ਬਠਿੰਡਾ ਦੇ ਮਿੱਤਲ ਮਾਲ ਦੇ ਬੈਸਮੈਂਟ ਵਿਚ ਬੀਤੀ ਰਾਤ ਲੱਗੀ ਅੱਗ

ਬਠਿੰਡਾ ,13 ਮਈ (ਪੱਤਰ ਪਰੇਰਕ)-ਬਠਿੰਡਾ ਦੇ ਮਿੱਤਲ ਮਾਲ ਦੇ ਬੈਸਮੈਂਟ ਵਿਚ ਬੀਤੀ ਰਾਤ 1:30 ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ। ਅੱਗ ਬੁਝਾੳੂ ਚਾਰ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਕਰਮਚਾਰੀਆਂ ਅਤੇ ਐਨ.ਡੀ.ਆਰ.ਐਫ. ਦੇ ਜਵਾਨਾਂ ਦੀ ਸਹਾਇਤਾ ਨਾਲ ਅੱਗ ਤੇ ਕਾਬੂ ਪਾਇਆ। ਪੂਰੇ ਮਾਲ ਵਿਚ ਧੂੰਆਂ ਹੋਣ ਕਾਰਨ ਦਮਕਲ ਕਰਮਚਾਰੀਆਂ ਨੂੰ ਬਿੱਗ ਬਜ਼ਾਰ ਵਿਚ ਅੱਗ ਲੱਗਣ ਵਾਲੀ ਜਗਾ ਤੱਕ ਪਹੁੰਚਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਅੱਗ ਬਿੱਗ ਬਾਜ਼ਾਰ ਦੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਹਿੱਸੇ ਵਿਚ ਲੱਗੀ ਸੀ ਅਤੇ ਖੁਸ਼ਕਿਸਮਤੀ ਨਾਲ ਉੱਥੇ ਤੱਕ ਹੀ ਸੀਮਤ ਰਹੀ। ਇਸ ਤੋਂ ਪਹਿਲਾਂ ਕਿ ਅੱਗ ਫੈਲਦੀ, ਦਮਕਲ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾ ਲਿਆ। ਇਸ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ