“ਅਟੱਲ ਸਚਾਈ“

ਮਰਨਾ  ਸੱਚ   ਹੈ  ਜਿਉਣਾ  ਕੂੜ!
ਮੌਤ ਤਾਂ ਇਕ ਦਿਨ ਆੳੂ ਜਰੂਰ!!
ਆਕੜ   ਆਕੜ   ਕਾਹਤੋਂ   ਬੋਲੇਂ?
ਕਿਹੜੀ  ਗੱਲ  ਦਾ  ਦੱਸ  ਗਰੂਰ?
ਆਖਿਰ ਇਕ ਦਿਨ ਟੁੱਟ ਹੈ ਜਾਣਾ,
ਚੜ੍ਹਿਆ   ਰਹਿੰਦਾ   ਜੋ    ਫਤੂਰ  !
ਮੇਰੀ  ਸ਼ਕਲ  ਹੈ  ਸੱਭ  ਤੋਂ  ਸੋਹਣੀ, 
ਵਿਚ   ਮਿਟੀ   ਦੇ   ਰਲੂ    ਸਰੂਰ!
ਸਬਰ ਸੰਤੋਖ  ਨਾਲ  ਕੱਟ ਜ਼ਿੰਦਗੀ,
ਕਾਹਤੋਂ     ਵੇਖੇਂ    ਬੰਦਿਆ   ਘੂਰ!
ਇਨਸਾਨਾਂ ਤੂੰ ਹੈਂ ਮਿਟੀ ਦਾ ਪੁਤਲਾ,
ਜੜ੍ਹ   ਨਹੀਂ   ਤੇਰੀ   ਬਹੁਤੀ  ਦੂਰ!
ਮਿਠੁਤ ਨਾਲ ਦਿਨ ਕਟੀ ਕਰਨ ਦਾ,
ਵੀਰਨਾਂ   ਸਿੱਖ   ਲੈ   ਤੂੰ   ਦਸਤੂਰ !
ਨੀਵਾਂ ਚੱਲ ਸੱਚੇ ਸਤਿਗੁਰੂ ਆਖਿਆ,
ਮਾਣ  ਲਈਂ  ਖੁਸ਼ੀਆ ਬਹੁ ਭਰਪੂਰ!
ਪਰ ਕੋਈ ਕੋਈ ਹੀ ਅਮਲ ਹੈ ਕਰਦਾ,
ਬਹੁਤਿਆਂ  ਦਾ  ਰਹੇ  ਔਫ  ਹੀ  ਮੂੜ੍ਹ!
ਮੋਹ  ਮਾਇਆ  ਦਾ  ਮਾਣ ਜੋ  ਕਰਦੈਂ,
ਇਹ   ਹੈ   ਟੁਟਣਾ   ਮਾਣ    ਜ਼ਰੂਰ!
ਬਿਨਸਣਹਾਰ  ਹੈ  ਸਾਰੀ   ਦੁਨੀਆਂ,
ਨਾਮ  ਮਾਲਿਕ  ਦਾ  ਹਾਜਿਰ ਹਜੂਰ!
ਕਣ  ਕਣ  ਦੇ  ਵਿਚ  ਵਾਸਾ  ਓਹਦਾ,
ਕੁੱਲ     ਸਿ੍ਰਸ਼ਟੀ   ਦੇ   ਵਿਚ   ਨੂਰ!
ਦੱਦਾਹੂਰਿਆ    ਮਾਣ    ਜੋ    ਕਰਦੈਂ,
ਹੋਜੂ    ਇਕ     ਦਿਨ   ਚਕਨਾਚੂਰ!

ਜਸਵੀਰ ਸ਼ਰਮਾ ਦੱਦਾਹੂਰ  9417622046  9569149556