇਸ ਮੌਕੇ ਰੀਟਾ ਚੋਪੜਾ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਉਹ ਅੱਗੇ ਵੀ ਇਸੇ ਤਰਾਂ ਦੇ ਸਮਾਜਿਕ ਕੰਮਾਂ ’ਚ ਵੱਧ-ਚੜ ਕੇ ਹਿਸਾ ਲੈਂਦੇ ਰਹਿਣਗੇ। ਇਸ ਮੌਕੇ ਹਾਜਰ ਲੋਕਾਂ ਨੇ ਉਹਨਾਂ ਵੱਲੋਂ ਕੀਤੇ ਇਸ ਕੰਮ ਦੀ ਸ਼ਲਾਘਾ ਕਰਦਿਆਂ ਖੁਸ਼ੀ ਜਾਹਿਰ ਕੀਤੀ। ਇਸ ਮੌਕੇ ਡਾ.ਪ੍ਰਦੀਪ ਸਿੰਘ, ਪਿ੍ਰੰਸੀਪਲ ਸ਼ਾਲੀਨ ਸ਼ਰਮਾ, ਕੁਲਵੰਤ ਸਿੰਘ, ਬਲਦੇਵ ਕੌਰ, ਜਸਵਿੰਦਰ ਕੌਰ, ਮਨਜੀਤ ਕੌਰ, ਪਰਮਜੀਤ ਕੌਰ, ਬਲਵਿੰਦਰ ਕੌਰ, ਸੁਰਿੰਦਰ ਕੌਰ, ਜਨਕ ਰਾਣੀ, ਜਮਨਾ ਦੇਵੀ, ਨਿਰਮਲਾ ਦੇਵੀ, ਚੰਚਲ ਰਾਣੀ, ਸਵਰਨ ਕੌਰ, ਗੌਰੀ, ਸਰੋਜ ਰਾਣੀ, ਸੁਖਦਰਸ਼ਨਾਂ ਦੇਵੀ, ਲੀਲਾ ਦੇਵੀ, ਸੁਖਜੀਤ ਕੌਰ, ਕੁਲਵੰਤ ਕੌਰ, ਮੰਜੀਤ ਰਾਣੀ, ਸਵੀਟੀ ਘਈ, ਨਰੇਸ਼ ਘਈ, ਰਣਜੀਤ ਕੌਰ, ਸੁਦੇਸ਼ ਕੁਮਾਰੀ, ਸੁਵਿੰਦਰ ਕੌਰ, ਬਲਬੀਰ ਕੌਰ ਅਤੇ ਸੀਮਾ ਰਾਣੀ ਆਦਿ ਹਾਜਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ